ਐਸ਼ਵਰਿਆ ਰਾਏ ਬਚਨ ਅਤੇ ਅਰਾਧਿਆ ਬਚਨ ਦੀ ਕੋਰੋਨਾ ਰਿਪੋਰਟ ਪੋਜ਼ੀਟਿਵ
Advertisement

ਐਸ਼ਵਰਿਆ ਰਾਏ ਬਚਨ ਅਤੇ ਅਰਾਧਿਆ ਬਚਨ ਦੀ ਕੋਰੋਨਾ ਰਿਪੋਰਟ ਪੋਜ਼ੀਟਿਵ

ਅਮਿਤਾਭ ਅਤੇ  ਅਭਿਸ਼ੇਕ ਬਚਨ ਬਚਨ ਦਾ ਵੀ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਸੀ

ਅਮਿਤਾਭ ਅਤੇ  ਅਭਿਸ਼ੇਕ ਬਚਨ ਬਚਨ ਦਾ ਵੀ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਸੀ

ਮੁੰਬਈ : ਐਸ਼ਵਰਿਆ ਰਾਏ ਬਚਨ ਅਤੇ ਅਰਾਧਿਆ ਰਾਏ ਬਚਨ ਦਾ  ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ, ਹਾਲਾਂਕਿ ਪਹਿਲੇ ਜਦੋਂ ਦੋਵਾਂ ਦਾ ਕੋਰੋਨਾ ਟੈਸਟ ਹੋਇਆ ਸੀ ਤਾਂ ਰਿਪੋਰਟ ਨੈਗੇਟਿਵ ਆਇਆ ਸੀ,ਸਭ ਤੋਂ ਪਹਿਲਾਂ ਸਨਿੱਚਰਵਾਰ ਰਾਤ ਨੂੰ ਅਮਿਤਾਭ ਬਚਨ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਸੀ,ਜਿਸ ਦੀ ਖ਼ਬਰ ਉੁਨ੍ਹਾਂ ਨੇ ਟਵੀਟ ਕਰ ਕੇ ਦਿੱਤੀ ਸੀ, ਅਮਿਤਾਭ ਨੇ ਸਾਰੀਆਂ ਨੂੰ ਅਪੀਲ ਕੀਤੀ ਸੀ ਕਿ ਜਿਹੜੇ ਵੀ ਲੋਕ ਉਨ੍ਹਾਂ ਨੂੰ 10 ਦਿਨਾਂ ਦੌਰਾਨ ਮਿਲੇ ਨੇ ਉਹ ਵੀ ਆਪਣਾ ਟੈਸਟ ਜ਼ਰੂਰ ਕਰਵਾ ਲੈਣ, ਉਸ ਤੋਂ ਥੋੜੀ ਦੇਰ ਬਾਅਦ ਅਭਿਸ਼ੇਕ ਬਚਨ ਨੇ ਵੀ ਆਪਣਾ ਕੋਰੋਨਾ ਟੈਸਟ ਪੋਜ਼ੀਟਿਵ ਹੋਣ ਦੀ ਖ਼ਬਰ ਟਵਿਟਰ ਦੇ ਜ਼ਰੀਏ ਹੀ ਦਿੱਤੀ ਸੀ, ਇੱਕ ਵਾਰ ਮੁੜ ਤੋਂ ਜਦੋਂ ਐਤਵਾਰ ਨੂੰ ਅਮਿਤਾਭ ਅਤੇ ਅਭਿਸੇਕ ਦਾ ਕੋਰੋਨਾ ਟੈਸਟ ਹੋਇਆ ਤਾਂ ਦੋਵਾਂ ਦੀ ਰਿਪੋਰਟ ਮੁੜ ਤੋਂ ਪੋਜ਼ੀਟਿਵ ਆਈ ਹੈ

 

Trending news