ਅਮਿਤਾਭ ਤੋਂ ਬਾਅਦ ਅਭਿਸ਼ੇਕ ਬਚਨ ਦਾ ਵੀ ਕੋਰੋਨਾ ਟੈਸਟ ਆਇਆ ਪੋਜ਼ੀਟਿਵ,ਨਾਨਾਵਤੀ ਹਸਪਤਾਲ 'ਚ ਭਰਤੀ
Advertisement

ਅਮਿਤਾਭ ਤੋਂ ਬਾਅਦ ਅਭਿਸ਼ੇਕ ਬਚਨ ਦਾ ਵੀ ਕੋਰੋਨਾ ਟੈਸਟ ਆਇਆ ਪੋਜ਼ੀਟਿਵ,ਨਾਨਾਵਤੀ ਹਸਪਤਾਲ 'ਚ ਭਰਤੀ

 ਮੈਗਾਸਟਾਰ ਅਮਿਤਾਭ ਬਚਨ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਭਰਤੀ

 ਮੈਗਾਸਟਾਰ ਅਮਿਤਾਭ ਬਚਨ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਭਰਤੀ

ਮੁੰਬਈ :  ਅਦਾਕਾਰ ਅਮਿਤਾਭ ਬਚਨ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਉਣ ਤੋਂ ਬਾਅਦ ਅਭਿਸ਼ੇਕ ਬਚਨ ਦੀ ਕੋਰੋਨਾ ਟੈਸਟ ਰਿਪੋਰਟ ਪੋਜ਼ੀਟਿਵ ਆਈ ਹੈ,ਅਭਿਸ਼ੇਕ ਬਚਨ ਨੇ ਵੀ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ, ਉਨ੍ਹਾਂ ਕਿਹਾ ਕਿ ਮੇਰਾ ਅਤੇ ਪਿਤਾ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ ਸਾਡੇ ਦੋਵਾਂ ਵਿੱਚ ਕੋਰੋਨਾ ਦੇ ਮਾਮੂਲੀ ਲੱਛਣ ਮਿਲੇ ਨੇ,ਅਸੀ ਨਾਨਾਵਤੀ ਹਸਪਤਾਲ ਵਿੱਚ ਦਾਖ਼ਲ ਹਾਂ, ਤੁਹਾਨੂੰ ਦੱਸ ਦੇਈਏ ਕਿ ਸਭ ਤੋਂ ਪਹਿਲਾਂ ਅਮਿਤਾਭ ਬਚਨ ਨੇ ਟਵੀਟ ਦੇ ਜ਼ਰੀਏ ਜਾਣਕਾਰੀ ਦਿੱਤੀ ਸੀ ਉਨ੍ਹਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ, ਹੁਣ ਇੱਕ ਵਾਰ  ਮੁੜ ਤੋਂ ਅਮਿਤਾਭ ਅਤੇ ਅਭਿਸ਼ੇਕ ਦਾ ਕੋਰੋਨਾ ਟੈਸਟ ਕੀਤਾ ਗਿਆ ਹੈ, ਜਿਸ ਦੀ ਰਿਪੋਰਟ ਆਉਣ ਨੂੰ ਸਮਾਂ ਲੱਗੇਗਾ, ਅਮਿਤਾਭ ਦੇ ਸਟਾਫ਼ ਦਾ ਵੀ ਕੋਰੋਨਾ ਟੈਸਟ ਕਰਵਾਇਆ ਗਿਆ ਹੈ,ਉਨ੍ਹਾਂ ਦੀ ਰਿਪੋਰਟ ਆਉਣਾ ਬਾਕੀ ਹੈ, ਇਸ ਦੇ ਨਾਲ ਉਨ੍ਹਾਂ ਨੇ ਕਿਹਾ ਹੈ ਕਿ ਪਿਛਲੇ 10 ਦਿਨਾਂ ਦੇ ਅੰਦਰ ਜੋ ਵੀ ਮੇਰੇ ਸੰਪਰਕ ਵਿੱਚ ਸਨ ਉਹ ਅਲਰਟ ਰਹਿਣ  ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਵੀ ਕੋਰੋਨਾ ਟੈਸਟ ਕਰਵਾ ਲੈਣ

 

