ਦੀਪ ਸਿੱਧੂ ਦੀ ਪਈ ਇੱਕ ਹੋਰ ਪੇਸ਼ੀ, ਪੰਜਾਬ ਵਿਧਾਨ ਸਭਾ ਦੀ ਕਮੇਟੀ ਸਾਹਮਣੇ ਹੋਏ ਪੇਸ਼
Advertisement
Article Detail0/zeephh/zeephh958527

ਦੀਪ ਸਿੱਧੂ ਦੀ ਪਈ ਇੱਕ ਹੋਰ ਪੇਸ਼ੀ, ਪੰਜਾਬ ਵਿਧਾਨ ਸਭਾ ਦੀ ਕਮੇਟੀ ਸਾਹਮਣੇ ਹੋਏ ਪੇਸ਼

 26 ਜਨਵਰੀ ਹਿੰਸਾ ਦੇ ਆਰੋਪੀ ਦੀਪ ਸਿੱਧੂ  ਅੱਜ ਪੰਜਾਬ ਵਿਧਾਨ ਸਭਾ ਵੱਲੋਂ ਬਣਾਈ ਗਈ ਕਮੇਟੀ ਦੇ ਸਾਹਮਣੇ ਪੇਸ਼ ਹੋਏ ਤੇ ਆਪਣਾ ਪੱਖ ਰੱਖਿਆ।

ਦੀਪ ਸਿੱਧੂ ਦੀ ਪਈ ਇੱਕ ਹੋਰ ਪੇਸ਼ੀ, ਪੰਜਾਬ ਵਿਧਾਨ ਸਭਾ ਦੀ ਕਮੇਟੀ ਸਾਹਮਣੇ ਹੋਏ ਪੇਸ਼

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ  : 26 ਜਨਵਰੀ ਹਿੰਸਾ ਦੇ ਆਰੋਪੀ ਦੀਪ ਸਿੱਧੂ  ਅੱਜ ਪੰਜਾਬ ਵਿਧਾਨ ਸਭਾ ਵੱਲੋਂ ਬਣਾਈ ਗਈ ਕਮੇਟੀ ਦੇ ਸਾਹਮਣੇ ਪੇਸ਼ ਹੋਏ ਤੇ ਆਪਣਾ ਪੱਖ ਰੱਖਿਆ। ਤਕਰੀਬਨ ਇਕ ਘੰਟਾ ਦੀਪ ਸਿੱਧੂ ਕੋਲੋਂ ਸਬ ਕਮੇਟੀ ਨੇ ਪੁੱਛ ਗਿੱਛ ਕੀਤੀ। ਪੁੱਛ ਗਿੱਛ ਦੌਰਾਨ ਦੀਪ ਸਿੱਧੂ ਨੇ 26 ਜਨਵਰੀ ਨੂੰ ਲਾਲ ਕਿਲੇ ਤੇ ਹੋਈ ਹਿੰਸਾ ਅਤੇ ਆਪਣੀ ਗ੍ਰਿਫਤਾਰੀ ਬਾਰੇ ਜਾਣਕਾਰੀ ਕਮੇਟੀ ਨੂੰ ਦਿੱਤੀ।

ਦੱਸ ਦੇਈਏ ਕਿ ਮੌਨਸੂਨ ਸੈਸ਼ਨ ਦੇ ਵਿੱਚ ਕਮੇਟੀ ਆਪਣੀ ਰਿਪੋਰਟ ਪੇਸ਼ ਕਰ ਸਕਦੀ ਹੈ। ਇਸ ਕਮੇਟੀ ਦੇ ਚੇਅਰਮੈਨ ਵਿਧਾਇਕ ਕੁਲਦੀਪ ਵੈਦ ਹਨ। ਉਨ੍ਹਾਂ ਤੋਂ ਇਲਾਵਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਫਤਿਹ ਜੰਗ ਸਿੰਘ ਬਾਜਵਾ, ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਸਰਬਜੀਤ ਕੌਰ ਮਾਣੂਕੇ ਇਸ ਸਬ ਕਮੇਟੀ ਦੇ ਮੈਂਬਰ ਹਨ।

 

WATCH LIVE TV

Trending news