ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਗੈਂਗਵਾਰ ਦਾ ਉਦਾਹਰਣ ਵੇਖਣ ਨੂੰ ਮਿਲਿਆ. ਜਿਥੇ ਦਿਨ ਦਿਹਾੜੇ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦਾ ਕਤਲ ਕਰ ਦਿੱਤਾ ਗਿਆ.
Trending Photos
ਬਜ਼ਮ ਵਰਮਾ/ਚੰਡੀਗੜ੍ਹ : ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਗੈਂਗਵਾਰ ਦਾ ਉਦਾਹਰਣ ਵੇਖਣ ਨੂੰ ਮਿਲਿਆ. ਜਿਥੇ ਦਿਨ ਦਿਹਾੜੇ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦਾ ਕਤਲ ਕਰ ਦਿੱਤਾ ਗਿਆ. ਹੋਰ ਤਾਂ ਹੋਰ ਇਸ ਦੀ ਜ਼ਿੰਮੇਵਾਰੀ ਫਿਰ ਤੋਂ ਸੋਸ਼ਲ ਮੀਡੀਆ ਉੱਤੇ ਇਕ ਗੈਂਗਸਟਰ ਗਰੁੱਪ ਵੱਲੋਂ ਲਈ ਗਈ ਹੈ.
ਬੰਬੀਹਾ ਗਰੁੱਪ ਨੇ ਲਈ ਜ਼ਿੰਮੇਵਾਰੀ
ਸ਼ਨੀਵਾਰ ਨੂੰ ਸਵੇਰੇ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਪ੍ਰਾਪਰਟੀ ਡੀਲਰ ਨੂੰ ਮਿਲ ਕੇ ਬਾਹਰ ਨਿਕਲ ਰਿਹਾ ਸੀ ਜਿਵੇਂ ਹੀ ਉਹ ਆਪਣੀ ਗੱਡੀ ਚ ਬੈਠਣ ਲੱਗਿਆ ਤਾਂ ਕੁਝ ਅਣਪਛਾਤੇ ਹਮਲਾਵਰਾਂ ਨੇ ਉਸ ਤੇ ਫਾਇਰਿੰਗ ਕਰ ਦਿੱਤੀ ਹਾਲਾਂਕਿ ਮਿੱਡੂਖੇੜਾ ਨੇ ਬਚਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਬਚ ਨਹੀਂ ਸਕਿਆ ਤਕਰੀਬਨ ਦੱਸ ਤੋਂ ਪੰਦਰਾਂ ਰਾਊਂਡ ਫਾਇਰ ਕੀਤੇ ਗਏ ਜਿਸਦੇ ਵਿਚ ਵਿੱਕੀ ਦੀ ਮੌਤ ਹੋ ਗਈ
ਸ਼ਾਮੀਂ ਇਸ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗਰੁੱਪ ਨੇ ਲਈ ਉਨ੍ਹਾਂ ਨੇ ਸੋਸ਼ਲ ਸਾਈਟ ਫੇਸਬੁੱਕ ਉਤੇ ਇਕ ਪੋਸਟ ਪਾਈ ਜਿਸ ਵਿੱਚ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਵੀ ਕੁਝ ਥੋੜ੍ਹੇ ਟੈਮ ਪਹਿਲਾਂ ਵਿੱਕੀ ਮਿੱਡੂਖੇੜਾ ਬੱਕਰੇ ਦਾ ਕਤਲ ਹੋਇਆ ਹੈ ਇਹ ਕਤਲ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਕੀਤਾ ਗਿਆ ਹੈ. ਇਸ ਨੂੰ ਪਹਿਲਾਂ ਲੱਕੀ ਵੀਰ ਨੇ ਬਹੁਤ ਸਮਝਾਇਆ ਪਰ ਕਤਲ ਇਸ ਲਈ ਕੀਤਾ ਗਿਆ ਕਿਉਂਕਿ ਵਿੱਕੀ ਮਿੱਡੂਖੇੜਾ ਸਾਡੇ ਐਂਟੀ ਗਰੁੱਪ ਲਾਰੈਂਸ ਬਿਸ਼ਨੋਈ ਨੂੰ ਸਾਰੀ ਜਾਣਕਾਰੀ ਦਿੰਦਾ ਸੀ ਅਤੇ ਇਸਨੇ ਗੁਰਲਾਲ ਭਲਵਾਨ ਅਤੇ ਰਾਣਾ ਸਿੱਧੂ ਨੂੰ ਮਰਵਾਇਆ ਸੀ ਵਿੱਕੀ ਲਾਰੈਂਸ ਬਿਸ਼ਨੋਈ ਨੂੰ ਵੱਡੇ ਕਲਾਕਾਰਾਂ ਅਤੇ ਬਿਜ਼ਨਸਮੈਨਾਂ ਦੇ ਨੰਬਰ ਦੇਂਦਾ ਸੀ ਅਤੇ ਉਨ੍ਹਾਂ ਤੋਂ ਪੈਸੇ ਵਸੂਲਣ ਦਾ ਕੰਮ ਕਰਦਾ ਸੀ ਅਤੇ ਇਨ੍ਹਾਂ ਦੇ ਗਰੁੱਪ ਵੱਲੋਂ ਜੋ ਕਤਲ ਕੀਤਾ ਜਾਂਦਾ ਸੀ ਉਸ ਨੂੰ ਬੰਬੀਹਾ ਗਰੁੱਪ ਨਾਲ ਜੋੜ ਦਿੱਤਾ ਜਾਂਦਾ ਸੀ ਇਸ ਕਰਕੇ ਉਸ ਨੂੰ ਮਾਰਨਾ ਪਿਆ ਅਤੇ ਜੇ ਅਸੀਂ ਨਾਜਾਇਜ਼ ਮਾਰਨ ਲੱਗ ਪਏ ਤਾਂ ਰੋਜ਼ ਉਨ੍ਹਾਂ ਦੇ ਪੋਸਟਰ ਲੱਗਣਗੇ ਜਿਨ੍ਹਾਂ ਨੂੰ ਅਸੀਂ ਮਾਰ ਸਕਦੇ ਹਾਂ ਪਰ ਅਸੀਂ ਨਿਰਦੋਸ਼ ਬੰਦੇ ਨੂੰ ਕੁਝ ਨਹੀਂ ਕਹਿਣਾ ਅਤੇ ਕੋਈ ਇਨ੍ਹਾਂ ਦਾ ਜਾਂ ਕਿਸੇ ਦਾ ਵੀ ਦੋਸਤ ਹੋ ਸਕਦਾ ਹੈ ਉਸ ਨੂੰ ਨਹੀਂ ਮਾਰਨਾ ਪਰ ਜੋ ਸਾਡੇ ਖ਼ਿਲਾਫ਼ ਇਨ੍ਹਾਂ ਦਾ ਸਾਥ ਦੇਵੇਗਾ ਉਸ ਦਾ ਇਹੀ ਹਾਲ ਹੋਵੇਗਾ ਇਹ ਪੋਸਟ ਕੌਸ਼ਲ ਚੌਧਰੀ ਗੁੜਗਾਂਵ ਟਿੱਲੂ ਤਾਜਪੁਰੀ ਦਿੱਲੀ ਨੀਰਜ ਭਾਵਨਾ ਦਿੱਲੀ ਨੂੰ ਵੀ ਪੋਸਟ ਕੀਤੀ ਗਈ ਹੈ
ਲਾਰੈਂਸ ਗਰੁੱਪ ਦਾ ਖਾਸ ਰਿਹਾ ਵਿੱਕੀ
