ਦਲਜੀਤ ਦੇ ਬਾਅਦ ਮਨੋਜ ਬਾਜਪਾਈ ਨੇ ਸ਼ੇਅਰ ਕੀਤੀ Ivanka ਵਾਲੀ ਮੀਮਸ
Advertisement

ਦਲਜੀਤ ਦੇ ਬਾਅਦ ਮਨੋਜ ਬਾਜਪਾਈ ਨੇ ਸ਼ੇਅਰ ਕੀਤੀ Ivanka ਵਾਲੀ ਮੀਮਸ

ਮਨੋਜ ਬਾਜਪਾਈ ਦੀ ਫਿਲਮ ਸੂਰਜ ਪੇ ਮੰਗਲ ਭਾਰੀ ਵਿੱਚ ਨਜ਼ਰ ਆਉਣਗੇ,ਫ਼ਿਲਮ ਵਿੱਚ ਦਲਜੀਤ ਦੁਸਾਂਝ ਨਾਲ ਮਨੋਜ ਬਾਜਪਾਈ ਵੀ ਨਜ਼ਰ ਆਉਣਗੇ

ਦਲਜੀਤ ਦੇ ਬਾਅਦ ਮਨੋਜ ਬਾਜਪਾਈ ਨੇ ਸ਼ੇਅਰ ਕੀਤੀ Ivanka ਵਾਲੀ ਮੀਮਸ

ਦਿੱਲੀ : POLLYWOOD ਤੋਂ BOLLYWOOD ਵਿੱਚ ਆਪਣੀ ਥਾਂ ਬਣਾਉਣ ਵਾਲੇ ਮਸ਼ਹੂਰ ਅਦਾਕਾਰ ਅਤੇ ਗਾਇਕ (DALJIT DOSANJH) ਦਲਜੀਤ ਦੁਸਾਂਝ ਸੋਸ਼ਲ ਮੀਡੀਆ 'ਤੇ ਵੀ ਹਮੇਸ਼ਾ ਛਾਏ ਰਹਿੰਦੇ ਨੇ,  ਦਲਜੀਤ ਦੁਸਾਂਝ ਨੇ INTRAGRAM  'ਤੇ ਇੱਕ ਫ਼ੋਟੋ ਸ਼ੇਅਰ ਕੀਤੀ ਹੈ ਜਿਸ ਨੂੰ ਲਾਇਕ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ,  ਦਲਜੀਤ ਦੁਸਾਂਝ ਨੇ ਇਹ ਫੋਟੋ ਅਮਰੀਕਾ ਦੇ ਰਾਸ਼ਟਰਪਤੀ ਡੋਨਾਡ ਟਰੰਪ ਦੀ ਧੀ Ivanaka ਦੀ ਤਾਜ ਮਹਿਲ ਦੀ ਫ਼ੋਟੋ ਦੇ ਨਾਲ ਸ਼ੇਅਰ ਕੀਤੀ ਹੈ, ਦਲਜੀਤ ਦਾ Ivanaka ਨਾਲ ਇਹ ਮੀਮਸ ਦਲਜੀਤ ਦੇ ਫੈਨਸ ਨੂੰ ਕਾਫ਼ੀ ਪਸੰਦ ਆ ਰਿਹਾ ਹੈ 

