Fazilka Accident News: ਐਕਸੀਡੈਂਟ 'ਚ ਜ਼ਖ਼ਮੀ ਸਖ਼ਸ ਦੀ ਜਾਨ ਬਚਾਉਂਦੇ ਸਮੇਂ ਵਾਪਰਿਆ ਵੱਡਾ ਹਾਦਸਾ; ਘੁੜੱਕੇ ਨੇ ਪਤਨੀ ਤੇ ਬੱਚੇ ਨੂੰ ਕੁਚਲਿਆ
Advertisement
Article Detail0/zeephh/zeephh2002349

Fazilka Accident News: ਐਕਸੀਡੈਂਟ 'ਚ ਜ਼ਖ਼ਮੀ ਸਖ਼ਸ ਦੀ ਜਾਨ ਬਚਾਉਂਦੇ ਸਮੇਂ ਵਾਪਰਿਆ ਵੱਡਾ ਹਾਦਸਾ; ਘੁੜੱਕੇ ਨੇ ਪਤਨੀ ਤੇ ਬੱਚੇ ਨੂੰ ਕੁਚਲਿਆ

Fazilka Accident News:  ਫਾਜ਼ਿਲਕਾ ਪਿੰਡ ਕੁੱਤਿਆਂਵਾਲੀ ਅਤੇ ਖੁਬਣ ਵਿਚਾਲੇ ਦੇਰ ਸ਼ਾਮ ਹਾਦਸੇ ਵਿੱਚ ਮਾਂ ਤੇ ਮਾਸੂਮ ਬੱਚੇ ਦੇ ਮੌਤ ਹੋ ਗਈ ਜਦ ਉਹ ਪਹਿਲਾਂ ਹੋਏ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਬਚਾਉਣ ਲਈ ਯਤਨ ਕਰ ਰਹੇ ਸਨ। 

Fazilka Accident News: ਐਕਸੀਡੈਂਟ 'ਚ ਜ਼ਖ਼ਮੀ ਸਖ਼ਸ ਦੀ ਜਾਨ ਬਚਾਉਂਦੇ ਸਮੇਂ ਵਾਪਰਿਆ ਵੱਡਾ ਹਾਦਸਾ; ਘੁੜੱਕੇ ਨੇ ਪਤਨੀ ਤੇ ਬੱਚੇ ਨੂੰ ਕੁਚਲਿਆ

Fazilka Accident News: ਫਾਜ਼ਿਲਕਾ ਪਿੰਡ ਕੁੱਤਿਆਂਵਾਲੀ ਅਤੇ ਖੁਬਣ ਵਿਚਾਲੇ ਦੇਰ ਸ਼ਾਮ ਹਾਦਸੇ ਵਿੱਚ ਮਾਂ ਤੇ ਮਾਸੂਮ ਬੱਚੇ ਦੇ ਮੌਤ ਹੋ ਗਈ ਜਦ ਉਹ ਪਹਿਲਾਂ ਹੋਏ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਬਚਾਉਣ ਲਈ ਯਤਨ ਕਰ ਰਹੇ ਸਨ। ਸੜਕ ਉਤੇ ਖੜ੍ਹੇ ਵਿਅਕਤੀ ਦੀ ਪਤਨੀ ਤੇ ਬੱਚੇ ਨੂੰ ਘੁੜੱਕੇ ਨਾਲ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਔਰਤ ਦਾ ਪਤੀ ਵਾਲ-ਵਾਲ ਬਚ ਗਿਆ ਜਦਕਿ ਉਸ ਦੀ ਪਤਨੀ ਤੇ ਬੱਚੇ ਦੀ ਦਰਦਨਾਕ ਮੌਤ ਹੋ ਗਈ। ਇਧਰ ਸੀਤੋ ਚੌਕੀ ਪੁਲਿਸ ਨੇ ਅਣਪਛਾਤੇ ਘੁੜੱਕਾ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਪਿੰਡ ਕੁੱਤਿਆਂਵਾਲੀ ਦਾ ਰਹਿਣ ਵਾਲਾ ਮਲਕੀਤ ਸਿੰਘ (27) ਆਪਣੇ ਚਾਰ ਦੇ ਬੇਟੇ ਅਭਿਜੋਤ ਨੂੰ ਦਵਾਈ ਦਿਵਾਉਣ ਲਈ ਆਪਣੀ ਪਤਨੀ ਦੀਪੂ ਕੌਰ ਦੇ ਨਾਲ ਮੋਟਰਸਾਈਕਲ ਉਤੇ ਸਵਾਰ ਹੋ ਕੇ ਖੁੱਬਣ ਜਾ ਰਹੇ ਸਨ ਕਿ ਕਰੀਬ ਅੱਧਾ ਘੰਟਾ ਪਹਿਲਾਂ ਇਸ ਮਾਰਗ ਉਤੇ ਇੱਕ ਮੋਟਰਸਾਈਕਲ ਅਤੇ ਸਾਈਕਲ ਦੀ ਟੱਕਰ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਦੇਖਣ ਅਤੇ ਬਚਾਉਣ ਲਈ ਮਲਕੀਤ ਸਿੰਘ ਨੇ ਆਪਣਾ ਮੋਟਰਸਾਈਕਲ ਉਥੇ ਰੋਕ ਦਿੱਤਾ।

