ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 5 ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ.
Trending Photos
PSEB 5th Class Result: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 5 ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਪ੍ਰੇਮ ਕੁਮਾਰ ਵੱਲੋਂ ਨਤੀਜੇ ਦਾ ਐਲਾਨ ਕੀਤਾ ਗਿਆ।
99.84 ਫ਼ੀਸਦੀ ਵਿਦਿਆਰਥੀ ਪਾਸ
ਉਨ੍ਹਾਂ ਦੱਸਿਆ ਇਸ ਸਾਲ 5ਵੀਂ ਕਲਾਸ ਵਿੱਚ ਪ੍ਰੀਖਿਆ ਵਿੱਚ ਕੁਲ 306431 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਜਿਸ ਵਿਚੋਂ 305937 ਵਿਦਿਆਰਥੀ ਪਾਸ ਹੋਏ ਹਨ ਤੇ ਇਸ ਨਤੀਜੇ ਦੀ ਪਾਸ ਫ਼ੀਸਦੀ 99.84 ਰਹੀ ਹੈ।
ਵੈਬਸਾਈਟ ਉਤੇ ਭਲਕੇ ਅਪਲੋਡ ਕੀਤੇ ਜਾਣਗੇ ਨਤੀਜੇ
PSEB ਕਲਾਸ 5 ਦੇ ਨਤੀਜੇ ਡਾਊਨਲੋਡ ਕਰਨ ਦਾ ਸਿੱਧਾ ਲਿੰਕ 2 ਅਪ੍ਰੈਲ ਨੂੰ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ - pseb.ac.in 'ਤੇ ਉਪਲਬਧ ਕਰਵਾਇਆ ਜਾਵੇਗਾ। ਕੁੱਲ 3,05,937 ਵਿਦਿਆਰਥੀ ਪ੍ਰੀਖਿਆ ਪਾਸ ਕੀਤੀ ਹੈ। ਇਸ ਸਾਲ ਕੁੱਲ ਪਾਸ ਪ੍ਰਤੀਸ਼ਤਤਾ 99.84 ਫ਼ੀਸਦੀ ਹੈ।
PSEB ਜਮਾਤ 5ਵੀਂ ਦੀ ਪ੍ਰੀਖਿਆ ਵਿੱਚ ਕੁੱਲ 1,44,653 ਵਿਦਿਆਰਥਣਾਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚੋਂ 1,44,454 ਨਾਲ ਸਫਲਤਾਪੂਰਵਕ 99.86 ਫੀਸਦੀ ਨਾਲ ਪਾਸ ਹੋਈਆਂ। ਪ੍ਰੀਖਿਆ ਵਿੱਚ 1,61,767 ਲੜਕੇ ਸ਼ਾਮਲ ਹੋਏ ਅਤੇ 1,61,468 ਨੇ ਸਫਲਤਾਪੂਰਵਕ ਪ੍ਰੀਖਿਆ ਪਾਸ ਕੀਤੀ, ਜਿਸ ਨਾਲ ਪਾਸ ਪ੍ਰਤੀਸ਼ਤਤਾ 99.81 ਫ਼ੀਸਦੀ ਰਹੀ।
ਪਠਾਨਕੋਟ ਜ਼ਿਲ੍ਹੇ ਵਿੱਚ ਸਭ ਤੋਂ ਵੱਧ 99.96 ਫੀਸਦੀ ਵਿਦਿਆਰਥੀ ਪਾਸ ਹੋਏ ਜਦਕਿ ਮੋਹਾਲੀ ਵਿੱਚ ਸਭ ਤੋਂ ਘੱਟ 99.65 ਫ਼ੀਸਦੀ ਵਿਦਿਆਰਥੀ ਪਾਸ ਹੋਏ। PSEB ਜਮਾਤ 5ਵੀਂ ਦੀ ਪ੍ਰੀਖਿਆ ਵਿੱਚ 587 ਵਿਦਿਆਰਥੀਆਂ ਨੇ 100 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ।
