Al Pacino Girlfriend Birth Child: ਮਸ਼ਹੂਰ ਅਦਾਕਾਰ 83 ਸਾਲ ਦੀ ਉਮਰ 'ਚ ਮੁੜ ਬਣੇ ਪਿਤਾ, 29 ਸਾਲ ਦੀ ਗਰਲਫਰੈਂਡ ਨੇ ਬੇਟੇ ਨੂੰ ਦਿੱਤਾ ਜਨਮ
Advertisement
Article Detail0/zeephh/zeephh1740571

Al Pacino Girlfriend Birth Child: ਮਸ਼ਹੂਰ ਅਦਾਕਾਰ 83 ਸਾਲ ਦੀ ਉਮਰ 'ਚ ਮੁੜ ਬਣੇ ਪਿਤਾ, 29 ਸਾਲ ਦੀ ਗਰਲਫਰੈਂਡ ਨੇ ਬੇਟੇ ਨੂੰ ਦਿੱਤਾ ਜਨਮ

Al Pacino Girlfriend Birth Child: ਮਸ਼ਹੂਰ ਅਦਾਕਾਰ ਅਲ ਪਚੀਨੋ 83 ਸਾਲ ਦੀ ਉਮਰ 'ਚ ਮੁੜ ਪਿਤਾ ਬਣ ਗਏ ਹਨ। ਅਦਾਕਾਰ ਦੀ 29 ਸਾਲਾ ਪ੍ਰੇਮਿਕਾ ਨੂਰ ਅਲਫੱਲ੍ਹਾ ਨੇ ਲੜਕੇ ਨੂੰ ਜਨਮ ਦਿੱਤਾ ਹੈ।

Al Pacino Girlfriend Birth Child: ਮਸ਼ਹੂਰ ਅਦਾਕਾਰ 83 ਸਾਲ ਦੀ ਉਮਰ 'ਚ ਮੁੜ ਬਣੇ ਪਿਤਾ, 29 ਸਾਲ ਦੀ ਗਰਲਫਰੈਂਡ ਨੇ ਬੇਟੇ ਨੂੰ ਦਿੱਤਾ ਜਨਮ

Al Pacino Girlfriend Birth Child: ਗੌਡਫਾਦਰ ਫੇਮ 83 ਸਾਲਾ ਹਾਲੀਵੁੱਡ ਦਿੱਗਜ ਅਭਿਨੇਤਾ ਅਲ ਪਚੀਨੋ ਪਿਛਲੇ ਦਿਨੀਂ ਗਰਲਫਰੈਂਡ ਨੂਰ ਅਲਫੱਲ੍ਹਾ ਦੀ ਗਰਭਅਵਸਥਾ ਕਾਰਨ ਸੁਰਖੀਆਂ 'ਚ ਸਨ। ਇਸ ਦੌਰਾਨ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਉਹ ਇਕ ਬੇਟੇ ਦਾ ਪਿਤਾ ਬਣ ਗਿਆ ਹੈ। ਜਦਕਿ ਉਸ ਨੇ ਬੇਟੇ ਦੇ ਨਾਂ ਦਾ ਵੀ ਖੁਲਾਸਾ ਕੀਤਾ ਹੈ।

ਦਰਅਸਲ 83 ਸਾਲਾ ਅਦਾਕਾਰ ਦੇ ਪ੍ਰਤੀਨਿਧੀ ਨੇ ਪੀਪਲ ਮੈਗਜ਼ੀਨ ਨੂੰ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਖੁਲਾਸਾ ਕੀਤਾ ਹੈ ਕਿ ਜੋੜੇ ਨੇ ਆਪਣੇ ਬੇਟੇ ਦਾ ਨਾਮ ਰੋਮਨ ਪਚੀਨੋ ਰੱਖਿਆ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈ ਦਿੰਦੇ ਨਜ਼ਰ ਆ ਰਹੇ ਹਨ। ਪਿਛਲੇ ਮਹੀਨੇ ਖਬਰ ਆਈ ਸੀ ਕਿ 29 ਸਾਲਾ ਨੂਰ ਅਲਫੱਲ੍ਹਾ ਜੋ ਕਿ ਫਿਲਮ ਨਿਰਮਾਤਾ ਹੈ ਤੇ ਅੱਠ ਮਹੀਨਿਆਂ ਦੀ ਗਰਭਵਤੀ ਹੈ, ਜਿਸ ਦੇ ਪਿਤਾ ਅਭਿਨੇਤਾ ਅਲ ਪਚੀਨੋ ਹਨ।

ਇਸ ਤੋਂ ਬਾਅਦ ਵੀ ਦੋਵੇਂ ਇਕੱਠੇ ਨਜ਼ਰ ਆਏ। ਉਥੇ ਹੀ ਹੁਣ ਮਾਤਾ-ਪਿਤਾ ਬਣਨ ਦੀ ਖਬਰ ਮਗਰੋਂ ਪ੍ਰਸ਼ੰਸਕਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਅਲ ਪਚੀਨੋ ਦਾ ਕਦੇ ਵਿਆਹ ਨਹੀਂ ਹੋਇਆ ਹੈ। ਉਨ੍ਹਾਂ ਦੀ ਇੱਕ ਧੀ ਹੈ ਜਿਸਦਾ ਨਾਮ ਜੂਲੀ ਮੈਰੀ ਹੈ, ਜੋ ਕਿ 33 ਸਾਲ ਦੀ ਹੈ। ਅਲ ਪਚੀਨੋ ਆਪਣੀ ਸਾਬਕਾ ਪ੍ਰੇਮਿਕਾ ਬੇਵਰਲੀ ਡੀ ਐਂਜਲੋ ਤੋਂ ਜੁੜਵਾਂ ਬੱਚਿਆਂ ਐਂਟਨ ਤੇ ਓਲੀਵੀਆ ਦੇ ਪਿਤਾ ਵੀ ਹਨ।