ਮਨੋਜ ਬਾਜਪਾਈ ਨੇ Ivanka ਨਾਲ ਫ਼ੋਟੋ 

BOLLYWOOD ਦੇ ਅਦਾਕਾਰ ਮਨੋਜ ਬਾਜਪਾਈ ਨੇ ਵੀ ਡੋਨਾਡ ਟਰੰਪ ਦੀ ਧੀ Ivanka ਨਾਲ ਫੋਟੋ ਅਤੇ ਵੀਡੀਓ ਪਾਈ ਹੈ,ਮਨੋਜ ਬਾਜਵਾਈ ਨੇ ਜਿਹੜੀ ਫੋਟੋ ਸ਼ੇਅਰ ਕੀਤੀ ਹੈ ਉਸ ਦੇ ਇੱਕ ਪਾਸੇ  ਦਲਜੀਤ ਦੁਸਾਂਝ ਦੂਜੇ ਪਾਸੇ ਮਨੋਜ ਬਾਜਪਾਈ ਆਪ ਨੇ ਜਦਕਿ ਫ਼ੋਟੋ ਦੇ ਵਿੱਚ Ivanaka ਦੀ ਫ਼ੋਟੋ ਲਗਾਈ ਹੈ, ਮਨੋਜ ਬਾਜਵਾਈ ਨੇ ਫ਼ੋਟੋ ਨਾਲ ਟਵੀਟ ਕਰਦੇ ਹੋਏ ਲਿਖਿਆ ਹੈ ਕੀ 'ਅਸੀਂ ਮੰਗਲ ਹਾਂ ਅਤੇ ਸਭ 'ਤੇ ਭਾਰੀ ਪਵਾਂਗੇ',ਮਨੋਜ ਬਾਜਪਾਈ ਦੇ ਇਸ ਵੀਡੀਓ ਨੂੰ ਹੁਣ ਤੱਕ 74 ਹਜ਼ਾਰ ਤੋਂ ਜ਼ਿਆਦਾ ਲੋਕ ਵੇਖ ਚੁੱਕੇ ਨੇ ਜਦਕਿ 6 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਇਸ ਨੂੰ ਲਾਇਕ ਕੀਤੀ ਹੈ, ਲੋਕ ਇਸ ਵੀਡੀਓ ਵਿੱਚ ਲਗਾਤਾਰ ਆਪਣੇ ਕਮੈਂਟ ਵੀ ਪਾ ਰਹੇ ਨੇ

ਦਲਜੀਤ ਅਤੇ ਮਨੋਜ ਦੀ ਫਿਲਮ

 ਦਲਜੀਤ ਦੁਸਾਂਝ ਅਤੇ ਪਹਿਲੀ ਵਾਰ ਮਨੋਜ ਬਾਜਪਾਈ ਨਾਲ 'ਸੂਰਜ ਪੇ ਮੰਗਲ ਭਾਰੀ' ਵਿੱਚ ਨਜ਼ਰ ਆਉਣਗੇ,ਅਭਿਸ਼ੇਕ ਸ਼ਰਮਾ ਇਸ ਫਿਲਮ ਦੇ ਡਾਇਰੈਕਟਰ ਨੇ,ਫਿਲਮ ਵਿੱਚ ਫਾਤਿਮਾ ਸਨਾ ਸ਼ੇਖ਼ ਵੀ ਹੈ, ਫਿਲਮ ਦੇ ਪ੍ਰਮੋਸ਼ਨ ਦੇ ਲਈ ਮਨੋਜ ਬਾਜਪਾਈ ਨੇ ਨਵਾਂ ਤਰੀਕਾ ਲਭਿਆ ਅਤੇ ਆਪਣੇ ਟਵੀਟਰ ਹੈਂਡਲ ਤੋਂ ਦਲਜੀਤ ਅਤੇ ivanka ਦੇ ਨਾਲ ਫੋਟੋਂ ਸ਼ੇਅਰ ਕਰ ਦਿੱਤੀ, ivanka ਦੀ ਇਹ ਫੋਟੋ ਕਾਫ਼ੀ ਵਾਇਰਲ ਹੋਈ ਜਦੋਂ ਉਹ ਪਿਛਲੇ ਮਹੀਨੇ ਆਪਣੇ ਪਿਤਾ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਡ ਟਰੰਪ ਨਾਲ ਤਾਜ ਮਹਿਲ ਦੇ ਦੀਦਾਰ ਕਰਨ ਪਹੁੰਚੀ ਸੀ

Trending news