Fight Against Drugs: ਨਸ਼ਾ ਤਸਕਰੀ ਨੂੰ ਲੈ ਕੇ ਹੋਈ ਮੀਟਿੰਗ 'ਚ CM ਭਗਵੰਤ ਮਾਨ ਵੀ ਹੋਏ ਸ਼ਾਮਿਲ, ਦਿੱਤੇ ਇਹ ਸੁਝਾਅ
Advertisement
Article Detail0/zeephh/zeephh1783474

Fight Against Drugs: ਨਸ਼ਾ ਤਸਕਰੀ ਨੂੰ ਲੈ ਕੇ ਹੋਈ ਮੀਟਿੰਗ 'ਚ CM ਭਗਵੰਤ ਮਾਨ ਵੀ ਹੋਏ ਸ਼ਾਮਿਲ, ਦਿੱਤੇ ਇਹ ਸੁਝਾਅ

Fight Against Drugs: ਇੱਕ ਸਾਲ ਵਿੱਚ ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੁੱਲ ਮਾਤਰਾ ਲਗਭਗ 10 ਲੱਖ ਕਿਲੋਗ੍ਰਾਮ ਹੋ ਗਈ ਹੈ, ਜਿਸਦੀ ਕੀਮਤ 12,000 ਕਰੋੜ ਰੁਪਏ ਸੀ। 

 

Fight Against Drugs: ਨਸ਼ਾ ਤਸਕਰੀ ਨੂੰ ਲੈ ਕੇ ਹੋਈ ਮੀਟਿੰਗ 'ਚ CM ਭਗਵੰਤ ਮਾਨ ਵੀ ਹੋਏ ਸ਼ਾਮਿਲ, ਦਿੱਤੇ ਇਹ ਸੁਝਾਅ

Fight Against Drugs: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ। ਇੰਨਾ ਹੀ ਨਹੀਂ ਅਮਿਤ ਸ਼ਾਹ ਨੇ ਇਸ ਦੌਰਾਨ ਅੰਮ੍ਰਿਤਸਰ 'ਚ NCB ਦਫ਼ਤਰ ਦੀ ਇਮਾਰਤ ਦਾ ਨੀਂਹ ਪੱਥਰ ਵੀ ਰੱਖਿਆ। ਇਹ ਸਾਰੀ ਪ੍ਰਕਿਰਿਆ ਆਨਲਾਈਨ ਹੋਈ ਜਿਸ ਵਿੱਚ ਪੰਜਾਬ ਤੋਂ ਇਲਾਵਾ 9 ਸੂਬਿਆਂ ਦੇ ਮੁੱਖ ਮੰਤਰੀਆਂ ਨੇ ਵੀ ਸ਼ਿਰਕਤ ਕੀਤੀ। 

ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਰੋਕਥਾਮ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ 1000 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਹੈ ਅਤੇ 22 ਹਾਜ਼ਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੇ ਹਾਂ। CM ਪੰਚਾਇਤਾਂ ਦੀ ਮਦਦ ਨਾਲ 'ਨਸ਼ਾ ਮੁਕਤ ਪਿੰਡ' ਮੁਹਿੰਮ ਚਲਾ ਰਹੇ ਹਾਂ। 

ਇਸ ਦੌਰਾਨ ਗ੍ਰਹਿ ਮੰਤਰੀ (Amit Shah)  ਨੇ ਹਰ ਸੂਬੇ ਨੂੰ ਚਰਚਾ ਲਈ 5 ਮਿੰਟ ਦਿੱਤੇ। ਇਹ ਪ੍ਰੋਗਰਾਮ ਐਨ.ਸੀ.ਬੀ. ਜਿਸ ਕਾਰਨ ਇਸ ਵਿੱਚ ਨਸ਼ਿਆਂ ਦੀ ਹੀ ਚਰਚਾ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann)ਨੇ ਵੀ ਪਾਕਿਸਤਾਨ ਤੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਅਤੇ ਪੰਜਾਬ ਵਿੱਚ ਫੈਲੇ ਸਮੱਗਲਰਾਂ ਦੇ ਨੈੱਟਵਰਕ ਦੀ ਗੱਲ ਕੀਤੀ ਹੈ।

ਇਹ ਵੀ ਪੜ੍ਹੋ: Mansa Famers News: ਕੁਦਰਤੀ ਕਹਿਰ: ਸਭ ਦਾ ਫਿਕਰ ਕਰਨ ਵਾਲਾ ਅੰਨਦਾਤਾ ਖ਼ੁਦ ਭੁੱਖਾ ਸੌਣ ਲਈ ਮਜ਼ਬੂਰ

