Kiara Advani News: ਅਟਾਰੀ ਬਾਰਡਰ ਪਹੁੰਚੀ ਅਦਾਕਾਰਾ ਕਿਆਰਾ ਅਡਵਾਨੀ, ਰੀਟਰੀਟ ਦੇਖ ਕੇ ਹੋਈ ਖੁਸ਼, ਵੇਖੋ ਤਸਵੀਰਾਂ
Advertisement
Article Detail0/zeephh/zeephh1813738

Kiara Advani News: ਅਟਾਰੀ ਬਾਰਡਰ ਪਹੁੰਚੀ ਅਦਾਕਾਰਾ ਕਿਆਰਾ ਅਡਵਾਨੀ, ਰੀਟਰੀਟ ਦੇਖ ਕੇ ਹੋਈ ਖੁਸ਼, ਵੇਖੋ ਤਸਵੀਰਾਂ

Kiara Advani at Amritsar News: ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਵੱਲੋਂ ਕਿਆਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਅਤੇ ਸ਼ਾਮ ਦੇ ਰਿਟਰੀਟ 'ਤੇ ਪਹੁੰਚਣ ਲਈ ਧੰਨਵਾਦ ਕੀਤਾ ਗਿਆ।

 

Kiara Advani News: ਅਟਾਰੀ ਬਾਰਡਰ ਪਹੁੰਚੀ ਅਦਾਕਾਰਾ ਕਿਆਰਾ ਅਡਵਾਨੀ, ਰੀਟਰੀਟ ਦੇਖ ਕੇ ਹੋਈ ਖੁਸ਼, ਵੇਖੋ ਤਸਵੀਰਾਂ

Kiara Advani at Amritsar News: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਿਆਰਾ ਅਡਵਾਨੀ (Kiara Advani) ਹਾਲ ਹੀ ਵਿੱਚ ਅੰਮ੍ਰਿਤਸਰ ਪਹੁੰਚ ਚੁੱਕੀ ਹੈ। ਕਿਆਰਾ ਨੂੰ ਦੇਰ ਸ਼ਾਮ ਅਟਾਰੀ ਸਰਹੱਦ 'ਤੇ ਰਿਟਰੀਟ ਦੇਖਦਿਆਂ ਦੇਖਿਆ ਗਿਆ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਵੱਲੋਂ ਕਿਆਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਅਤੇ ਸ਼ਾਮ ਦੇ ਰਿਟਰੀਟ 'ਤੇ ਪਹੁੰਚਣ ਲਈ ਧੰਨਵਾਦ ਕੀਤਾ ਗਿਆ।

29 ਜੂਨ ਨੂੰ ਸੱਤਿਆਪ੍ਰੇਮ ਕੀ ਕਥਾ ਰਿਲੀਜ਼ ਹੋਣ ਤੋਂ ਬਾਅਦ, ਕਿਆਰਾ ਅਡਵਾਨੀ (Kiara Advani)  ਕਾਫ਼ੀ ਸਮਾਂ ਆਰਾਮ ਨਾਲ ਬਿਤਾ ਰਹੀ ਹੈ ਅਤੇ ਇੰਟਰਵਿਊਆਂ ਅਤੇ ਵਿਸ਼ੇਸ਼ ਸ਼ੂਟ ਵਿੱਚ ਦਿਖਾਈ ਦੇ ਰਹੀ ਹੈ। ਉਹ ਇੱਕ ਸ਼ੂਟ ਦੇ ਸਿਲਸਿਲੇ ਵਿੱਚ ਅੰਮ੍ਰਿਤਸਰ ਵੀ ਪਹੁੰਚੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਅੰਮ੍ਰਿਤਸਰ ਪੁੱਜੀ ਕਿਆਰਾ ਅੱਜ ਭਾਰਤ-ਪਾਕਿਸਤਾਨ ਸਰਹੱਦ ’ਤੇ ਬੀਐਸਐਫ ਦੇ ਜਵਾਨਾਂ ਨਾਲ ਸਮਾਂ ਬਿਤਾਏਗੀ।

ਇਹ ਵੀ ਪੜ੍ਹੋ: Ileana D'Cruz Baby Photo: ਮਾਂ ਬਣੀ ਇਲੀਆਨਾ ਡੀਕਰੂਜ਼, ਬੇਟੇ ਦੀ ਫੋਟੋ ਸ਼ੇਅਰ ਕਰਕੇ ਦੱਸਿਆ 'ਨਾਂ'

