Parineeti and Raghav Chadha Relationship News: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਸਿਆਸਤਦਾਨ ਰਾਘਵ ਚੱਢਾ ਤੇ ਅਦਾਕਾਰਾ ਪਰਿਣੀਤੀ ਚੋਪੜਾ ਨੂੰ ਟਵੀਟ ਕਰਕੇ ਵਧਾਈ ਦਿੱਤੀ। ਇਸ ਟਵੀਟ ਨਾਲ ਖਬਰ ਦਾ ਦੌਰ ਹੋਰ ਸਰਗਰਮ ਹੋ ਗਿਆ ਹੈ।
Trending Photos
Parineeti and Raghav Chadha Relationship News: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹੈ। ਪਰਿਣੀਤੀ ਤੇ ਸਿਆਸਤਦਾਨ ਦੇ ਡੇਟਿੰਗ ਦੀ ਖ਼ਬਰ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਰਿਣੀਤੀ ਦਾ ਨਾਂ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਰਾਘਵ ਚੱਢਾ ਨਾਲ ਜੋੜਿਆ ਜਾ ਰਿਹਾ ਹੈ।
ਪਰਿਣੀਤੀ ਅਤੇ ਰਾਘਵ ਚੱਢਾ ਦੀ ਡੇਟਿੰਗ ਨੂੰ ਲੈ ਕੇ ਚਰਚਾਵਾਂ ਦਰਮਿਆਨ ਹੁਣ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਆਪਣੇ ਟਵੀਟ ਰਾਹੀਂ ਦੋਵਾਂ ਨੂੰ ਮੁਬਾਰਕਬਾਦ ਦਿੱਤੀ ਹੈ, ਜਿਸ ਕਾਰਨ ਦੋਵਾਂ ਦੇ ਰਿਸ਼ਤੇ ਦੀ ਚਰਚਾ ਨੂੰ ਹੋਰ ਹਵਾ ਮਿਲ ਗਈ ਹੈ। 'ਆਪ' ਐਮਪੀ ਨੇ ਪਰਿਣੀਤੀ ਨੂੰ ਵਧਾਈ ਦਿੱਤੀ ਅਤੇ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਨੇ ਰਾਘਵ ਚੱਢਾ ਨਾਲ ਆਪਣੇ ਰਿਸ਼ਤੇ ਦੀਆਂ ਖਬਰਾਂ 'ਤੇ ਅਜੇ ਤੱਕ ਚੁੱਪੀ ਧਾਰੀ ਹੋਈ ਹੈ। ਪ੍ਰਸ਼ੰਸਕ ਉਨ੍ਹਾਂ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਕਰ ਰਹੇ ਸਨ। ਸੰਜੀਵ ਅਰੋੜਾ ਨੇ ਆਪਣੇ ਟਵੀਟ 'ਚ ਪਰਿਣੀਤੀ ਅਤੇ ਰਾਘਵ ਚੱਢਾ ਦੀ ਫੋਟੋ ਸ਼ੇਅਰ ਕੀਤੀ ਹੈ। ਦੋਵਾਂ ਦੀ ਫੋਟੋ ਦੇ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ- ਮੈਂ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਨੂੰ ਦਿਲੋਂ ਵਧਾਈ ਦਿੰਦਾ ਹਾਂ। ਮੈਨੂੰ ਉਮੀਦ ਹੈ ਕਿ ਦੋਵਾਂ ਦੀ ਸੰਗਤ ਪਿਆਰ, ਆਨੰਦ ਅਤੇ ਸਾਥ ਨਾਲ ਭਰੀ ਰਹੇਗੀ। ਮੇਰੀਆਂ ਸ਼ੁਭਕਾਮਨਾਵਾਂ!
ਇਹ ਵੀ ਪੜ੍ਹੋ : Punjab Cabinet Meeting News: 31 ਮਾਰਚ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ; ਲਏ ਜਾ ਸਕਦੇ ਹਨ ਅਹਿਮ ਫੈਸਲੇ
ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਇੱਕ ਹੋਟਲ ਤੋਂ ਬਾਹਰ ਨਿਕਲਦੇ ਸਮੇਂ ਦੀ ਪਰਿਣੀਤੀ ਤੇ ਰਾਘਵ ਚੱਢਾ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਕੁਝ ਦਿਨ ਪਹਿਲਾਂ ਜਦੋਂ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਨੂੰ ਪਹਿਲੀ ਵਾਰ ਇੱਕ ਰੈਸਟੋਰੈਂਟ ਵਿੱਚ ਇਕੱਠੇ ਦੇਖਿਆ ਗਿਆ ਸੀ ਤਾਂ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਕਿਆਸ ਅਰਾਈਆਂ ਲੱਗ ਗਈਆਂ ਸਨ। ਬਾਅਦ 'ਚ ਰਾਘਵ ਚੱਢਾ ਨੇ ਸੰਸਦ ਦੇ ਬਾਹਰ ਪਰਿਣੀਤੀ ਬਾਰੇ ਪੁੱਛੇ ਗਏ ਸਵਾਲ 'ਤੇ ਕਿਹਾ ਸੀ ਕਿ ਪਰਿਣੀਤੀ ਬਾਰੇ ਨਹੀਂ, ਰਾਜਨੀਤੀ ਬਾਰੇ ਸਵਾਲ ਕਰੋ। ਉਦੋਂ ਤੋਂ ਹੀ ਦੋਵਾਂ ਦੇ ਡੇਟਿੰਗ ਦੀਆਂ ਖਬਰਾਂ ਦਾ ਦੌਰ ਸਰਗਰਮ ਹੋ ਗਿਆ ਸੀ।
I extend my heartfelt congratulations to @raghav_chadha and @ParineetiChopra. May their union be blessed with an abundance of love, joy, and companionship. My best wishes!!! pic.twitter.com/3fSWVT4evR
— Sanjeev Arora (@MP_SanjeevArora) March 28, 2023
ਇਹ ਵੀ ਪੜ੍ਹੋ : Amritpal Singh News: ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਭਾਰਤੀ ਸਫ਼ਾਰਤਖਾਨੇ ਨੇ ਨੇਪਾਲ ਨੂੰ ਲਿਖੀ ਚਿੱਠੀ 'ਚ ਕੀਤੀ ਇਹ ਮੰਗ