Parineeti-Raghav Honeymoon: ਵਿਆਹ ਤੋਂ ਬਾਅਦ ਹਨੀਮੂਨ 'ਤੇ ਕਿੱਥੇ ਜਾਵੇਗੀ ਪਰਿਣੀਤੀ ਚੋਪੜਾ? ਅਦਾਕਾਰਾ ਨੇ ਦੱਸੀ ਪਸੰਦ!
Advertisement
Article Detail0/zeephh/zeephh1704680

Parineeti-Raghav Honeymoon: ਵਿਆਹ ਤੋਂ ਬਾਅਦ ਹਨੀਮੂਨ 'ਤੇ ਕਿੱਥੇ ਜਾਵੇਗੀ ਪਰਿਣੀਤੀ ਚੋਪੜਾ? ਅਦਾਕਾਰਾ ਨੇ ਦੱਸੀ ਪਸੰਦ!

Parineeti Chopra  And Raghav Chadha Honeymoon Plan News: ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਨੇ 13 ਮਈ 2023 ਨੂੰ ਮੰਗਣੀ ਕਰ ਲਈ ਸੀ ਅਤੇ ਹੁਣ ਉਨ੍ਹਾਂ ਦੇ ਵਿਆਹ ਦੀਆਂ ਵੀ ਖਬਰਾਂ ਉੱਡ ਰਹੀਆਂ ਹਨ।

Parineeti-Raghav Honeymoon: ਵਿਆਹ ਤੋਂ ਬਾਅਦ ਹਨੀਮੂਨ 'ਤੇ ਕਿੱਥੇ ਜਾਵੇਗੀ ਪਰਿਣੀਤੀ ਚੋਪੜਾ? ਅਦਾਕਾਰਾ ਨੇ ਦੱਸੀ ਪਸੰਦ!

Parineeti Chopra  And Raghav Chadha Honeymoon Plan News: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ  (Parineeti Chopra) ਪਿਛਲੇ ਕਈ ਹਫਤਿਆਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਉਨ੍ਹਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ 'ਚ ਹਸੀਨਾ ਆਪਣੇ ਅਫਵਾਹ ਬੁਆਏਫ੍ਰੈਂਡ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ (Raghav Chadha) ਨਾਲ ਨਜ਼ਰ ਆ ਰਹੀ ਸੀ। ਅਭਿਨੇਤਰੀ ਨੇ ਇਹਨਾਂ ਸਾਰੀਆਂ ਖਬਰਾਂ ਦੀ ਪੁਸ਼ਟੀ ਕੀਤੀ ਜਦੋਂ ਉਸਨੇ 13 ਮਈ 2023 ਨੂੰ ਨਵੀਂ ਦਿੱਲੀ ਵਿੱਚ ਰਾਘਵ ਚੱਢਾ ਨਾਲ ਮੰਗਣੀ ਕਰ ਲਈ। 

ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀ ਮੰਗਣੀ ਤੋਂ ਬਾਅਦ ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਵਿਆਹ ਦੀ ਡੈਸਟੀਨੇਸ਼ਨ ਤੋਂ ਲੈ ਕੇ ਡੇਟ ਤੱਕ ਹਰ ਚੀਜ਼ ਦੀ ਚਰਚਾ ਹੋ ਰਹੀ ਹੈ। ਇਨ੍ਹਾਂ ਖਬਰਾਂ ਵਿਚਾਲੇ ਅਦਾਕਾਰਾ ਦਾ ਇਕ ਇੰਟਰਵਿਊ ਵਾਇਰਲ ਹੋ ਰਿਹਾ ਹੈ, ਜਿਸ 'ਚ ਉਸ ਨੇ ਆਪਣੇ ਹਨੀਮੂਨ ਡੇਸਟੀਨੇਸ਼ਨ ਦਾ ਖੁਲਾਸਾ ਕੀਤਾ ਹੈ, ਆਓ ਜਾਣਦੇ ਹਾਂ ਇਸ ਬਾਰੇ...

ਇਹ ਵੀ ਪੜ੍ਹੋ: Punjab News: ਸਿੱਖਿਆ ਮੰਤਰੀ ਨੇ ਅਧਿਆਪਕਾਂ ਦੀਆਂ ਬਦਲੀਆਂ ਬਾਰੇ ਦਿੱਤਾ ਵੱਡਾ ਬਿਆਨ; ਜਾਣੋ ਕੀ?

ਦੱਸ ਦੇਈਏ ਕਿ ਇੱਥੇ ਅਸੀਂ ਪਰਿਣੀਤੀ ਚੋਪੜਾ ਦੇ ਇੱਕ ਪੁਰਾਣੇ ਇੰਟਰਵਿਊ ਦੀ ਗੱਲ ਕਰ ਰਹੇ ਹਾਂ, ਜੋ 8 ਸਤੰਬਰ, 2020 ਨੂੰ ਯੂਟਿਊਬ 'ਤੇ ਅਪਲੋਡ ਕੀਤਾ ਗਿਆ ਸੀ। ਫਿਲਮ ਆਲੋਚਕ ਕੋਮਲ ਨਾਹਟਾ ਨੂੰ ਦਿੱਤੇ ਇਸ ਇੰਟਰਵਿਊ 'ਚ ਪਰਿਣੀਤੀ ਦੇ ਨਾਲ ਉਨ੍ਹਾਂ ਦੇ ਦੋ ਭਰਾ ਸਹਿਜ ਚੋਪੜਾ ਅਤੇ ਸ਼ਿਵਾਂਗ ਚੋਪੜਾ ਵੀ ਮੌਜੂਦ ਸਨ।

ਇੰਟਰਵਿਊ ਦੇ ਆਖਰੀ ਹਿੱਸੇ ਵਿੱਚ ਸ਼ਿਵਾਂਗ ਨੇ ਪਰਿਣੀਤੀ ਨੂੰ ਕੁਝ ਸਵਾਲ ਪੁੱਛਣੇ ਸਨ, ਜਿਸ ਵਿੱਚ ਪਹਿਲਾ ਸਵਾਲ ਇਹ ਸੀ ਕਿ ਪਰਿਣੀਤੀ ਆਪਣੇ ਹਨੀਮੂਨ ਲਈ ਕਿਹੜੀ ਮੰਜ਼ਿਲ ਚੁਣੇਗੀ। ਇਸ ਸਵਾਲ ਨੂੰ ਸੁਣਨ ਤੋਂ ਪਹਿਲਾਂ ਅਦਾਕਾਰਾ ਨੇ ਕੁਝ ਪਲਾਂ ਲਈ ਜਵਾਬ ਬਾਰੇ ਸੋਚਿਆ ਅਤੇ ਫਿਰ ਦੱਸਿਆ ਕਿ ਉਸ ਦਾ ਹਨੀਮੂਨ ਡੈਸਟੀਨੇਸ਼ਨ 'ਸਾਊਥ ਅਮਰੀਕਾ' ਹੋ ਸਕਦਾ ਹੈ। ਇਸ ਇੰਟਰਵਿਊ ਮੁਤਾਬਕ ਪਰਿਣੀਤੀ ਰਾਘਵ ਚੱਢਾ ਨਾਲ ਵਿਆਹ ਕਰਨ ਤੋਂ ਬਾਅਦ ਹਨੀਮੂਨ 'ਤੇ ਦੱਖਣੀ ਅਮਰੀਕਾ ਜਾ ਸਕਦੇ ਹਨ।

Trending news