CURFEW IN PUNJAB : ਬੈਂਕਿੰਗ ਸੇਵਾਵਾਂ ਨੂੰ ਲੈ ਕੇ ਮੁਹਾਲੀ ਪ੍ਰਸ਼ਾਸਨ ਦਾ ਇਹ ਵੱਡਾ ਫ਼ੈਸਲਾ
Advertisement

CURFEW IN PUNJAB : ਬੈਂਕਿੰਗ ਸੇਵਾਵਾਂ ਨੂੰ ਲੈ ਕੇ ਮੁਹਾਲੀ ਪ੍ਰਸ਼ਾਸਨ ਦਾ ਇਹ ਵੱਡਾ ਫ਼ੈਸਲਾ

10 ਤੋਂ 2 ਵਜੇ ਤੱਕ ਕੁਝ ਪਾਬੰਦੀਆਂ ਨਾਲ ਜਨਤਕ ਲੈਣ-ਦੇਣ ਦੀ ਆਗਿਆ

10 ਤੋਂ 2 ਵਜੇ ਤੱਕ ਕੁਝ ਪਾਬੰਦੀਆਂ ਨਾਲ ਜਨਤਕ ਲੈਣ-ਦੇਣ ਦੀ ਆਗਿਆ

ਮੁਹਾਲੀ :  ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਮਕਾਜ ਵਾਲੇ ਦਿਨਾਂ ਦੌਰਾਨ ਕੁਝ ਪਾਬੰਦੀਆਂ ਨਾਲ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਜ਼ਿਲ੍ਹੇ ਦੇ ਸਾਰੇ ਬੈਂਕਾਂ ਵਿਚ ਜਨਤਕ ਲੈਣ ਦੇਣ ਦੀ ਆਗਿਆ ਦਿੱਤੀ ਗਈ ਹੈ, ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਬੈਂਕਾਂ ਵਿਚ ਸਿਰਫ ਨਕਦ ਲੈਣ-ਦੇਣ, ਕਲੀਅਰਿੰਗ, ਪੈਸੇ ਅਤੇ ਸਰਕਾਰੀ ਲੈਣ-ਦੇਣ ਹੀ ਕੀਤੇ ਜਾਣਗੇ, ਇਸ ਤੋਂ ਇਲਾਵਾ, ਕਾਰੋਬਾਰੀ ਕੋਰੈਸਪੋਂਡੈਂਟ ਦੁਆਰਾ ਪੈਨਸ਼ਨਾਂ ਵੰਡੀਆਂ ਜਾਣਗੀਆਂ, ਡੀਸੀ ਮੁਹਾਲੀ ਨੇ ਲੋਕਾਂ ਨੂੰ ਬੈਂਕ ਜਾਣ ਦੇ ਲਈ ਗੱਡੀ ਦੀ ਵਰਤੋਂ ਕਰਨ ਤੋਂ ਪਹਿਲਾਂ ONLINE CURFEW ਪਾਸ ਲੈਣ ਦੇ ਨਿਰਦੇਸ਼ ਦਿੱਤੇ ਨੇ,ਸਿਰਫ਼ ਇਨ੍ਹਾਂ ਹੀ ਨਹੀਂ ਮੁਹਾਲੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕੀ ਉਹ ਆਪਣੀ ਹੋਮ ਬਰਾਂਚ ਦੀ ਥਾਂ ਬੈਂਕ ਦੀ ਕਿਸੇ ਵੀ ਨਜ਼ਦੀਕੀ ਬਰਾਂਚ 'ਤੇ ਜਾ ਸਕਦੇ ਨੇ 

ਡੀਸੀ ਵੱਲੋਂ ਬੈਂਕਾਂ ਨੂੰ ਨਿਰਦੇਸ਼

ਮੁਹਾਲੀ ਦੇ ਡੀਸੀ ਗਿਰੀਸ਼ ਦਿਆਲਨ  ਨੇ  ਕਿਹਾ ਕਿ ਲੋਕਾਂ ਨੂੰ ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਭੀੜ ਵਿਚ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਇਸ ਵਿਚ ਅਸਫਲ ਰਹਿਣ 'ਤੇ ਦੰਡਕਾਰੀ ਕਾਰਵਾਈ ਕੀਤੀ ਜਾਏਗੀ, ਬ੍ਰਾਂਚ ਮੈਨੇਜਰ ਅਜਿਹੀਆਂ ਉਲੰਘਣਾਵਾਂ ਦੀ ਜਾਣਕਾਰੀ ਸਥਾਨਕ ਥਾਣੇ ਨੂੰ ਦੇ ਸਕਦੇ ਹਨ,ਉਹਨਾਂ ਦੱਸਿਆ ਕਿ ਪਰਿਵਾਰ ਦੇ ਸਿਰਫ ਇੱਕ ਮੈਂਬਰ ਨੂੰ ਸਿੱਧਾ ਬੈਂਕ ਜਾਣ ਲਈ ਬਾਹਰ ਨਿਕਲਣ ਦੀ ਇਜਾਜ਼ਤ ਹੋਵੇਗੀ, ਉਹ ਵੀ ਬੈਂਕ ਪਾਸ-ਬੁੱਕ ਦੇ ਨਾਲ ਸਿਰਫ ਪੈਦਲ ਜਾਣਗੇ ਅਤੇ ਕੰਮ ਖਤਮ ਹੋਣ ਤੋਂ ਤੁਰੰਤ ਬਾਅਦ ਆਪਣੇ ਘਰ ਵਾਪਸ ਆਉਣਗੇ, ਉਹਨਾਂ ਕਿਹਾ ਕਿ ਕਿਸੇ ਵਿਅਕਤੀ ਨੂੰ ਆਪਣੇ ਬੈਂਕ ਦੀ ਹੋਮ ਬਰਾਂਚ ਜਾਣ ਦੀ ਜ਼ਰੂਰਤ ਨਹੀਂ, ਬਲਕਿ ਉਸੀ ਬੈਂਕ ਦੀ ਨਜ਼ਦੀਕੀ ਸ਼ਾਖਾ ਵਿਚ ਜਾ ਸਕਦੇ ਹਨ,ਹਾਲਾਂਕਿ, ਸਾਰੇ ਏਟੀਐਮ ਦਿਨ-ਰਾਤ ਖੁੱਲ੍ਹੇ ਰਹਿਣਗੇ, ਡੀਸੀ ਮੁਹਾਲੀ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ, ਬੈਂਕ ਜਾਣ ਲਈ ਵਾਹਨਾਂ ਦੀ ਵਰਤੋਂ ਦੀ ਆਗਿਆ ਨਹੀਂ ਹੋਵੇਗੀ, ਜੇ ਕਿਸੇ ਨੂੰ ਕਿਸੇ ਕਾਰਣ, ਬੈਂਕ ਜਾਣ ਲਈ ਵਾਹਨ ਦੀ ਵਰਤੋਂ ਦੀ ਲੋੜ ਹੈ, ਤਾਂ ਉਹ ਪਹਿਲਾਂ ਥੋੜ੍ਹੇ ਸਮੇਂ ਲਈ ਕਰਫਿਊ ਪਾਸ ਆਨਲਾਈਨ ਇਸ ਵੈੱਬ ਲਾਈਟ  (https://epasscovid19.pais.net.in/ 'ਤੇ ਅਪਲਾਈ ਕਰ ਸਕਦਾ ਹੈ 

 

 

Trending news