Himachal Pradesh News: ਹਿਮਾਚਲ ਪ੍ਰਦੇਸ਼ ਦੇ 12ਵੀਂ ਕਲਾਸ ਦੇ ਵਿਦਿਆਰਥੀ ਨੇ ਡਰੀਮ-11 ਗੇਮ 'ਚ 3 ਕਰੋੜ ਰੁਪਏ ਦਾ ਇਨਾਮ ਜਿੱਤਿਆ
Advertisement
Article Detail0/zeephh/zeephh2221195

Himachal Pradesh News: ਹਿਮਾਚਲ ਪ੍ਰਦੇਸ਼ ਦੇ 12ਵੀਂ ਕਲਾਸ ਦੇ ਵਿਦਿਆਰਥੀ ਨੇ ਡਰੀਮ-11 ਗੇਮ 'ਚ 3 ਕਰੋੜ ਰੁਪਏ ਦਾ ਇਨਾਮ ਜਿੱਤਿਆ

 Himachal Pradesh News:  ਕਹਿੰਦੇ ਨੇ ਜਦੋਂ ਪਰਮਾਤਮਾ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ ਤੇ ਇਨਸਾਨ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਦੋਂ ਪਰਮਾਤਮਾ ਨੇ ਉਸ ਦੀ ਕਿਸਮਤ ਬਦਲ ਦੇਵੇ।

Himachal Pradesh News: ਹਿਮਾਚਲ ਪ੍ਰਦੇਸ਼ ਦੇ 12ਵੀਂ ਕਲਾਸ ਦੇ ਵਿਦਿਆਰਥੀ ਨੇ ਡਰੀਮ-11 ਗੇਮ 'ਚ 3 ਕਰੋੜ ਰੁਪਏ ਦਾ ਇਨਾਮ ਜਿੱਤਿਆ

Himachal Pradesh News (ਬਿਮਲ ਸ਼ਰਮਾ) :  ਕਹਿੰਦੇ ਨੇ ਜਦੋਂ ਪਰਮਾਤਮਾ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ ਤੇ ਇਨਸਾਨ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਦੋਂ ਪਰਮਾਤਮਾ ਨੇ ਉਸ ਦੀ ਕਿਸਮਤ ਬਦਲ ਦੇਵੇ।

ਇੱਦਾਂ ਦਾ ਹੀ ਇੱਕ ਵਾਕਿਆ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦੇ ਹਿਮਾਚਲ ਬਾਰਡਰ ਉਤੇ ਸਥਿਤ ਪਿੰਡ ਜੰਡੋਰੀ ਦੇ ਇੱਕ ਸਧਾਰਨ ਪਰਿਵਾਰ ਜਿਸ ਦਾ ਮੁਖੀਆ ਇੱਕ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ ਉਸ ਦੇ ਬੇਟੇ ਨੇ ਸਿਰਫ਼ 100 ਰੁਪਏ ਖਰਚ ਕਰ ਮੋਬਾਈਲ ਉਤੇ ਡਰੀਮ 11 ਕ੍ਰਿਕਟ ਦੀ ਟੀਮ ਬਣਾਈ ਜਿਸ ਨੇ ਇਸ ਸਧਾਰਨ ਪਰਿਵਾਰ ਨੂੰ ਰਾਤੋ-ਰਾਤ ਕਰੋੜਪਤੀ ਬਣਾ ਦਿੱਤਾ।

ਪਰਿਵਾਰ ਨੂੰ ਅਜੇ ਤੱਕ ਵੀ ਯਕੀਨ ਨਹੀਂ ਹੋ ਰਿਹਾ ਕਿ ਕਰੋੜਪਤੀ ਬਣ ਚੁੱਕੇ ਹਨ। ਹਿਮਾਚਲ ਬਾਰਡਰ ਉਤੇ ਸਥਿਤ ਪਿੰਡ ਪੰਡੋਰੀ ਦੇ ਇੱਕ ਸਧਾਰਨ ਪਰਿਵਾਰ ਦਾ ਬਾਰਵੀਂ ਕਲਾਸ ਚ ਪੜ੍ਹਨ ਵਾਲਾ ਗੌਰਵ ਰਾਣਾ ਜਿਸ ਨੇ ਅਜੇ 10-11 ਦਿਨ ਪਹਿਲਾਂ ਹੀ ਡਰੀਮ ਇਲੈਵਨ ਉਤੇ ਖੇਡਣਾ ਸ਼ੁਰੂ ਕੀਤਾ ਸੀ।

