NEET PG Counselling 2024: ਨੀਟ ਪੀਜੀ ਕੌਂਸਲਿੰਗ ਦੇ ਪਹਿਲੇ ਰਾਊਂਡ ਲਈ ਰਜਿਸਟ੍ਰੇਸ਼ਨ ਸ਼ੁਰੂ; ਜਾਣੋ ਕਦੋਂ ਆਵੇਗਾ ਨਤੀਜਾ
Advertisement
Article Detail0/zeephh/zeephh2440054

NEET PG Counselling 2024: ਨੀਟ ਪੀਜੀ ਕੌਂਸਲਿੰਗ ਦੇ ਪਹਿਲੇ ਰਾਊਂਡ ਲਈ ਰਜਿਸਟ੍ਰੇਸ਼ਨ ਸ਼ੁਰੂ; ਜਾਣੋ ਕਦੋਂ ਆਵੇਗਾ ਨਤੀਜਾ

NEET PG Counselling 2024: ਮੈਡੀਕਲ ਕੌਂਸਲਿੰਗ ਕਮੇਟੀ (MCC) ਨੇ ਨੀਟ ਪੀਜੀ 2024 ਦੀ ਕੌਂਸਲਿੰਗ ਦੇ ਪਹਿਲੇ ਦੌਰ ਲਈ ਰਜਿਸਟ੍ਰੇਸ਼ਨ ਵਿੰਡੋ 20 ਸਤੰਬਰ ਤੋਂ ਖੋਲ੍ਹ ਦਿੱਤੀ ਹੈ।

NEET PG Counselling 2024: ਨੀਟ ਪੀਜੀ ਕੌਂਸਲਿੰਗ ਦੇ ਪਹਿਲੇ ਰਾਊਂਡ ਲਈ ਰਜਿਸਟ੍ਰੇਸ਼ਨ ਸ਼ੁਰੂ; ਜਾਣੋ ਕਦੋਂ ਆਵੇਗਾ ਨਤੀਜਾ

NEET PG Counselling 2024: ਮੈਡੀਕਲ ਕੌਂਸਲਿੰਗ ਕਮੇਟੀ (MCC) ਨੇ ਰਾਸ਼ਟਰੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ ਪੋਸਟ ਗ੍ਰੈਜੂਏਟ (NEET PG 2024) ਕੌਂਸਲਿੰਗ ਦੇ ਪਹਿਲੇ ਦੌਰ ਲਈ ਰਜਿਸਟ੍ਰੇਸ਼ਨ ਵਿੰਡੋ 20 ਸਤੰਬਰ ਤੋਂ ਖੋਲ੍ਹ ਦਿੱਤੀ ਹੈ। ਯੋਗ ਉਮੀਦਵਾਰ ਅਧਿਕਾਰਕ ਵੈਬਸਾਈਟ   mcc.nic.in.'ਤੇ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹਨ ਤੇ ਕੌਂਸਲਿੰਗ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਦੇ ਹਨ।

MCC ਨੇ ਅਧਿਕਾਰਤ ਨੋਟਿਸ ਰਾਹੀਂ ਸੂਚਿਤ ਕੀਤਾ ਹੈ, “ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੀਜੀ ਕੌਂਸਲਿੰਗ 2024 ਦੇ ਰਾਊਂਡ-1 ਲਈ ਰਜਿਸਟ੍ਰੇਸ਼ਨ ਅਤੇ ਭੁਗਤਾਨ ਦੀ ਸਹੂਲਤ 20.09.2024 ਨੂੰ ਸ਼ਾਮ 05:00 ਵਜੇ ਤੋਂ ਸ਼ੁਰੂ ਹੋ ਗਈ ਹੈ। ਉਮੀਦਵਾਰਾਂ ਨੂੰ ਹੋਰ ਅੱਪਡੇਟ ਲਈ MCC ਦੀ ਵੈੱਬਸਾਈਟ ਨਾਲ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।"

