ਸੁਸ਼ਮਾ ਸਵਰਾਜ ਨਾਲ ਪੰਜਾਬੀ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਤੁਲਨਾ ਕਿਸ ਨੇ ਅਤੇ ਕਿਉਂ ਕੀਤੀ ?
Advertisement

ਸੁਸ਼ਮਾ ਸਵਰਾਜ ਨਾਲ ਪੰਜਾਬੀ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਤੁਲਨਾ ਕਿਸ ਨੇ ਅਤੇ ਕਿਉਂ ਕੀਤੀ ?

ਸੋਨੂੰ ਸੂਦ ਟਵਿਟਰ ਦੇ ਜ਼ਰੀਏ ਮਜ਼ਦੂਰਾਂ ਨਾਲ ਸੰਪਰਕ ਕਰ ਰਹੇ ਨੇ 

ਸੋਨੂੰ ਸੂਦ ਟਵਿਟਰ ਦੇ ਜ਼ਰੀਏ ਮਜ਼ਦੂਰਾਂ ਨਾਲ ਸੰਪਰਕ ਕਰ ਰਹੇ ਨੇ

 ਮੁੰਬਈ : ਕੋਰੋਨਾ ਵਾਇਰਸ (Coronavirus) ਦੀ ਵਜ੍ਹਾਂ ਕਰ ਕੇ ਲਾਕਡਾਊਨ ਹੈ,ਮੁੰਬਈ ਵਿੱਚ ਲੱਖਾਂ ਮਜ਼ਦੂਰ ਆਪਣੇ ਘਰਾਂ ਵਿੱਚ ਜਾਣ ਲਈ ਪਰੇਸ਼ਾਨ ਹੋ ਰਹੇ ਨੇ ਅਜਿਹੇ ਵਿੱਚ ਬਾਲੀਵੁੱਡ ਦੇ ਪੰਜਾਬ ਅਦਾਕਾਰ ਸੋਨੂੰ ਸੂਦ ਲਗਾਤਾਰ ਇਨ੍ਹਾਂ ਮਜ਼ਦੂਰਾਂ ਦੇ ਲਈ ਵੱਡੀ ਉਮੀਦ ਦੀ ਕਿਰਨ ਬਣ ਦੇ ਸਾਹਮਣੇ ਆਏ ਨੇ, ਕੁੱਝ ਦਿਨ ਪਹਿਲਾਂ ਸੋਨੂੰ ਸੂਦ ਨੇ ਆਪਣੇ ਖ਼ਰਚੇ 'ਤੇ ਕਰਨਾਟਕਾ ਦੇ ਮਜ਼ਦੂਰਾਂ ਲਈ ਬੱਸਾਂ  ਦਾ ਇੰਤਜ਼ਾਮ ਕੀਤਾ ਸੀ, ਸੋਨੂੰ ਸੂਦ ਨੇ ਮਜ਼ਦੂਰਾਂ ਦੇ ਲਈ ਇਹ ਮਦਦ ਅੱਗੇ ਵੀ ਜਾਰੀ

ਰੱਖੀ ਹੈ, ਉਨ੍ਹਾਂ ਨੇ ਟਵੀਟ ਦੇ ਜ਼ਰੀਏ ਘਰ ਜਾਣ ਵਾਲੇ ਮਜ਼ਦੂਰਾਂ ਦੇ ਨਾਲ ਸੰਪਰਕ ਰੱਖਿਆ ਹੈ, ਉਨ੍ਹਾਂ ਨੂੰ ਘਰ ਸੁਰੱਖਿਅਤ ਪਹੁੰਚਾਉਣ ਦਾ ਵਾਅਦਾ ਕੀਤਾ ਹੈ,ਦਰਾਸਲ ਬਿਹਾਰ ਦੇ ਰਹਿਣ ਵਾਲੇ ਕੁੱਝ ਮਜ਼ਦੂਰਾਂ ਨੇ ਟਵੀਟ ਕਰ ਕੇ ਦੱਸਿਆ ਸੀ ਕੀ ਪੁਲਿਸ ਥਾਣੇ ਵਿੱਚ ਕਈ ਦਿਨਾਂ ਦੇ ਚੱਕਰ ਕੱਟ ਰਿਹਾ ਹਾਂ ਹੁਣ ਤੱਕ ਕੋਈ ਮਦਦ ਲਈ ਅੱਗੇ ਨਹੀਂ ਆਇਆ ਹੈ,ਸੋਨੂੰ ਸੂਦ ਨੇ  ਮਜ਼ਦੂਰ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ 'ਭਾਈ ਚੱਕਰ ਲਗਾਉਣੇ ਬੰਦ ਕਰੋ ਅਤੇ ਰਿਲੈਕਸ ਕਰੋ ਦੋ ਦਿਨਾਂ ਵਿੱਚ ਬਿਹਾਰ ਵਿੱਚ ਆਪਣੇ ਘਰ ਦਾ ਪਾਣੀ ਪੀਉਗੇ, ਡਿਟੇਲ ਭੇਜੇ'

