ਹੁਣ ਨਹੀਂ ਸੁਣਨੀ ਪਵੇਗੀ ਅਮਿਤਾਭ ਬੱਚਨ ਦੀ ਆਵਾਜ਼ ਵਾਲੀ ਕਾਲਰ ਟਿਊਨ! ਦਿੱਲੀ ਹਾਈ ਕੋਰਟ ਵਿੱਚ ਅਰਜ਼ੀ ਦਾਖਲ
Advertisement

ਹੁਣ ਨਹੀਂ ਸੁਣਨੀ ਪਵੇਗੀ ਅਮਿਤਾਭ ਬੱਚਨ ਦੀ ਆਵਾਜ਼ ਵਾਲੀ ਕਾਲਰ ਟਿਊਨ! ਦਿੱਲੀ ਹਾਈ ਕੋਰਟ ਵਿੱਚ ਅਰਜ਼ੀ ਦਾਖਲ

ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕੇਂਦਰ ਸਰਕਾਰ ਨੇ ਅਮਿਤਾਭ ਬੱਚਨ ਦੀ ਆਵਾਜ਼ ਦੇ ਵਿਚ ਇਕ ਕਾਲਰ ਟਿਊਨ ਦੀ ਸ਼ੁਰੂਆਤ ਕੀਤੀ ਗਈ ਸੀ.

ਹੁਣ ਨਹੀਂ ਸੁਣਨੀ ਪਵੇਗੀ ਅਮਿਤਾਭ ਬੱਚਨ ਦੀ ਆਵਾਜ਼ ਵਾਲੀ ਕਾਲਰ ਟਿਊਨ! ਦਿੱਲੀ ਹਾਈ ਕੋਰਟ ਵਿੱਚ ਅਰਜ਼ੀ ਦਾਖਲ

 ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕੇਂਦਰ ਸਰਕਾਰ ਨੇ ਅਮਿਤਾਭ ਬੱਚਨ ਦੀ ਆਵਾਜ਼ ਦੇ ਵਿਚ ਇਕ ਕਾਲਰ ਟਿਊਨ ਦੀ ਸ਼ੁਰੂਆਤ ਕੀਤੀ ਗਈ ਸੀ. ਇਸ ਵਿੱਚ ਕੋਵਿਡ 19 ਦੇ ਇਹਤਿਆਤ ਸੁਝਾਵਾਂ ਦੇ ਨਾਲ ਜੁੜਿਆ ਸੁਨੇਹਾ ਸੀ ਪਰ ਇਸ ਕਾਲਰ ਟਿਊਨ ਨੂੰ ਲੈ ਕੇ ਹੁਣ ਦਿੱਲੀ ਹਾਈ ਕੋਰਟ ਦੇ ਵਿਚ ਅਰਜ਼ੀ ਦਾਖ਼ਲ ਕੀਤੀ ਗਈ ਹੈ.

ਅਮਿਤਾਭ  ਖ਼ੁਦ ਵੀ ਹੋਏ ਹਨ ਕੋਰੋਨਾ ਦਾ ਸ਼ਿਕਾਰ  
ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਕਾਲਰ ਟਿਊਨ ਤੋਂ ਅਮਿਤਾਭ ਬੱਚਨ ਦੀ ਆਵਾਜ਼ ਨੂੰ ਹਟਾਇਆ ਜਾਵੇ ਕਿਉਂਕਿ ਉਹ ਖ਼ੁਦ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਵੀ ਕੋਰੋਨਾ ਦੇ ਸੰਪਰਕ ਵਿੱਚ ਆ ਚੁੱਕੇ ਹਨ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਕਈ ਕੋਰੋਨਾ ਵਾਰੀਅਰਸ  ਮੁਫ਼ਤ ਦੇ ਵਿਚ ਸੇਵਾਵਾਂ ਦੇਣ ਲਈ ਤਿਆਰ ਹਨ. ਇਹ ਅਰਜ਼ੀ ਦਿੱਲੀ ਵਿਚ ਰਹਿਣ ਵਾਲੇ ਸਮਾਜ ਸੇਵੀ ਰਾਕੇਸ਼ ਵੱਲੋਂ  ਦਾਖ਼ਲ ਕੀਤੀ ਗਈ ਹੈ  ਰਾਕੇਸ਼ ਨੇ ਕਿਹਾ ਹੈ ਕਿ ਸਰਕਾਰ ਅਮਿਤਾਭ ਬੱਚਨ ਦੀ ਆਵਾਜ਼ ਵਾਲੀ ਸਕਾਲਰ ਟਿਊਨ ਦੇ ਜ਼ਰੀਏ ਲੋਕਾਂ ਨੂੰ ਜਾਗਰੂਕ ਕਰਨਾ ਚਾਹ ਰਹੀ ਹੈ ਜਦੋਂ ਕਿ ਖ਼ੁਦ ਅਮਿਤਾਭ ਬੱਚਨ ਅਤੇ ਉਨ੍ਹਾਂ ਦਾ ਪਰਿਵਾਰ ਕੋਰੋਨਾ ਪਾਜ਼ੀਟਿਵ ਹੋ ਚੁੱਕਿਆ ਹੈ.