ਕਿਆਰਾ ਅਡਵਾਨੀ  (Kiara Advani)   ਬੀਤੀ ਸ਼ਾਮ ਅਟਾਰੀ ਸਰਹੱਦ ਪਹੁੰਚੀ। ਇਸ ਦੌਰਾਨ ਬੀ.ਐਸ.ਐਫ ਨੇ ਉਨ੍ਹਾਂ ਨੂੰ ਮਹਿਮਾਨ ਵਜੋਂ ਸਨਮਾਨਿਤ ਵੀ ਕੀਤਾ। ਬੀਐਸਐਫ ਅਧਿਕਾਰੀਆਂ ਦੇ ਨਾਲ ਬੈਠ ਕੇ ਉਨ੍ਹਾਂ ਨੇ ਰੀਟਰੀਟ ਸਮਾਰੋਹ ਦੇਖਿਆ ਅਤੇ ਫਿਰ ਬੀਐਸਐਫ ਜਵਾਨਾਂ ਨਾਲ ਤਸਵੀਰਾਂ ਖਿੱਚੀਆਂ। ਕਿਆਰਾ ਅਡਵਾਨੀ ਰਿਟਰੀਟ ਦੇਖ ਕੇ ਕਾਫੀ ਖੁਸ਼ ਨਜ਼ਰ ਆਈ। ਇੰਨਾ ਹੀ ਨਹੀਂ ਕਿਆਰਾ ਅਡਵਾਨੀ ਦਾ ਆਉਣਾ ਰਿਟ੍ਰੀਟ ਦੇਖਣ ਆਏ ਸੈਲਾਨੀਆਂ ਲਈ ਵੀ ਸਰਪ੍ਰਾਈਜ਼ ਸੀ। ਕਿਆਰਾ ਨੂੰ ਦੇਖ ਕੇ ਸੈਲਾਨੀ ਵੀ ਕਾਫੀ ਖੁਸ਼ ਹੋਏ।

ਦਰਅਸਲ ਕਿਆਰਾ ਅਡਵਾਨੀ  (Kiara Advani)  ਬਾਲੀਵੁੱਡ ਦੀ ਉਭਰਦੀ ਅਦਾਕਾਰਾ ਹੈ, ਜਿਸ ਨੇ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀ ਖੂਬਸੂਰਤੀ ਨਾਲ ਲੋਕਾਂ ਨੂੰ ਦੀਵਾਨਾ ਬਣਾਇਆ ਹੈ। 31 ਸਾਲਾ ਕਿਆਰਾ ਫਿਲਮ 'ਐੱਮਐੱਸ ਧੋਨੀ: ਦਿ ਅਨਟੋਲਡ ਸਟੋਰੀ' 'ਚ ਸਾਕਸ਼ੀ ਸਿੰਘ ਧੋਨੀ ਦਾ ਕਿਰਦਾਰ ਨਿਭਾ ਕੇ ਸੁਰਖੀਆਂ 'ਚ ਆਈ ਸੀ। 

ਕਿਆਰਾ ਅਡਵਾਨੀ (Kiara Advani) ਅੱਜ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰਾ ਇੱਕ ਫਿਲਮ ਲਈ 2-3 ਕਰੋੜ ਰੁਪਏ ਚਾਰਜ ਕਰਦੀ ਹੈ। ਹਾਲਾਂਕਿ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਸੱਤਿਆਪ੍ਰੇਮ ਕੀ ਕਥਾ' 'ਚ 'ਕਥਾ' ਦਾ ਕਿਰਦਾਰ ਨਿਭਾਉਣ ਲਈ ਅਭਿਨੇਤਰੀ ਨੇ 4 ਕਰੋੜ ਰੁਪਏ ਦੀ ਫੀਸ ਲਈ ਸੀ।

ਇਹ ਵੀ ਪੜ੍ਹੋ: Kiara Advani Birthday News: 9 ਸਾਲ ਦੇ ਕਰੀਅਰ 'ਚ ਕਿੰਨੀ ਬਦਲੀ ਕਿਆਰਾ ਅਡਵਾਨੀ, ਵੇਖੋ ਤਸਵੀਰਾਂ ਰਾਹੀਂ ਝਲਕ

Trending news