Raghav-Parineeti Engagement: ਦਿੱਲੀ CM ਕੇਜਰੀਵਾਲ ਨੇ ਪਰਿਣੀਤੀ- ਰਾਘਵ ਨੂੰ ਦਿੱਤੀ ਵਧਾਈ, ਬੋਲੇ- 'ਖੂਬਸੂਰਤ ਜੋੜੀ ਹਮੇਸ਼ਾ ਬਣੀ ਰਹੇ'
Advertisement
Article Detail0/zeephh/zeephh1695128

Raghav-Parineeti Engagement: ਦਿੱਲੀ CM ਕੇਜਰੀਵਾਲ ਨੇ ਪਰਿਣੀਤੀ- ਰਾਘਵ ਨੂੰ ਦਿੱਤੀ ਵਧਾਈ, ਬੋਲੇ- 'ਖੂਬਸੂਰਤ ਜੋੜੀ ਹਮੇਸ਼ਾ ਬਣੀ ਰਹੇ'

Parineeti Chopra Raghav Chadha Engagement: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਘਵ ਚੱਢਾ ਨੂੰ ਉਨ੍ਹਾਂ ਦੀ ਮੰਗਣੀ ਲਈ ਵਧਾਈ ਦਿੱਤੀ ਹੈ। ਕੇਜਰੀਵਾਲ ਨੇ ਕਿਹਾ ਕਿ ਦੋਹਾਂ ਦੀ ਖੂਬਸੂਰਤ ਜੋੜੀ ਹਮੇਸ਼ਾ ਬਣੀ ਰਹੇ।

Raghav-Parineeti Engagement: ਦਿੱਲੀ CM ਕੇਜਰੀਵਾਲ ਨੇ ਪਰਿਣੀਤੀ- ਰਾਘਵ ਨੂੰ ਦਿੱਤੀ ਵਧਾਈ, ਬੋਲੇ- 'ਖੂਬਸੂਰਤ ਜੋੜੀ ਹਮੇਸ਼ਾ ਬਣੀ ਰਹੇ'

Parineeti Chopra Raghav Chadha Engagement: 'ਆਪ' ਸੰਸਦ ਰਾਘਵ ਚੱਢਾ (Raghav Chadha)ਨੇ ਸ਼ਨੀਵਾਰ ਨੂੰ ਦਿੱਲੀ ਦੇ ਕਪੂਰਥਲਾ ਹਾਊਸ 'ਚ ਅਦਾਕਾਰਾ ਪਰਿਣੀਤੀ ਚੋਪੜਾ (Parineeti Chopra)ਨਾਲ ਮੰਗਣੀ ਕਰ ਲਈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਸਗਾਈ ਸਮਾਰੋਹ ਲਈ ਕਪੂਰਥਲਾ ਹਾਊਸ ਪਹੁੰਚੇ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸਮਾਗਮ ਵਿੱਚ ਸ਼ਾਮਲ ਹੋਏ।

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਘਵ ਅਤੇ ਪਰਿਣੀਤੀ ਚੋਪੜਾ ਨੂੰ ਮੰਗਣੀ ਸਮਾਰੋਹ ਲਈ ਵਧਾਈ ਦਿੱਤੀ ਹੈ। ਸੀਐਮ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਤੁਹਾਨੂੰ ਦੋਵਾਂ ਨੂੰ ਜ਼ਿੰਦਗੀ ਦੇ ਇਸ ਨਵੇਂ ਸਫ਼ਰ ਦੀ ਸ਼ੁਰੂਆਤ ਦੀਆਂ ਬਹੁਤ-ਬਹੁਤ ਵਧਾਈਆਂ। ਪ੍ਰਮਾਤਮਾ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਖੁਸ਼ ਰੱਖੇ। ਪ੍ਰਮਾਤਮਾ ਦੁਆਰਾ ਬਣਾਈ ਗਈ ਤੁਹਾਡੀ ਇਹ ਖੂਬਸੂਰਤ ਜੋੜੀ ਸਦਾ ਕਾਇਮ ਰਹੇ।

ਇਹ ਵੀ ਪੜ੍ਹੋ:  Raghav Chadha Parineeti Chopra Engagement: ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੀ ਹੋਈ ਮੰਗਣੀ; ਵੇੇਖੋ ਖੂਬਸੂਰਤ ਤਸਵੀਰਾਂ

ਸੰਸਦ ਮੈਂਬਰ ਰਾਘਵ ਚੱਢਾ ਅਤੇ ਅਭਿਨੇਤਰੀ ਪਰਿਣੀਤੀ ਚੋਪੜਾ ਦੀ ਮੰਗਣੀ ਮੌਕੇ ਸਿਆਸਤਦਾਨਾਂ ਤੋਂ ਲੈ ਕੇ ਹੋਰ ਖੇਤਰਾਂ ਦੀਆਂ ਮਸ਼ਹੂਰ ਹਸਤੀਆਂ ਕਪੂਰਥਲਾ ਹਾਊਸ ਪਹੁੰਚੀਆਂ ਅਤੇ ਦੋਵਾਂ ਨੂੰ ਆਸ਼ੀਰਵਾਦ ਦਿੱਤਾ। ਇਸੇ ਤਰ੍ਹਾਂ ਸਾਬਕਾ ਕੇਂਦਰੀ ਮੰਤਰੀ ਰਾਜੀਵ ਸ਼ੁਕਲਾ, ਕਪਿਲ ਸਿੱਬਲ ਅਤੇ ਪੀ ਚਿਦੰਬਰਮ, ਮਹਾਰਾਸ਼ਟਰ ਦੇ ਸਾਬਕਾ ਮੰਤਰੀ ਆਦਿਤਿਆ ਠਾਕਰੇ ਅਤੇ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਅਤੇ ਹੋਰ ਵੀ ਕਪੂਰਥਲਾ ਹਾਊਸ ਪੁੱਜੇ। ਇਸ ਤੋਂ ਪਹਿਲਾਂ ਸ਼ਾਮ ਤੋਂ ਹੀ ਇੱਥੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਹਾਲਾਂਕਿ, ਸ਼ਮੂਲੀਅਤ ਲਈ ਸਿਰਫ ਸੀਮਤ ਗਿਣਤੀ ਵਿੱਚ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ।

ਇਸ ਤੋਂ ਪਹਿਲਾਂ ਰਾਘਵ ਚੱਢਾ ਨੇ ਪਰਿਣੀਤੀ ਨਾਲ ਆਪਣੀ ਮੰਗਣੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ ਅਤੇ ਲਿਖਿਆ ਸੀ, ਮੈਂ ਜੋ ਵੀ ਪ੍ਰਾਰਥਨਾ ਕੀਤੀ, ਉਸ ਨੇ ਹਾਂ ਕਿਹਾ। ਰਾਘਵ ਅਤੇ ਪਰਿਣੀਤੀ ਦੀ ਮੰਗਣੀ ਦੀਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਹਨ।

Trending news