ਹੁਣ ਇਸ ਮਾਮਲੇ 'ਚ ਹਰਿਆਣਾ ਵੱਲੋਂ SFJ ਦੇ ਗੁਰਪਤਵੰਤ ਪੰਨੂ ਖ਼ਿਲਾਫ਼ ਦੇਸ਼ਧ੍ਰੋਅ ਦਾ ਮਾਮਲਾ ਦਰਜ

 ਕੇਂਦਰ ਸਰਕਾਰ ਨੇ ਗੁਰਪਤਵੰਤ ਸਿੰਘ ਪੰਨੂ ਦਾ ਨਾਂ ਦਹਿਸ਼ਤਗਰਦਾਂ ਦੀ ਲਿਸਟ ਵਿੱਚ ਪਾ ਦਿੱਤਾ ਸੀ

ਹੁਣ ਇਸ ਮਾਮਲੇ 'ਚ ਹਰਿਆਣਾ ਵੱਲੋਂ SFJ ਦੇ ਗੁਰਪਤਵੰਤ ਪੰਨੂ ਖ਼ਿਲਾਫ਼ ਦੇਸ਼ਧ੍ਰੋਅ ਦਾ ਮਾਮਲਾ ਦਰਜ
ਕੇਂਦਰ ਸਰਕਾਰ ਨੇ ਗੁਰਪਤਵੰਤ ਸਿੰਘ ਪੰਨੂ ਦਾ ਨਾਂ ਦਹਿਸ਼ਤਗਰਦਾਂ ਦੀ ਲਿਸਟ ਵਿੱਚ ਪਾ ਦਿੱਤਾ ਸੀ

ਰਾਜਨ ਸ਼ਰਮਾ /ਚੰਡੀਗੜ੍ਹ : ਪੰਜਾਬ ਦੇ ਨਾਲ ਹਰਿਆਣਾ ਵਿੱਚ ਵੀ ਸਿੱਖ ਫ਼ਾਰ ਜਸਟਿਸ ਵੱਲੋਂ ਰੈਫਰੈਂਡਮ 2020 ਦੀ ਮੁਹਿੰਮ ਚਲਾਈ ਜਾ ਰਹੀ ਸੀ ਜਿਸ ਦੇ ਖ਼ਿਲਾਫ਼ ਪੰਜਾਬ ਤੋਂ ਬਾਅਦ ਹਰਿਆਣਾ ਸਰਕਾਰ ਨੇ ਵੀ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਵਿੱਚ ਇੱਕ ਹੋਰ FIR ਦਰਜ ਕੀਤੀ ਹੈ,ਪੰਨੂ ਖਿਲਾਫ਼ ਪਹਿਲਾਂ ਗੁਰੂ ਗਰਾਮ ਵਿੱਚ ਕੇਸ ਦਰਜ ਕੀਤਾ ਗਿਆ ਸੀ ਹੁਣ ਕੁਰੂਕਸ਼ੇਤਰ ਪੁਲਿਸ ਵੱਲੋਂ ਦੇਸ਼ਧ੍ਰੋਅ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ, ਪੰਨੂ ਖ਼ਿਲਾਫ਼ ਗੈਰ ਕਾਨੂੰਨੀ ਗਤਿਵਿਦਿਆ ਕਾਨੂੰਨ 1967 ਦੇ ਤਹਿਤ ਦੇਸ਼ਧੋਅ ਦਾ ਮਾਮਲਾ ਦਰਜ ਕੀਤਾ ਗਿਆ ਹੈ  