ਇਸ ਤੋਂ ਇਲਾਵਾ ਸਰਹੱਦ ਨੂੰ ਆਧੁਨਿਕ ਸਾਜ਼ੋ-ਸਾਮਾਨ ਨਾਲ ਸੁਰੱਖਿਅਤ ਕਰਨ ਦੀ ਮੰਗ ਕੀਤੀ ਗਈ ਤਾਂ ਜੋ ਡਰੋਨ ਦੀ ਆਵਾਜਾਈ ਨੂੰ ਠੱਲ੍ਹ ਪਾਈ ਜਾ ਸਕੇ। ਇਹ ਪ੍ਰੋਗਰਾਮ ਸਵੇਰੇ 10.15 ਵਜੇ ਦੇ ਕਰੀਬ ਆਨਲਾਈਨ ਸ਼ੁਰੂ ਹੋਇਆ ਜਿਸ ਵਿੱਚ ਦਿੱਲੀ, ਜੰਮੂ ਕਸ਼ਮੀਰ, ਲੱਦਾਖ, ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਉੜੀਸਾ ਦੇ ਮੁੱਖ ਮੰਤਰੀਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਲੈਫਟੀਨੈਂਟ ਗਵਰਨਰਾਂ ਨੇ ਸ਼ਮੂਲੀਅਤ ਕੀਤੀ। NCB 'ਤੇ ਆਧਾਰਿਤ ਇਸ ਮੀਟਿੰਗ 'ਚ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ ਆਨਲਾਈਨ ਸੰਕੇਤ 'ਤੇ 1,44,000 ਕਿਲੋਗ੍ਰਾਮ ਨਸ਼ੀਲੇ ਪਦਾਰਥ, ਜਿਨ੍ਹਾਂ ਦੀ ਕੀਮਤ 2,416 ਕਰੋੜ ਰੁਪਏ ਹੈ, ਨੂੰ ਨਸ਼ਟ ਕੀਤਾ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਹੈਦਰਾਬਾਦ ਯੂਨਿਟ ਦੁਆਰਾ ਬਰਾਮਦ ਕੀਤੇ ਗਏ 6,590 ਕਿਲੋਗ੍ਰਾਮ, ਇੰਦੌਰ ਯੂਨਿਟ ਦੁਆਰਾ ਬਰਾਮਦ ਕੀਤੇ ਗਏ 822 ਕਿਲੋਗ੍ਰਾਮ ਅਤੇ ਜੰਮੂ ਯੂਨਿਟ ਦੁਆਰਾ ਬਰਾਮਦ ਕੀਤੇ ਗਏ 356 ਕਿਲੋਗ੍ਰਾਮ ਸ਼ਾਮਲ ਹਨ।

ਇਹ ਵੀ ਪੜ੍ਹੋ:  Punjab News: ਹੜ੍ਹ ਕਾਰਨ ਬੇਘਰ ਹੋਏ 50 ਤੋਂ ਵੱਧ ਪਰਿਵਾਰਾਂ ਲਈ ਸਹਾਰਾ ਬਣਿਆ ਪਿੰਡ ਦਾ ਗੁਰਦੁਆਰਾ ਸਾਹਿਬ

ਇਸ ਤੋਂ ਇਲਾਵਾ ਵੱਖ-ਵੱਖ ਰਾਜਾਂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਵੀ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ। ਮੱਧ ਪ੍ਰਦੇਸ਼ ਵਿਚ 1,03,884 ਕਿਲੋਗ੍ਰਾਮ, ਅਸਾਮ ਵਿਚ 1,486 ਕਿਲੋਗ੍ਰਾਮ, ਚੰਡੀਗੜ੍ਹ ਵਿਚ 229 ਕਿਲੋਗ੍ਰਾਮ, ਗੋਆ ਵਿਚ 25 ਕਿਲੋਗ੍ਰਾਮ, ਗੁਜਰਾਤ ਵਿਚ 4,277 ਕਿਲੋਗ੍ਰਾਮ, ਹਰਿਆਣਾ ਵਿਚ 2,458 ਕਿਲੋਗ੍ਰਾਮ, ਜੰਮੂ-ਕਸ਼ਮੀਰ ਵਿਚ 4,069 ਕਿਲੋਗ੍ਰਾਮ, ਮਹਾਰਾਸ਼ਟਰ ਵਿਚ 159 ਕਿਲੋਗ੍ਰਾਮ ਅਤੇ ਤ੍ਰਿਪੁਰ ਵਿਚ 1,380 ਕਿਲੋਗ੍ਰਾਮ। ਉੱਤਰ ਪ੍ਰਦੇਸ਼ ਵਿੱਚ 4,049 ਕਿਲੋ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ।

Trending news