ਨੂਰ ਅਲਫੱਲ੍ਹਾ ਦੀ ਗੱਲ ਕਰੀਏ ਤਾਂ ਉਹ ਸਿਨੇਮਾ ਪ੍ਰਸ਼ੰਸਕਾਂ ਲਈ ਅਜਨਬੀ ਹੋ ਸਕਦੀ ਹੈ ਪਰ ਉਹ ਖੁਦ ਹਾਲੀਵੁੱਡ ਰਾਇਲਟੀ ਲਈ ਕੋਈ ਅਜਨਬੀ ਨਹੀਂ ਹੈ। ਹੈਲੋ ਅਨੁਸਾਰ ਨੂਰ ਅਲਫੱਲ੍ਹਾ ਇੱਕ ਫਿਲਮ ਨਿਰਮਾਤਾ ਹੋਣ ਦੇ ਨਾਲ ਇੱਕ ਅਮੀਰ ਕੁਵੈਤੀ ਅਮਰੀਕੀ ਪਰਿਵਾਰ ਤੋਂ ਆਉਂਦੀ ਹੈ। ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਉਹ 74 ਸਾਲਾ ਇੰਗਲਿਸ਼ ਰੌਕਸਟਾਰ ਅਤੇ ਮਸ਼ਹੂਰ ਗਾਇਕ ਮਿਕ ਜੈਗਰ ਨੂੰ ਡੇਟ ਕਰ ਚੁੱਕੀ ਹੈ।

ਦੋਵਾਂ ਨੂੰ ਕਈ ਮੌਕਿਆਂ 'ਤੇ ਦੇਖਿਆ ਗਿਆ। ਪੇਜ ਸਿਕਸ ਅਨੁਸਾਰ ਡੇਟਿੰਗ ਦੀਆਂ ਅਫਵਾਹਾਂ ਦੀ ਪੁਸ਼ਟੀ ਕਰਦੇ ਹੋਏ, ਉਸਨੇ ਐਲਾਨ ਕੀਤਾ, "ਮੇਰੇ ਲਈ ਉਮਰ ਕੋਈ ਮਾਇਨੇ ਨਹੀਂ ਰੱਖਦੀ"। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ ਉਸਨੇ ਅਰਬਪਤੀ ਸਮਾਜਸੇਵੀ ਨਿਕੋਲਸ ਬਰਗਰੇਨ ਨੂੰ ਡੇਟ ਕੀਤਾ ਹੈ।

ਨੂਰ ਅਲਫੱਲ੍ਹਾ ਨੇ ਵੀ ਅਭਿਨੇਤਾ-ਫਿਲਮ ਨਿਰਮਾਤਾ ਕਲਿੰਟ ਈਸਟਵੁੱਡ ਨਾਲ ਜੁੜੀ ਸੀ ਜਦੋਂ ਉਹ 88 ਸਾਲ ਦੀ ਸੀ। ਜਦੋਂ ਕਿ ਨੂਰ ਦੀ ਉਮਰ 23 ਸਾਲ ਸੀ। ਹਾਲਾਂਕਿ ਉਸ ਨੇ ਕਲਿੰਟ ਈਸਟਵੁੱਡ ਨੂੰ "ਪਰਿਵਾਰਕ ਮਿੱਤਰ" ਕਹਿੰਦੇ ਹੋਏ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਸੀ। ਪਚੀਨੋ ਦੇ "ਦਿ ਗੌਡਫਾਦਰ" ਅਤੇ "ਹੀਟ" ਦੇ ਸਹਿ-ਸਟਾਰ ਰੌਬਰਟ ਡੀ ਨੀਰੋ ਨੇ ਪਿਛਲੇ ਮਹੀਨੇ 79 ਸਾਲ ਦੀ ਉਮਰ ਵਿੱਚ ਗਰਲਫ੍ਰੈਂਡ ਟਿਫਨੀ ਚੇਨ ਨਾਲ ਆਪਣੇ ਸੱਤਵੇਂ ਬੱਚੇ ਦਾ ਸਵਾਗਤ ਕੀਤਾ ਸੀ।

ਇਹ ਵੀ ਪੜ੍ਹੋ : Punjab News: ਡਿਊਟੀ ਦੌਰਾਨ ਭਾਰਤੀ ਫੌਜ ਦਾ ਜਵਾਨ ਹੋਇਆ ਸ਼ਹੀਦ, ਇੱਕ ਸਾਲ ਪਹਿਲਾਂ ਹੀ ਹੋਇਆ ਸੀ ਵਿਆਹ

Trending news