ਹਰਿਆਣਾ ਪੁਲਿਸ ਨੇ ਸਿੱਖ ਫ਼ਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਪਿਛਲੇ ਹਫ਼ਤੇ ਸ਼ੁਰੂ ਕੀਤੀ ਗਈ ਵੈਬਸਾਈਡ ਨੂੰ ਵੀ ਬੰਦ ਕਰਵਾ ਦਿੱਤਾ ਹੈ,ਹਰਿਆਣਾ ਸਰਕਾਰ ਦੇ ਬੁਲਾਰੇ ਮੁਤਾਬਿਕ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਨੂ ਦਾ ਨਾਂ ਉਨ੍ਹਾਂ 9 ਦਹਿਸ਼ਤਗਰਦਾਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਜੋ ਦੇਸ਼ ਖ਼ਿਲਾਫ਼ ਦਹਿਸ਼ਤਗਰਦੀ ਸਰਗਰਮੀਆਂ ਵਿੱਚ ਸ਼ਾਮਲ ਸਨ, ਸਿਰਫ਼ ਇੰਨਾ ਹੀ ਨਹੀਂ ਪੰਨੂ ਅਮਰੀਕਾ ਤੋਂ ਆਟੋਮੈਟਿਕ ਕਾਲ ਦੇ ਜ਼ਰੀਏ ਨੌਜਵਾਨਾਂ ਨੂੰ ਭੜਕਾ ਰਿਹਾ ਸੀ ਜੋ ਕਿ ਦੇਸ਼ ਦੀ ਅਖੰਡਤਾ ਲਈ ਖ਼ਤਰਾਂ ਸੀ,ਪੰਨੂ ਹਰਿਆਣਾ ਦੇ ਨਾਗਰਿਕਾਂ  ਨੂੰ ਸਿੱਖਾਂ ਅਤੇ ਪੰਜਾਬੀਆਂ ਦੇ ਹਿਤਾਂ ਦਾ ਵਿਰੋਧੀ ਦਸ ਰਿਹਾ ਸੀ, ਇਸ ਤੋਂ ਪਹਿਲਾਂ ਪੰਨੂ ਦੇ ਖ਼ਿਲਾਫ਼ IPC ਦੀ ਧਾਰਾ 124-A,153A ਅਤੇ ਗੈਰ ਕਾਨੂੰਨੀ ਗਤਿਵਿਦਿਆਂ ਦੀ ਧਾਰਾ 1967 10 A ਅਤੇ 13 ਦੇ ਤਹਿਤ ਗੁਰੂ ਗਰਾਮ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ  

ਕੇਂਦਰ ਸਰਕਾਰ ਵੱਲੋਂ ਵੈੱਬਸਾਈਡ ਬੈਨ 

ਕੇਂਦਰ ਸਰਕਾਰ ਨੇ ਸਿੱਖ ਫ਼ਾਰ ਜਸਟਿਸ (SFJ) ਦੇ ਖ਼ਿਲਾਫ਼  ਖ਼ਾਲਿਸਤਾਨ ਦੀ ਹਿਮਾਇਤ ਕਰਨ ਵਾਲੀਆਂ SFJ ਦੀਆਂ 40 ਵੈੱਬਸਾਈਟ ( Websites) ਨੂੰ ਬੈਨ (Ban) ਕਰ ਦਿੱਤਾ ਸੀ, ਇੰਨਾ ਵੈੱਬਸਾਈਟਾਂ ਦੇ ਜ਼ਰੀਏ ਨੌਜਵਾਨਾਂ ਨੂੰ ਭੜਕਾਉਣ ਦਾ ਕੰਮ ਕੀਤਾ ਜਾ ਰਿਹਾ ਸੀ, ਭਾਰਤ ਸਰਕਾਰ ਨੇ   UAPA Act 1967 ਅਧੀਨ ਇੰਨਾ ਵੈੱਬਸਾਇਟ ਨੂੰ ਬਲਾਕ ਕੀਤੀਆਂ ਸਨ, ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਤੋਂ ਬਾਅਦ IT Act 2000 ਦੇ ਸੈਕਸ਼ਨ 69A ਤਹਿਤ ਇਹ ਹੁਕਮ ਜਾਰੀ ਕੀਤੇ ਗਏ ਸਨ, ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਪਿਛਲੇ ਹਫ਼ਤੇ ਸਿੱਖ ਫਾਰ ਜਸਟਿਸ ਦੇ ਲੀਗਲ ਐਡਵਾਈਜ਼ਰ ਗੁਰਪਤਵੰਤ ਸਿੰਘ ਪੰਨੂ ਦਾ ਨਾਂ 9 ਦਹਿਸ਼ਤਗਰਦਾਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਸੀ ਜੋ ਖ਼ਾਲਿਸਤਾਨ ਦੀ ਮੰਗ ਦੇ ਜ਼ਰੀਏ ਨੌਜਵਾਨਾਂ ਨੂੰ ਭੜਕਾ ਰਹੇ ਸਨ,ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੇਂਦਰ ਸਰਕਾਰ ਨੂੰ ਸਿੱਖ ਫ਼ਾਰ ਜਸਟਿਸ ਦੀ ਵੈੱਬਸਾਈਟ ਬਲਾਕ ਕਰਨ ਦੀ ਅਪੀਲ ਕੀਤੀ ਸੀ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਇੰਨਾ ਵੈਬਸਾਈਟ ਦੇ ਜ਼ਰੀਏ ਪੰਨੂ ਖ਼ਾਲਿਸਤਾਨ ਦੇ ਹੱਕ ਵਿੱਚ ਰੈਫਰੈਂਡਮ 2020 ਦੀ ਮੁਹਿੰਮ ਚਲਾ ਰਿਹਾ ਸੀ, ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਸਿੱਖ ਫ਼ਾਰ ਜਸਟਿਸ ਦੇ ਖ਼ਿਲਾਫ਼ ਇਹ ਕਦਮ ਚੁੱਕੇ ਸਨ, ਪੰਜਾਬ ਸਰਕਾਰ ਨੇ ਵੀ ਕੁੱਝ ਦਿਨ ਪਹਿਲਾਂ ਪੰਨੂ ਅਤੇ ਉਸ ਦੇ ਇੱਕ ਸਾਥੀ ਖ਼ਿਲਾਫ਼ 2 FIR ਵੀ ਦਰਜ ਕੀਤੀਆਂ ਸਨ 

