ਸੰਨੀ ਦਿਉਲ ਨੇ ਖੇਤੀ ਕਾਨੂੰਨ 'ਤੇ ਸਰਕਾਰ ਦੀ ਕੀਤੀ ਸੀ ਤਾਰੀਫ਼
Trending Photos
ਦਿੱਲੀ : ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਬੀਜੇਪੀ ਮੈਂਬਰ ਪਾਰਲੀਮੈਂਟ ਸੰਨੀ ਦਿਉਲ (Sunny Deo) ਦੀ ਸੁਰੱਖਿਆ ਵਧਾ ਦਿੱਤੀ ਗਈ ਹੈ,ਉਨ੍ਹਾਂ ਨੂੰ ਹੁਣ 'Y' ਕੈਟਾਗਰੀ ਦੀ ਸੁਰੱਖਿਆ ਦਿੱਤੀ ਗਈ ਹੈ,ਸੰਨੀ ਦਿਉਲ ਦੀ ਸੁਰੱਖਿਆ ਵਿੱਚ ਹੁਣ 11 ਸੁਰੱਖਿਆ ਮੁਲਾਜ਼ਮ ਅਤੇ 2 ਕਮਾਂਡੋ ਰਹਿਣਗੇ
ਨਿਊਜ਼ ਏਜੰਸੀ IANS ਮੁਤਾਬਿਕ ਖੇਤੀ ਕਾਨੂੰਨ 'ਤੇ ਕੇਂਦਰ ਸਰਕਾਰ ਦੀ ਹਿਮਾਇਤ ਕਰਨ ਦੀ ਵਜ੍ਹਾਂ ਕਰਕੇ ਸੰਨੀ ਦਿਉਲ ਨੂੰ ਸੁਰੱਖਿਆ ਦਿੱਤੀ ਗਈ ਹੈ,ਕੁੱਝ ਦਿਨ ਪਹਿਲਾਂ ਸੰਨੀ ਦਿਉਲ ਨੇ ਟਵੀਟ ਕਰਦੇ ਹੋਏ ਕਿਹਾ ਸੀ ਇਹ ਮਾਮਲਾ ਸਰਕਾਰ ਅਤੇ ਕਿਸਾਨਾਂ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ,ਇਸ ਤੋਂ ਇਲਾਵਾ ਸੰਨੀ ਦਿਉਲ ਨੇ ਕਿਹਾ ਸੀ ਕੁੱਝ ਲੋਕ ਕਿਸਾਨਾਂ ਨੂੰ ਭੜਕਾ ਰਹੇ ਨੇ
ਸੰਨੀ ਦਿਉਲ ਨੇ ਕਿਸਾਨਾਂ 'ਤੇ ਦਿੱਤਾ ਇਹ ਬਿਆਨ
ਸੰਨੀ ਦਿਉਲ ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਮੈਨੂੰ ਪਤਾ ਹੈ ਕਿ ਕੁੱਝ ਲੋਕ ਆਪਣੇ ਫਾਇਦੇ ਲਈ ਮੁਸ਼ਕਲ ਪੈਦਾ ਕਰ ਰਹੇ ਨੇ,ਉਹ ਕਿਸਾਨਾਂ ਦੇ ਬਾਰੇ ਨਹੀਂ ਸੋਚ ਰਹੇ ਨੇ,ਉਨ੍ਹਾਂ ਦਾ ਆਪਣਾ ਏਜੰਡਾ ਹੋ ਸਕਦਾ ਹੈ,ਮੈਂ ਆਪਣੀ ਪਾਰਟੀ ਅਤੇ ਕਿਸਾਨਾਂ ਨਾਲ ਖੜਾਂ ਹਾਂ ਅਤੇ ਹਮੇਸ਼ਾ ਕਿਸਾਨਾਂ ਦੇ ਨਾਲ ਰਹਾਂਗਾ,ਸਾਡੀ ਸਰਕਾਰ ਹਮੇਸ਼ਾ ਕਿਸਾਨਾਂ ਦੀ ਭਰਾਈ ਲਈ ਸੋਚ ਰਹੀ ਹੈ,ਮੈਨੂੰ ਯਕੀਨ ਹੈ ਕਿ ਕਿਸਾਨਾਂ ਨਾਲ ਗੱਲ ਕਰਨ ਤੋੰ ਬਾਅਦ ਹੀ ਨਤੀਜੇ ਨਿਕਲਣਗੇ
ਧਰਮਿੰਦਰ ਦਾ ਵੀ ਆਇਆ ਸੀ ਬਿਆਨ
ਸੰਨੀ ਦਿਉਲ ਦੇ ਪਿਤਾ ਧਰਮਿੰਦਰ ਨੇ ਵੀ ਕਿਸਾਨਾਂ ਦੇ ਆਪਣਾ ਪੱਖ ਰੱਖਿਆ ਸੀ,ਉਨ੍ਹਾਂ ਨੇ ਲਿਖਿਆ ਮੈਂ ਆਪਣੇ ਕਿਸਾਨ ਭਰਾਵਾਂ ਦੇ ਲਈ ਦੁੱਖੀ ਹਾਂ,ਸਰਕਾਰ ਜਲਦ ਹੱਲ ਕੱਢੇ