ਜਦ ਮਲਕੀਤ ਦੀ ਪਤਨੀ ਆਪਣੇ ਬੱਚੇ ਨੂੰ ਚੁੱਕ ਕੇ ਸੜਕ ਉਤੇ ਟਾਰਚ ਲੈ ਕੇ ਖੜੀ ਸੀ ਤਾਂ ਇਸ ਦੌਰਾਨ ਉਲਟ ਦਿਸ਼ਾ ਤੋਂ ਆ ਰਹੇ ਇੱਕ ਘੁੜੱਕਾ ਚਾਲਕ ਜਿਸ ਦੀ ਲਾਈਟ ਨਹੀਂ ਸੀ, ਉਸ ਦੇ ਚਾਲਕ ਨੇ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਦੀਪੂ ਕੌਰ ਤੇ ਬੱਚੇ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਦੋਵੇਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਮਲਕੀਤ ਨੇ ਆਪਣੇ ਹਸਪਤਾਲ ਦੇ ਲੋਕਾਂ ਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਉਸ ਨੂੰ ਬਠਿੰਡਾ ਲੈ ਜਾ ਰਿਹਾ ਸੀ ਰਸਤੇ ਵਿਚ ਹੀ ਦੋਵਾਂ ਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ : Ferozepur News: ਪੰਜਾਬ ਪੁਲਿਸ ਨੇ 2 ਨਸ਼ਾ ਤਸਕਰਾਂ ਦੀ 52 ਲੱਖ ਰੁਪਏ ਦੀ ਜਾਇਦਾਦ ਕੀਤੀ ਜ਼ਬਤ

ਇੱਥੇ ਸੀਤੋ ਚੌਕੀ ਦੇ ਏਐਸਆਈ ਬਲਬੀਰ ਸਿੰਘ ਨੇ ਮੌਕੇ ਉਤੇ ਪਹੁੰਚ ਕੇ ਮਲਕੀਤ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਘੁੜੱਕਾ ਚਾਲਕ ਖ਼ਿਲਾਫ਼ ਆਈਪੀਸੀ ਦੀ ਧਾਰਾ 304ਏ ਤਹਿਤ ਕੇਸ ਦਰਜ ਕਰ ਲਿਆ ਹੈ। ਏ.ਐਸ.ਆਈ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਘੁੜੱਕਾ ਚਾਲਕ ਨੂੰ ਜਲਦੀ ਹੀ ਫੜ ਲਿਆ ਜਾਵੇਗਾ।

ਇਹ ਵੀ ਪੜ੍ਹੋ : No Cell For Transgender: ਪੰਜਾਬ ਦੀਆਂ ਜੇਲ੍ਹਾਂ 'ਚ ਟਰਾਂਸਜੈਂਡਰਾਂ ਲਈ ਵੱਖਰਾ ਸੈੱਲ ਨਹੀਂ, ਹਾਈ ਕੋਰਟ ਨੇ ਪ੍ਰਗਟਾਈ ਹੈਰਾਨੀ

ਫਾਜ਼ਿਲਕਾ ਤੋਂ ਸੁਨੀਲ ਨਾਗਪਾਲ ਦੀ ਰਿਪੋਰਟ

Trending news