 ਫ਼ਿਲਹਾਲ ਡਾਕਟਰਾਂ  ਮੁਤਾਬਿਕ ਅਮਿਤਾਭ ਬਚਨ ਦੀ ਹਾਲਤ ਸਥਿਰ ਹੈ ਡਾ ਅੰਸਾਰੀ ਦੀ ਅਗਵਾਈ ਵਿੱਚ ਅਮਿਤਾਭ ਬਚਨ ਦਾ ਇਲਾਜ ਚੱਲ ਰਿਹਾ ਹੈ, ਮਹਾਰਾਸ਼ਟਰ ਦੇ ਸਿਹਤ ਮੰਤਰੀ ਨੇ ਵੀ ਕਿਹਾ ਹੈ ਕਿ ਅਮਿਤਾਭ ਬਚਨ ਦੀ ਹਾਲਤ ਠੀਕ ਹੈ ਚਿੰਤਾ ਦੀ ਜ਼ਰੂਰਤ ਨਹੀਂ ਹੈ ਹਾਲਾਂਕਿ ਅਮਿਤਾਭ ਦੀ ਉਮਰ ਜ਼ਿਆਦਾ ਹੋਣ ਦੀ ਵਜ੍ਹਾਂ ਕਰ ਕੇ ਡਾਕਟਰ ਉਨ੍ਹਾਂ ਦੀ ਸਿਹਤ 'ਤੇ ਨਿਗਰਾਨੀ ਰੱਖ ਰਹੇ ਨੇ, ਅਮਿਤਾਭ ਬਚਨ ਦਾ ਸਿਰਫ਼ 25 ਫ਼ੀਸਦੀ ਲੀਵਰ ਹੀ ਕੰਮ ਕਰਦਾ ਹੈ,ਪਿਛਲੇ ਕਈ ਸਾਲਾਂ ਤੋਂ ਅਜਿਹੇ ਕਈ ਮੌਕੇ ਆਏ ਸਨ ਜਦੋਂ ਤਬੀਅਤ ਖ਼ਰਾਬ ਹੋਣ ਦੀ ਵਜ੍ਹਾਂ ਕਰ ਕੇ ਅਮਿਤਾਭ ਬਚਨ ਨੂੰ ਹਸਪਤਾਲ ਵਿੱਚ ਭਰਤੀ ਹੋਣਾ ਪਿਆ ਸੀ ਪਰ ਹਰ ਵਾਰ ਉਹ ਠੀਕ ਹੋਕੇ ਘਰ ਪਰਤੇ ਸਨ 

ਅਮਿਤਾਭ ਬਚਨ ਦੀ ਸਿਹਤ ਨੂੰ ਲੈਕੇ  ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਟਵੀਟ ਕਰ ਕੇ ਅਮਿਤਾਭ ਬਚਨ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ 

ਜਦੋਂ ਤੋਂ ਭਾਰਤ ਵਿੱਚ ਕੋਰੋਨਾ ਬਿਮਾਰੀ ਸ਼ੁਰੂ ਹੋਈ ਹੈ ਉਸੇ ਸਮੇਂ ਤੋਂ ਅਮਿਤਾਭ ਬਚਨ ਲੋਕਾਂ ਨੂੰ ਕੋਰੋਨਾ ਤੋਂ ਬਚਨ ਦੀ ਅਪੀਲ ਕਰ ਰਹੇ ਸਨ 

 

ਅਮਿਤਾਭ ਬਚਨ ਦੀ ਹਾਲ ਵਿੱਚ ਹੀ  ਰਿਲੀਜ਼ ਫ਼ਿਲਮ 'ਗੁਲਾਬੋ ਸਿਤਾਬੋ' ਹੈ, ਇਸ ਵਿੱਚ ਉਨ੍ਹਾਂ ਦੇ ਨਾਲ ਆਯੂਸ਼ਮਾਨ ਖ਼ੁਰਾਨਾ ਸੀ,ਪਹਿਲਾਂ ਇਹ ਫ਼ਿਲਮ ਵੱਡੇ ਪਰਦੇ 'ਤੇ ਰਿਲੀਜ਼ ਹੋਣ ਵਾਲੀ ਸੀ,ਪਰ ਬਾਅਦ ਵਿੱਚੋਂ ਕੋਰੋਨਾ ਮਹਾਂਮਾਰੀ ਦੀ ਵਜ੍ਹਾਂ ਕਰਕੇ  ਇਹ ਫ਼ਿਲਮ ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਰਿਲੀਜ ਹੋਈ ਸੀ

 

Trending news