ਡਰੀਮ ਇਲੈਵਨ ਖੇਡਣ ਉਤੇ ਉਸ ਨੂੰ ਜਿੱਤ ਪ੍ਰਾਪਤ ਹੋਈ ਹੈ ਤੇ ਉਸ ਨੂੰ ਪਹਿਲੇ ਰੈਂਕ ਉਤੇ ਆਉਣ ਉਤੇ ਲਗਭਗ ਤਿੰਨ ਕਰੋੜ ਇਨਾਮ ਵਜੋਂ ਮਿਲੇ ਹਨ। ਪਰਿਵਾਰ ਵਿੱਚ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ। ਸਾਰੇ ਪਾਸੋਂ ਤੋਂ ਵਧਾਈਆਂ ਮਿਲ ਰਹੀਆਂ ਹਨ। ਪਰਿਵਾਰ ਦੀ ਮੰਨੀਏ ਤਾਂ ਉਨ੍ਹਾਂ ਨੂੰ ਜਦੋਂ ਜਿੱਤ ਦਾ ਮੈਸੇਜ ਪ੍ਰਾਪਤ ਹੋਇਆ ਤਾਂ ਉਨ੍ਹਾਂ ਨੂੰ ਇਸ ਉਤੇ ਯਕੀਨ ਹੀ ਨਹੀਂ ਹੋਇਆ।

ਫਿਰ ਬਾਅਦ ਵਿੱਚ ਪਿੰਡ ਦੇ ਪ੍ਰਧਾਨ ਨੂੰ ਲੈ ਕੇ ਬੈਂਕ ਨਾਲ ਗੱਲਬਾਤ ਕਰਕੇ ਇਸ ਸਬੰਧੀ ਹਾਲਾਂਕਿ ਪਰਿਵਾਰ ਵੱਲੋਂ ਜ਼ਰੂਰੀ ਕਾਰਵਾਈ ਪੂਰੀ ਕੀਤੀ ਜਾ ਚੁੱਕੀ ਹੈ ਪਰ ਪਰਿਵਾਰ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਅਜੇ ਵੀ ਇਹ ਉਨ੍ਹਾਂ ਨੂੰ ਇੱਕ ਸੁਪਨਾ ਲੱਗ ਰਿਹਾ ਹੈ।

ਇਹ ਵੀ ਪੜ੍ਹੋ : Election Commission News: ਚੋਣ ਕਮਿਸ਼ਨ ਵੱਲੋਂ ਪੀਐਮ ਮੋਦੀ ਤੇ ਰਾਹੁਲ ਗਾਂਧੀ ਨੂੰ ਨੋਟਿਸ; ਚੋਣ ਜ਼ਾਬਤੇ ਦੀ ਉਲੰਘਣਾ ਦੇ ਲੱਗੇ ਦੋਸ਼

ਕਿਉਂਕਿ ਛੋਟੀ ਉਮਰੇ ਵਿੱਚ ਬੱਚੇ ਦੀ ਐਡੀ ਵੱਡੀ ਲੰਬੀ ਛਲਾਂਗ ਨੂੰ ਵੇਖ ਕੇ ਪੂਰਾ ਪਿੰਡ ਹੱਕਾ-ਬੱਕਾ ਹੈ ਕਿਉਂਕਿ ਗੱਲ ਕਰੀਏ ਇਹ ਨੌਜਵਾਨ ਤਿੰਨ ਕਰੋੜ ਦੀ ਇਨਾਮ ਦੀ ਰਾਸ਼ੀ ਪ੍ਰਾਪਤ ਕਰਨ ਵਾਲਾ ਪਹਿਲਾ ਨੌਜਵਾਨ ਬਣਿਆ ਹੈ।

ਇਹ ਵੀ ਪੜ੍ਹੋ : Ferozepur Parents Attack News: ਕਲਯੁੱਗੀ ਪੁੱਤ ਵੱਲੋਂ ਜਾਇਦਾਦ ਲਈ ਮਾਪਿਆਂ ਦੀ ਕੁੱਟਮਾਰ ਮਾਮਲੇ ਵਿੱਚ ਪੁਲਿਸ ਦੇ ਹੱਥ ਖਾਲੀ

Trending news