Beas News: ਖੇਤਾਂ 'ਚ ਨਾੜ ਨੂੰ ਲੱਗੀ ਅੱਗ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਜਿਉਂਦਾ ਸੜਨ ਨਾਲ ਹੋਈ ਮੌਤ
Advertisement
Article Detail0/zeephh/zeephh2247004

Beas News: ਖੇਤਾਂ 'ਚ ਨਾੜ ਨੂੰ ਲੱਗੀ ਅੱਗ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਜਿਉਂਦਾ ਸੜਨ ਨਾਲ ਹੋਈ ਮੌਤ

Beas News: ਸੜਕ 'ਤੇ ਧੂੰਆ ਜ਼ਿਆਦਾ ਹੋਣ ਕਾਰਨ ਉਕਤ ਨੌਜਵਾਨ ਧੂੰਏ ਵਾਲੇ ਇਲਾਕੇ ਨੂੰ ਪਾਰ ਨਹੀਂ ਕਰ ਸਕਿਆ ਅਤੇ ਸੜਕ ਦੇ ਇਕ ਪਾਸੇ ਅੱਗ ਵਾਲੇ ਖੇਤ ਵੱਲ ਜਾ ਡਿੱਗਿਆ। ਜਿਥੇ ਉਕਤ ਨੌਜਵਾਨ ਦਾ ਮੋਟਰਸਾਈਕਲ ਪੂਰੀ ਤਰ੍ਹਾਂ ਸੜ ਗਿਆ ਅਤੇ ਨੌਜਵਾਨ ਵੀ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

Beas News: ਖੇਤਾਂ 'ਚ ਨਾੜ ਨੂੰ ਲੱਗੀ ਅੱਗ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਜਿਉਂਦਾ ਸੜਨ ਨਾਲ ਹੋਈ ਮੌਤ

Beas News (Bharat Sharma): ਅਜਨਾਲਾ ਦੇ ਕਸਬਾ ਓਠੀਆਂ ਤੋਂ ਕੁੱਕੜਾਂ ਵਾਲਾ ਸੜਕ ਤੋਂ ਸੂਏ ਰਾਹੀਂ ਪਿੰਡ ਜੋਸ਼ਮਹਾਰ ਨੇੜੇ ਖੇਤਾਂ ਵਿਚ ਕਣਕ ਦੇ ਨਾੜ ਨੂੰ ਲੱਗੀ ਅੱਗ ਦੀ ਲਪੇਟ ਵਿੱਚ ਆਉਣ ਕਰਕੇ ਇੱਕ ਨੌਜਵਾਨ ਦੀ ਮੌਤ ਹੋ ਗਈ। ਅੱਗ ਨਾਲ ਬੁਰੀ ਤਰ੍ਹਾਂ ਸੜਨ ਕਾਰਨ ਲਾਸ਼ ਦੀ ਪਛਾਣ ਨਹੀਂ ਹੋ ਸਕੀ। ਫਿਲਹਾਲ ਮੌਕੇ 'ਤੇ ਪਹੁੰਚ ਕੇ  ਪੁਲਿਸ ਨੇ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਨੌਜਵਾਨ ਦੁਪਹਿਰ ਵੇਲੇ ਕਸਬਾ ਓਠੀਆਂ ਤੋਂ ਕੁੱਕੜਾਂ ਵਾਲਾ ਸੜਕ ਤੋਂ ਲੰਘ ਰਿਹਾ ਸੀ ਕਿ ਪਿੰਡ ਜੋਸ਼ਮਹਾਰ ਦੇ ਖੇਤਾਂ ਵਿਚ ਨਾੜ ਨੂੰ ਅੱਗ ਲੱਗੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਸੜਕ 'ਤੇ ਧੂੰਆ ਜ਼ਿਆਦਾ ਹੋਣ ਕਾਰਨ ਉਕਤ ਨੌਜਵਾਨ ਧੂੰਏ ਵਾਲੇ ਇਲਾਕੇ ਨੂੰ ਪਾਰ ਨਹੀਂ ਕਰ ਸਕਿਆ ਅਤੇ ਸੜਕ ਦੇ ਇਕ ਪਾਸੇ ਅੱਗ ਵਾਲੇ ਖੇਤ ਵੱਲ ਜਾ ਡਿੱਗਿਆ। ਜਿਥੇ ਉਕਤ ਨੌਜਵਾਨ ਦਾ ਮੋਟਰਸਾਈਕਲ ਪੂਰੀ ਤਰ੍ਹਾਂ ਸੜ ਗਿਆ ਅਤੇ ਨੌਜਵਾਨ ਵੀ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ:  Charanjit Singh Channi News: ਚੰਨੀ ਨੂੰ ਬੀਬੀ ਜਗੀਰ ਕੌਰ ਦੀ ਠੋਡੀ ਥੱਲੇ ਹੱਥ ਲਗਾਉਣਾ ਪਿਆ ਮਹਿੰਗਾ; ਮਹਿਲਾ ਕਮਿਸ਼ਨ ਦਾ ਐਕਸ਼ਨ

 

ਘਟਨਾ ਬਾਰੇ ਪਤਾ ਲੱਗਣ 'ਤੇ ਐੱਸ.ਐੱਚ.ਓ. ਅਜਨਾਲਾ ਸਮੇਤ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ। ਗੱਲਬਾਤ ਦੌਰਾਨ ਐੱਸ.ਐੱਚ.ਓ. ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਕਿਉਂਕਿ ਲਾਸ਼ ਪੂਰੀ ਤਰ੍ਹਾਂ ਸੜ ਚੁੱਕੀ ਹੈ ਅਤੇ ਮੋਟਰਸਾਈਕਲ ਵੀ ਪੂਰਾ ਸੜ ਚੁੱਕਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੁਪਹਿਰ ਵੇਲੇ  ਓਠੀਆਂ ਤੋਂ ਕੁੱਕੜਾਂ ਵੱਲ ਆ ਰਿਹਾ ਸੀ ਤੇ ਉਹ ਖੇਤ 'ਚ ਲੱਗੀ ਅੱਗ ਦੀ ਲਪੇਟ 'ਚ ਆ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਫਿਲਹਾਲ ਅਸੀਂ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: Harsimrat Badal nominated: ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਨਾਮਜ਼ਦਗੀ ਕੀਤੀ ਦਾਖਲ

 

 

 

 

Trending news