ਇਹ ਪ੍ਰਕਿਰਿਆ ਹੋਵੇਗੀ

NEET PG ਕਾਉਂਸਲਿੰਗ ਲਈ ਰਜਿਸਟਰ ਕਰਨ ਲਈ, ਉਮੀਦਵਾਰਾਂ ਨੂੰ ਆਪਣੇ ਵੇਰਵਿਆਂ ਨੂੰ ਅਪਡੇਟ ਕਰਨ ਲਈ ਆਪਣੇ NEET PG ਰੋਲ ਨੰਬਰ ਤੇ ਪਾਸਵਰਡ ਦੀ ਵਰਤੋਂ ਕਰਕੇ ਲੌਗਇਨ ਕਰਨ ਦੀ ਜ਼ਰੂਰਤ ਹੁੰਦੀ ਹੈ। ਕੌਂਸਲਿੰਗ ਰਜਿਸਟ੍ਰੇਸ਼ਨ ਨੂੰ ਪੂਰਾ ਕਰਨ ਤੋਂ ਬਾਅਦ ਉਮੀਦਵਾਰਾਂ ਨੂੰ ਕੌਂਸਲਿੰਗ ਫੀਸ ਦਾ ਭੁਗਤਾਨ ਕਰਨਾ ਪੈਂਦਾ ਹੈ ਅਤੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰਨੇ ਪੈਂਦੇ ਹਨ।
ਇਸ ਤੋਂ ਬਾਅਦ ਉਮੀਦਵਾਰ ਨੂੰ ਚੁਆਇਸ ਫਿਲਿੰਗ ਪ੍ਰਕਿਰਿਆ ਵਿੱਚ ਹਿੱਸਾ ਲੈਣਾ ਹੋਵੇਗਾ। ਦਰਜਾ ਕ੍ਰਮ ਵਿੱਚ ਆਪਣਾ ਪਸੰਦੀਦਾ ਕਾਲਜ ਅਤੇ ਸਿਲੇਬਸ ਦੀ ਚੋਣ ਕਰਨ ਪਵੇਗੀ। NEET PG 2024 ਸੀਟ ਵੰਡ ਨਤੀਜਾ ਅਧਿਕਾਰਕ ਵੈਬਸਾਈਟ ਉਤੇ ਉਮੀਦਵਾਰ ਦੀ ਰੈਂਕ, ਦਰਜਾ ਅਤੇ ਸੀਟਾਂ ਦੀ ਉਪਲਬੱਧਤਾ ਦੇ ਆਧਾਰ ਉਤੇ ਐਲਾਨਿਆ ਜਾਵੇਗਾ।

NEET PG ਕੌਂਸਲਿੰਗ 2024: ਯੋਗ ਯੂਨੀਵਰਸਿਟੀਆਂ

ਐਮਸੀਸੀ ਉਕਤ ਸੰਸਥਾਵਾਂ ਤੇ ਯੂਨੀਵਰਸਿਟੀ ਲਈ ਕੌਂਸਲਿੰਗ ਕਰੇਗਾ

1. ਸਾਰੇ ਰਾਜਾਂ ਤੋਂ ਆਲ ਇੰਡੀਆ ਕੋਟੇ ਦੀਆਂ 50 ਫ਼ੀਸਦੀ ਸੀਟਾਂ (ਜੰਮੂ ਅਤੇ ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦੀ ਭਾਗੀਦਾਰੀ ਉਨ੍ਹਾਂ ਦੀਆਂ ਸੀਟਾਂ ਦੇ ਯੋਗਦਾਨ ਦੇ ਅਧੀਨ ਹੈ)।
2. ਐਮਸੀਸੀ  ਦੀ ਵੈੱਬਸਾਈਟ 'ਤੇ ਉਪਲਬਧ ਕੌਂਸਲਿੰਗ ਸਕੀਮ ਨਾਲ ਸਬੰਧਤ ਮਹੱਤਵਪੂਰਨ ਪ੍ਰਸ਼ਨਾਂ ਵਿੱਚ ਦਰਸਾਈ ਯੋਗਤਾ ਸ਼ਰਤਾਂ ਮੁਤਾਬਕ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਬਨਾਰਸ ਹਿੰਦੂ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ ਤੇ ਹੋਰ ਕੇਂਦਰੀ ਸੰਸਥਾਵਾਂ ਸਮੇਤ ਕੇਂਦਰੀ ਯੂਨੀਵਰਸਿਟੀਆਂ ਦੀਆਂ 100% ਸੀਟਾਂ (ਆਲ ਇੰਡੀਆ ਕੋਟਾ ਸੀਟਾਂ ਅਤੇ ਸੰਸਥਾਗਤ ਕੋਟਾ ਸੀਟਾਂ)।
3 ਡੀਮਡ ਯੂਨੀਵਰਸਿਟੀਆਂ ਵਿੱਚ 100% ਸੀਟਾਂ।
4. ਕਰਮਚਾਰੀ ਰਾਜ ਬੀਮਾ ਨਿਗਮ (ESIC ਬੀਮਾਯੁਕਤ ਵਿਅਕਤੀਆਂ ਨੂੰ ਛੱਡ ਕੇ) ਅਧੀਨ ਕਾਲਜਾਂ ਵਿੱਚ ਆਲ ਇੰਡੀਆ ਕੋਟਾ ਪੋਸਟ ਗ੍ਰੈਜੂਏਟ ਸੀਟਾਂ ਦਾ 50%।
5. ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਇੰਸਟੀਚਿਊਟ ਦੀਆਂ ਸਾਰੀਆਂ ਪੋਸਟ ਗ੍ਰੈਜੂਏਟ ਸੀਟਾਂ (ਕੇਵਲ ਰਜਿਸਟ੍ਰੇਸ਼ਨ ਹਿੱਸੇ ਲਈ)।
6. ਕੇਂਦਰੀ ਸੰਸਥਾਵਾਂ ਜਿਵੇਂ VMMC ਤੇ ਸਫਦਰਜੰਗ ਹਸਪਤਾਲ, ABVIMS ਅਤੇ RML ਹਸਪਤਾਲ ਅਤੇ ESIC ਇੰਸਟੀਚਿਊਟ, PGIMSR, ਬਸਾਇਦਾਰਾਪੁਰ (50% ਆਲ ਇੰਡੀਆ ਕੋਟਾ ਸੀਟਾਂ ਤੇ ਇੰਦਰਪ੍ਰਸਥ ਯੂਨੀਵਰਸਿਟੀ ਦੀਆਂ 50% ਸੀਟਾਂ)।

Trending news