ਐਸ਼ਵਰਿਆ,ਜਯਾ ਤੇ ਅਰਾਧਿਆ ਬਚਨ ਦੀ Swab ਰਿਪੋਰਟ ਨੈਗੇਟਿਵ ਆਈ

ਅਮਿਤਾਭ ਤੇ ਅਭਿਸ਼ੇਕ ਬਚਨ ਦਾ ਕੋਰੋਨਾ ਟੈਸਟ ਪੋਜ਼ੀਟਿਵ ਨਾਨਾਵਤੀ ਹਸਪਤਾਲ ਵਿੱਚ ਚੱਲ ਰਿਹਾ ਹੈ ਇਲਾਜ

ਐਸ਼ਵਰਿਆ,ਜਯਾ ਤੇ ਅਰਾਧਿਆ ਬਚਨ ਦੀ Swab ਰਿਪੋਰਟ ਨੈਗੇਟਿਵ ਆਈ
ਅਮਿਤਾਭ ਤੇ ਅਭਿਸ਼ੇਕ ਬਚਨ ਦਾ ਕੋਰੋਨਾ ਟੈਸਟ ਪੋਜ਼ੀਟਿਵ ਨਾਨਾਵਤੀ ਹਸਪਤਾਲ ਵਿੱਚ ਚੱਲ ਰਿਹਾ ਹੈ ਇਲਾਜ

ਮੁੰਬਈ : ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬਚਨ (Amitabh Bachchan) ਅਤੇ ਅਭਿਸ਼ੇਕ ਬਚਨ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਘਰ ਦੇ ਸਾਰੇ ਮੈਂਬਰਾਂ ਦਾ ਨਾਨਾਵਤੀ ਹਸਪਤਾਲ ਵਿੱਚ ਹੀ ਕੋਰੋਨਾ ਟੈਸਟ ਕਰਵਾਇਆ ਗਿਆ ਸੀ, ਜਿਸ ਵਿੱਚ ਐਸ਼ਵਰਿਆ ਰਾਏ ਬਚਨ, ਜਯਾ ਬਚਨ ਅਤੇ ਅਰਾਧਿਆ ਦੀ ਐਂਟੀਜੈਨ ਟੈਸਟ (Antigen Test) ਰਿਪੋਰਟ ਨੈਗੇਟਿਵ ਆਈ ਹੈ, ਪਰਿਵਾਰ ਦਾ ਸਵਾਬ ਟੈਸਟ(Swab Test) ਰਿਪੋਰਟ ਦਾ ਇੰਤਜ਼ਾਰ ਸੀ, ਹੁਣ ਪਰਿਵਾਰ ਦੀ ਸਵੈਬ ਟੈਸਟ ਵੀ ਸਾਹਮਣੇ ਆ ਚੁੱਕੀ ਹੈ 

ਤੁਹਾਨੂੰ ਦੱਸ ਦੇਈਏ ਕਿ ਐਸ਼ਵਰਿਆ ਰਾਏ ਬਚਨ, ਜਯਾ ਬਚਨ ਅਤੇ ਅਰਾਧਿਆ ਦੀ ਸਵਾਬ ਟੈਕਸ ਰਿਪੋਰਟ ਨੈਗੇਟਿਵ ਆਈ ਹੈ, ਨਾਨਾਵਤੀ ਹਸਪਤਾਲ ਨੇ BMC ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਹੈ, ਜਯਾ ਬਚਨ ਐਸ਼ਵਰਿਆ ਬਚਨ ਅਤੇ ਅਰਾਧਿਆ ਬਚਨ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ, ਉਧਰ ਕੋਰੋਨਾ ਪੋਜ਼ੀਟਿਵ ਅਮਿਤਾਭ ਅਤੇ ਅਭਿਸ਼ੇਕ ਬਚਨ ਦੀ ਸਿਹਤ ਫ਼ਿਲਹਾਲ ਠੀਕ ਹੈ

ਨਾਨਾਵਤੀ ਹਸਪਤਾਲ ਨੇ ਹੈਲਥ ਬੁਲੇਟਿਨ ਜਾਰੀ ਕਰ ਦੇ ਹੋਏ ਕਿਹਾ ਹੈ ਕਿ ਅਮਿਤਾਭ ਅਤੇ ਅਭਿਸ਼ੇਕ ਬਚਨ ਦੀ ਸਿਹਤ ਫਿਲਹਾਲ ਸਥਿਰ ਹੈ, ਦੋਵਾਂ ਨੂੰ  ਹਸਪਤਾਲ ਦੀ ਆਈਸੋਲੇਸ਼ਨ ਯੂਨਿਟ ਵਿੱਚ ਰੱਖਿਆ ਗਿਆ ਹੈ, ਹੈਲਥ ਬੁਲੇਟਿਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਮਿਤਾਭ ਬਚਨ ਖ਼ੁਦ ਟਵੀਟ ਕਰ ਕੇ ਆਪਣੀ ਤਬੀਅਤ ਦੀ ਜਾਣਕਾਰੀ ਦਿੰਦੇ ਰਹਿਣਗੇ