ਬੋਰਡ ਬਾਅਦ ਵਿੱਚ PSEB ਕਲਾਸ 5 ਦੀ ਮਾਰਕਸ਼ੀਟ ਸਬੰਧਤ ਸਕੂਲਾਂ ਨੂੰ ਭੇਜੇਗਾ ਤੇ ਵਿਦਿਆਰਥੀ ਆਪਣੇ ਸਕੂਲਾਂ ਤੋਂ ਨਤੀਜਾ ਸਕੋਰ ਕਾਰਡਾਂ ਦੀਆਂ ਹਾਰਡ ਕਾਪੀਆਂ ਇਕੱਤਰ ਕਰ ਸਕਦੇ ਹਨ।
ਪਠਾਨਕੋਟ ਜ਼ਿਲ੍ਹਾ ਰਿਹਾ ਮੋਹਰੀ
ਪਠਾਨਕੋਟ ਮੋਹਰੀ ਜ਼ਿਲ੍ਹਾ ਰਿਹਾ ਹੈ। ਜਿਹੜੇ ਪ੍ਰੀਖਿਆਰਥੀ ਇਸ ਪ੍ਰੀਖਿਆ ਵਿੱਚ ਪਾਸ ਨਹੀਂ ਹੋ ਸਕੇ, ਉਹਨਾਂ ਦੀ ਸਪਲੀਮੈਂਟਰੀ ਪ੍ਰੀਖਿਆ ਦੇ ਮਹੀਨੇ ਤੱਕ ਫਿਰ ਹੋਵੇਗੀ। ਜਿਸਦੇ ਲਈ ਸਬੰਧਿਤ ਵਿਦਿਆਰਥੀ ਵੱਖਰੇ ਤੌਰ ਤੇ ਫਾਰਮ ਆਦਿ ਭਰਨਗੇ,ਜਿਸਦੇ ਲਈ ਤਰੀਕ ਵੱਖਰੇ ਤੌਰ ਤੇ School login ਅਤੇ ਅਖਬਾਰ ਰਾਹੀਂ ਸੂਚਿਤ ਕੀਤੀ ਜਾਵੇਗੀ। ਪਰ ਇਹ ਅਸਫਲ ਪ੍ਰੀਖਿਆਰਥੀ ਛੇਵੀਂ ਸ਼੍ਰੇਣੀ ਵਿੱਚ ਆਰਜੀ ਦਾਖਲਾ ਲੈ ਸਕਦੇ ਹਨ ਅਤੇ ਜਿਹੜੇ ਪ੍ਰੀਖਿਆਰਥੀ ਸਪਲੀਮੈਂਟਰੀ ਪ੍ਰੀਖਿਆ ਵਿੱਚ ਪਾਸ ਹੋ ਜਾਣਗੇ ਉਹਨਾਂ ਪ੍ਰੀਖਿਆਰਥੀਆਂ ਦਾ ਨਤੀਜਾ Promoted ਅਤੇ ਜਿਹੜੇ ਪ੍ਰੀਖਿਆਰਥੀ ਸਪਲੀਮੈਂਟਰੀ ਪ੍ਰੀਖਿਆ ਵਿੱਚ ਪਾਸ ਹੋਣਗੇ ਉਹਨਾਂ ਪ੍ਰੀਖਿਆ ਦਾ ਨਤੀਜਾ Not Promoted ਘੋਸ਼ਿਤ ਹੋਵੇਗਾ ਭਾਵ ਉਹ ਦੁਬਾਰਾ ਪੰਜਵੀਂ ਸ੍ਰੇਣੀ ਵਿੱਚ ਹੀ ਦਾਖਲੇ ਦੇ ਯੋਗ ਹੋਣਗੇ।
ਇਸ ਤਰ੍ਹਾਂ ਚੈਕ ਕਰੋ ਨਤੀਜਾ
ਪ੍ਰੀਖਿਆਰਥੀਆਂ ਦੇ ਪੂਰੇ ਵੇਰਵੇ ਅਤੇ ਨਤੀਜਾ ਮਿਤੀ 02.04.2024 ਦਿਨ ਮੰਗਲਵਾਰ ਨੂੰ ਸਵੇਰੇ 10:00 ਵਜੇ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ www.pseb.ac.in ਅਤੇ www.indiaresults.com ਤੇ ਉਪਲਬਧ ਹੋਵੇਗਾ। ਨਤੀਜੇ ਸਬੰਧੀ ਦਰਸਾਏ ਅੰਕ ਵਿਦਿਆਰਥੀਆਂ/ਸਕੂਲਾਂ ਲਈ ਕੇਵਲ ਸੂਚਨਾ ਹਿੱਤ ਹੋਣਗੇ। ਨਤੀਜੇ ਦੀ ਘੋਸ਼ਣਾ ਕਰਨ ਸਮੇਂ ਸ੍ਰੀ ਅਵਿਦੇਸ਼ ਗੁਪਤਾ,ਪੀ.ਸੀ.ਐਸ.ਸਕੱਤਰ,ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਅਤੇ ਸਬੰਧਤ ਅਧਿਕਾਰੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ : New Financial Rules: 1 ਅਪ੍ਰੈਲ, 2024 ਤੋਂ ਕੀ ਕੁਝ ਬਦਲ ਗਿਆ, ਕੀ ਤੁਸੀਂ ਦੇਖਿਆ! ਸਿੱਧਾ ਤੁਹਾਡੀ ਜੇਬ ਉੱਤੇ ਅਸਰ