ਪੰਨੂ ਅਤੇ ਉਸ ਦੇ ਸਾਥੀ ਖ਼ਿਲਾਫ਼ ਪੰਜਾਬ ਪੁਲਿਸ ਦੀ ਕਾਰਵਾਹੀ

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਕਪੂਰਥਲਾ ਵਿੱਚ ਗੁਰਪਤਵੰਤ ਸਿੰਘ ਪੰਨੂ ਅਤੇ ਜੋਗਿੰਦਰ ਸਿੰਘ ਗੁੱਜਰ ਦੇ ਖ਼ਿਲਾਫ਼ 2 FIR ਦਰਜ ਕੀਤੀਆਂ ਸਨ,ਜੋਗਿੰਦਰ ਸਿੰਘ ਇਸੇ ਸਾਲ ਫਰਵਰੀ ਵਿੱਚ ਇਟਲੀ ਤੋਂ ਆਇਆ ਸੀ ਜਿਸ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ,ਦਲਿਤ ਸੁਰਕਸ਼ਾ ਸੈਨਾ ਨੇ ਗੁਰਪਤਵੰਤ ਸਿੰਘ ਪੰਨੂ ਅਤੇ ਉਸ ਦੇ ਸਾਥੀ ਜੋਗਿੰਦਰ ਸਿੰਘ ਖ਼ਿਲਾਫ਼ ਅੰਮ੍ਰਿਤਸਰ ਵਿੱਚ  ਸ਼ਿਕਾਇਤ ਦਰਜ ਕਰਵਾਈ ਸੀ ਕਿ ਭਾਰਤੀ ਸੰਵਿਧਾਨ ਅਤੇ ਝੰਡੇ ਨੂੰ ਸਾੜਨ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਉਕਸਾਨ ਦੇ ਮਾਮਲੇ ਵਿੱਚ ਉਸ ਦੇ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ,ਦਲਿਤ ਸੁਰਕਸ਼ਾ ਸੈਨਾ ਦੀ ਸ਼ਿਕਾਇਤ 'ਤੇ USA ਵਿੱਚ ਬੈਠੇ ਸਿੱਖ ਫ਼ਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਇੱਕ ਵੀਡੀਓ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਸੀ,ਵੀਡੀਓ ਵਿੱਚ ਪੰਨੂ ਨੂੰ ਇੱਕ ਸਿੱਖ ਕੌਮ ਨੂੰ ਭਾਰਤ ਖ਼ਿਲਾਫ਼ ਭੜਕਾਉਂਦੇ ਹੋਏ ਵੇਖਿਆ ਗਿਆ ਸੀ,ਪੁਲਿਸ ਬੁਲਾਰੇ ਮੁਤਾਬਿਕ ਸ਼ਿਕਾਇਤ 'ਤੇ ਫ਼ੌਰਨ ਕਾਰਵਾਹੀ ਕਰਦੇ ਹੋਏ ਪੰਨੂ ਅਤੇ ਉਸ ਦੇ ਸਾਥੀ ਜੋਗਿੰਦਰ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