ਵਿੱਕੀ ਮਿੱਡੂਖੇੜਾ ਨੇ ਸਾਲ 2014 ਚ ਕੇਸ ਦੇ ਸਿਲਸਿਲੇ ਚ ਨਾਭਾ ਜੇਲ੍ਹ ਗਿਆ ਸੀ ਉਹ ਲਾਰੈਂਸ ਦਾ ਕਾਫੀ ਕਰੀਬੀ ਰਿਹਾ ਹੈ ਸੋਸ਼ਲ ਮੀਡੀਆ ਉੱਤੇ ਉਸ ਦੀ ਅਤੇ ਲਾਰੈਂਸ ਦੀ ਕਾਫ਼ੀ ਫ਼ੋਟੋਆਂ ਵੀ ਵਾਇਰਲ ਹੋਈਆਂ ਹਨ ਉਹ ਲਾਰੈਂਸ ਦੇ ਨਾਲ ਰਿਹਾ ਹੈ ਉਹ ਲਾਰੇਂਸ ਨਾਲ ਰਹਿ ਕੇ ਸੋਪੂ ਪਾਰਟੀ ਦਾ ਪ੍ਰਚਾਰ ਵੀ ਕਰਦਾ ਰਿਹਾ ਹੈ ਸੈਕਟਰ 71 ਵਿੱਚ ਕੁਝ ਸਾਲ ਪਹਿਲਾਂ ਬਲਜੀਤ ਚੌਧਰੀ ਨੂੰ ਵਿੱਕੀ ਮਿੱਡੂਖੇੜਾ ਦੇ ਰਾਈਟ ਹੈਂਡ ਮੰਨੇ ਜਾਣ ਵਾਲੇ ਰਸ਼ਪਾਲ ਨੇ ਢਿੱਡ ਚ ਗੋਲੀ ਮਾਰ ਦਿੱਤੀ ਸੀ ਇਸ ਹਮਲੇ ਵਿਚ ਚੌਧਰੀ ਬਚ ਗਿਆ ਸੀ ਉਸ ਦਿਨ ਤੋਂ ਚੌਧਰੀ ਮਿੱਡੂਖੇੜੇ ਦਾ ਐਂਟੀ ਗਰੁੱਪ ਬਣ ਗਿਆ ਸੀ ਇਸ ਤੋਂ ਇਲਾਵਾ ਨੀਟਾ ਸੇਖੋਂ ਗੈਂਗ ਵੀ ਮਿੱਡੂ ਖੇੜਾ ਦਾ ਐਂਟੀ ਗਰੁੱਪ ਮੰਨਿਆ ਜਾਂਦਾ ਹੈ
ਰਾਜਨੀਤੀ ਵਿੱਚ ਸੀ ਕਾਫੀ ਐਕਟਿਵ
ਵਿੱਕੀ ਮਿੱਡੂਖੇੜਾ ਦੀ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਆਪਣੀ ਪਤਨੀ ਦੇ ਨਾਲ ਹੋਮਲੈਂਡ ਸੋਸਾਇਟੀ ਚ ਰਹਿਣ ਚਲਾ ਗਿਆ ਸੀ ਪਰ ਕੁਝ ਮਹੀਨੇ ਪਹਿਲਾਂ ਹੀ ਉਹ ਸੈਕਟਰ 71 ਵਿਖੇ ਆਪਣੀ ਕੋਠੀ ਦੇ ਵਿੱਚ ਆਪਣੇ ਭਰਾ ਅਜੈਪਾਲ ਮਿੱਡੂਖੇੜਾ ਦੇ ਕੋਲ ਰਹਿਣ ਆ ਗਿਆ ਵਿੱਕੀ ਦਾ ਭਰਾ ਅਜੈਪਾਲ ਮਿੱਡੂਖੇੜਾ ਨੇ ਇਸੇ ਸਾਲ ਨਗਰ ਨਿਗਮ ਚੋਣਾਂ ਚ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਪੁੱਤਰ ਸਰਬਜੀਤ ਸਮਾਣਾ ਦੇ ਖ਼ਿਲਾਫ਼ ਚੋਣ ਲੜੀ ਸੀ ਜਿਸ ਵਿੱਚ ਵਿੱਕੀ ਨੇ ਉਸ ਦਾ ਕਾਫ਼ੀ ਪ੍ਰਚਾਰ ਕੀਤਾ ਸੀ ਉਥੇ ਹੀ ਚੋਣਾਂ ਦੇ ਦੌਰਾਨ ਜਾਅਲੀ ਵੋਟ ਪਾਉਣ ਵਾਲੇ ਇਕ ਨੌਜਵਾਨ ਦੇ ਨਾਲ ਵਿੱਕੀ ਦੀ ਲੜਾਈ ਹੋ ਗਈ ਸੀ ਇਸ ਮਾਮਲੇ ਚ ਪੁਲੀਸ ਨੇ ਐਫਆਈਆਰ ਵੀ ਦਰਜ ਕੀਤੀ ਸੀ ਉਥੇ ਹੀ ਦੂਜੇ ਪਾਸੇ ਅੱਜ ਸਾਰਾ ਦਿਨ ਸੋਸ਼ਲ ਮੀਡੀਆ ਉੱਤੇ ਅਕਾਲੀ ਆਗੂਆਂ ਸੋਈ ਪਾਰਟੀ ਦੇ ਸਮਰਥਕਾਂ ਵੱਲੋਂ ਮਿੱਡੂ ਖੇੜਾ ਦੇ ਖ਼ਿਲਾਫ਼ ਸੋਗ ਜਤਾਇਆ ਗਿਆ
WATCH LIVE TV