 ਉਧਰ ਦੂਜੇ ਟਵੀਟ ਵਿੱਚ ਇੱਕ ਸ਼ਖ਼ਸ ਨੇ ਲਿਖਿਆ 'ਈਸਟ ਯੂਪੀ ਵਿੱਚ ਵੀ ਕਿਧਰੇ ਭੇਜ ਦਿਓ ਸਰ, ਉੱਥੋਂ ਪੈਦਲ ਚੱਲੇ ਜਾਵਾਂਗੇ', ਸੋਨੂੰ ਨੇ ਇਸ ਟਵੀਟ ਦਾ ਜਵਾਬ ਲਿਖਿਆ 'ਪੈਦਲ ਕਿਉਂ ਜਾਣਾ ਹੈ ਦੋਸਤ,ਨੰਬਰ ਭੇਜੋ'

ਇੱਕ ਨੇ ਸੋਨੂੰ ਸੂਦ ਨੂੰ ਲਿਖਿਆ 'ਇੱਕ ਸੁਸ਼ਮਾ ਸਵਰਾਜ ਸੀ ਜੋ ਵਿਦੇਸ਼ ਤੋਂ ਫਸੇ ਲੋਕਾਂ ਨੂੰ ਭਾਰਤ ਲਿਆਉਂਦੀ ਸੀ ਅਤੇ ਇੱਕ ਸੋਨੂੰ ਸੂਦ ਹੈ ਜੋ ਦੇਸ਼ ਵਿੱਚ ਫਸੇ ਮਜ਼ਦੂਰਾਂ ਨੂੰ ਘਰ ਭੇਜ ਰਿਹਾ ਹੈ, 24 ਘੰਟੇ ਦੇ ਲਈ ਮੈਂ ਆਪਣੇ ਪ੍ਰੋਫਾਇਲ 'ਤੇ ਸੋਨੂੰ ਸੂਦ ਦੀ ਫ਼ੋਟੋ ਉਨ੍ਹਾਂ ਦੀ ਹਿਮਾਇਤ ਦੇ ਲਈ ਲੱਗਾ ਰਿਹਾ ਹਾਂ ਬਹੁਤ-ਬਹੁਤ ਪਿਆਰ',ਸੋਨੂੰ ਨੇ ਟਵੀਟ ਦਾ ਜਵਾਬ ਦਿੱਤਾ 'ਦਿਲ ਵਿੱਚ ਪ੍ਰੋਫਾਇਲ ਪਿਕਚਰ ਜ਼ਿੰਦਗੀ ਭਰ ਦੇ ਲਈ ਲਗਾਉਣਾ 24 ਘੰਟੇ ਦੇ ਲਈ ਨਹੀਂ'

ਤੁਹਾਨੂੰ ਦਸ ਦੇਈਏ ਕੀ ਸੋਨੂੰ ਸੂਦ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਦੇ ਇਲਾਵਾ ਕੋਰੋਨਾ ਯੋਧਿਆਂ ਦੇ ਲਈ ਆਪਣੇ ਹੋਟਲ ਵੀ ਖੌਲ ਦਿੱਤਾ ਸੀ ਅਤੇ 45 ਹਜ਼ਾਰ ਲੋਕਾਂ ਨੂੰ ਹਰ ਰੋਜ਼ ਖਾਣਾ ਵੀ ਖਵਾ ਰਹੇ ਨੇ, ਇਸ ਮੁਸ਼ਕਲ ਦੀ ਘੜੀ ਵਿੱਚ ਸੋਨੂੰ ਸੂਦ ਜਿਸ ਤਰ੍ਹਾਂ ਮਸੀਹਾ ਬਣਕੇ ਅੱਗੇ ਆਇਆ ਹੈ ਉਹ ਵਾਕਿਏ ਹੀ ਕਾਬਿਲੇ ਤਾਰੀਫ਼ ਹੈ 

 

Trending news