Zwigato Online Leak: ਕਪਿਲ ਸ਼ਰਮਾ ਦੀ ਫ਼ਿਲਮ 'ਜ਼ਵਿਗਾਟੋ' ਰਿਲੀਜ਼ਿੰਗ ਦੇ ਪਹਿਲੇ ਹੀ ਦਿਨ ਪਾਇਰੇਸੀ ਦਾ ਸ਼ਿਕਾਰ ਹੋ ਗਈ। ਫ਼ਿਲਮ ਮੂਵੀਰੂਲਜ਼, ਟੈਲੀਗ੍ਰਾਮ ਅਤੇ ਤਮਿਲਰੋਕਰਸ ਵਰਗੀਆਂ ਪਾਈਰੇਟਿਡ ਸਾਈਟਾਂ 'ਤੇ ਲੀਕ ਕਰ ਦਿੱਤੀ ਗਈ ਹੈ।
Trending Photos
Zwigato Online Leak: ਕਾਮੇਡੀ ਜਗਤ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ (Kapil Sharma) ਦੀ ਫ਼ਿਲਮ ਜ਼ਵਿਗਾਟੋ (Zwigato) ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਫ਼ਿਲਮ 'ਚ ਕਪਿਲ ਸ਼ਰਮਾ ਨੇ ਡਿਲੀਵਰੀ ਬੁਆਏ ਦੀ ਭੂਮਿਕਾ ਨਿਭਾਈ ਹੈ। ਫ਼ਿਲਮ ਨੂੰ ਦਰਸ਼ਕਾਂ ਅਤੇ ਆਲੋਚਕਾਂ ਵੱਲੋਂ ਮਿਲਿਆ-ਜੁਲਿਆ ਹੁੰਗਾਰਾ ਮਿਲ ਰਿਹਾ ਹੈ ਪਰ ਹਾਲ ਹੀ ਵਿੱਚ ਫ਼ਿਲਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। Zwigato ਫ਼ਿਲਮ ਦੇ ਰਿਲੀਜ਼ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ (Zwigato Online Leak)ਆਨਲਾਈਨ ਲੀਕ ਕਰ ਦਿੱਤਾ ਗਿਆ।
ਜ਼ਵਿਗਾਟੋ (Zwigato) ਨੂੰ 17 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਫਿਲਮ ਪਹਿਲੇ ਹੀ ਦਿਨ ਪਾਇਰੇਸੀ ਦਾ ਸ਼ਿਕਾਰ ਹੋ ਗਈ। ਫਿਲਮ ਮੂਵੀਰੂਲਜ਼, ਟੈਲੀਗ੍ਰਾਮ ਅਤੇ ਤਮਿਲਰੋਕਰਸ ਵਰਗੀਆਂ ਪਾਈਰੇਟਿਡ ਸਾਈਟਾਂ 'ਤੇ (Zwigato Online Leak)ਲੀਕ ਕਰ ਦਿੱਤੀ ਗਈ ਹੈ। ਹੁਣ ਇਹ ਫ਼ਿਲਮ ਇਹਨਾਂ ਸਾਈਟਾਂ 'ਤੇ ਮੁਫ਼ਤ ਉਪਲਬਧ ਹੈ।
Zwigato ਦੇ ਆਨਲਾਈਨ ਲੀਕ ਹੋਣ ਕਾਰਨ ਹੁਣ ਇਸਦੀ ਕਮਾਈ ਕਾਫੀ ਪ੍ਰਭਾਵਿਤ ਹੋ ਸਕਦੀ ਹੈ। ਫਿਲਮ ਦੇ ਸ਼ੁਰੂਆਤੀ ਦਿਨ ਦਰਸ਼ਕਾਂ ਨੂੰ ਮਿਲਣ 'ਚ ਸਫਲ ਨਹੀਂ ਰਹੀ। ਫ਼ਿਲਮ ਦੀ ਕਮਾਈ ਪਹਿਲੇ ਦਿਨ ਘਾਟੇ ਵਿੱਚ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਜ਼ਵਿਗਾਟੋ ਨੇ (Zwigato Online Leak)ਪਹਿਲੇ ਦਿਨ ਸਿਰਫ 50 ਲੱਖ ਦੀ ਕਮਾਈ ਕੀਤੀ ਹੈ।
ਇਹ ਵੀ ਪੜ੍ਹੋ: Lawrence Bishnoi Interview: 'ਮੇਰੀ ਜ਼ਿੰਦਗੀ ਦਾ ਇੱਕ ਹੀ ਮਕਸਦ-ਸਲਮਾਨ ਖਾਨ ਨੂੰ ਮਾਰਨਾ', ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਵੱਡਾ ਬਿਆਨ
ਜ਼ਵਿਗਾਟੋ ਨੂੰ ਬਾਕਸ ਆਫਿਸ 'ਤੇ ਦੋ ਵੱਡੀਆਂ ਫਿਲਮਾਂ ਦੇ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਦੀ ਫ਼ਿਲਮ 'ਤੂ ਝੂਠੀ ਮੈਂ ਮਕਾਰ' ਪਹਿਲਾਂ ਹੀ ਬਾਕਸ ਆਫਿਸ 'ਤੇ (Zwigato Online Leak)ਰਾਜ ਕਰ ਰਹੀ ਹੈ। ਇਸ ਤੋਂ ਇਲਾਵਾ ਰਾਣੀ ਮੁਖਰਜੀ ਦੀ ਫ਼ਿਲਮ ਮਿਸਿਜ਼ ਚੈਟਰਜੀ ਵਰਸੇਜ਼ ਨੋਰਵ ਵੀ ਰਿਲੀਜ਼ ਹੋ ਚੁੱਕੀ ਹੈ।