Corona Vaccine: ਇੰਜੈਕਸ਼ਨ ਤੋਂ ਮਿਲੇਗੀ ਮੁਕਤੀ, ਸ਼ੁਰੂ ਹੋ ਰਿਹੈ ਨੇਜ਼ਲ ਸਪਰੇਅ ਦਾ ਟ੍ਰਾਇਲ

ਮੁਫਤ ਵਿੱਚ ਕੰਮ ਕਰ ਸਕਦੇ ਹਨ ਕੋਰੋਨਾ ਵਾਰੀਅਰਜ਼  
ਅਰਜ਼ੀ  ਕਰਤਾ ਦੇ ਵਕੀਲਾਂ ਨੇ ਕਿਹਾ ਕਿ ਭਾਰਤ ਸਰਕਾਰ ਅਮਿਤਾਭ ਬੱਚਨ ਦੀ ਕਾਲਰ ਟਿਊਨ ਦੇ ਜ਼ਰੀਏ ਇਹਤਿਆਤੀ ਸੁਨੇਹੇ ਦੇਣ ਦੀ ਫੀਸ ਵੀ ਦੇ ਰਹੀ ਹੈ ਜਦ ਕਿ ਕਈ ਕੋਰੋਨਾ ਵਾਰੀਅਸ ਇਹ ਕੰਮ ਮੁਫ਼ਤ ਵਿੱਚ ਕਰਨ ਲਈ ਤਿਆਰ  ਹਨ ਉਨ੍ਹਾਂ ਨੇ ਇਸ ਮਹਾਂਮਾਰੀ ਦੇ ਦੌਰ ਵਿੱਚ ਗ਼ਰੀਬਾਂ ਦੇ ਲਈ ਕੰਮ ਕੀਤੇ ਅਤੇ ਜ਼ਰੂਰਤਮੰਦਾਂ ਤੱਕ  ਖਾਣ ਪੀਣ ਤੋਂ ਲੈ ਕੇ ਕੱਪਡ਼ਿਆਂ ਤੱਕ ਦੀਆਂ ਸਾਰੀ ਜ਼ਰੂਰੀ ਚੀਜ਼ਾਂ ਪਹੁੰਚਾਈਆਂ ਹਨ ਅਰਜ਼ੀ ਦੇ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਮਿਤਾਭ ਬੱਚਨ ਇਕ ਸਮਾਜ ਸੇਵੀ ਦੀ ਤਰ੍ਹਾਂ ਦੇਸ਼ ਦੀ ਸੇਵਾ ਨਹੀਂ ਕਰ ਰਹੇ ਤਾਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਕਿਉਂ ਦਿੱਤੀ ਗਈ ਹੈ.

ਵੀਰਵਾਰ ਨੂੰ ਚੀਫ਼ ਜਸਟਿਸ ਡੀਐੱਨ ਪਟੇਲ ਅਤੇ ਜਸਟਿਸ ਜਯੋਤੀ ਸਿੰਘ ਦੀ ਬੈਂਚ ਨੇ ਇਸ ਅਰਜ਼ੀ ਦੀ ਸੁਣਵਾਈ ਦੇ ਲਈ 18 ਜਨਵਰੀ ਦੀ ਤਰੀਕ ਦਿੱਤੀ.

ਦੱਸ ਦੇਈਏ ਕਿ ਕੋਰੋਨਾ ਤੋਂ ਬਚਾਅ ਦੀ ਜਾਣਕਾਰੀ ਦੇਣ ਦੇ ਲਈ ਕਾਲਰ ਟਿਊਨ ਵਿਚ ਇਕ ਸੁਨੇਹੇ ਦੀ ਸ਼ੁਰੂਆਤ ਕੀਤੀ ਗਈ ਸੀ ਕਿਸੇ ਨੂੰ ਵੀ ਫੋਨ ਕਰਨ ਅਤੇ ਅਦਾਕਾਰ ਅਮਿਤਾਭ ਬੱਚਨ ਦੀ ਆਵਾਜ਼ ਵਿੱਚ ਇੱਕ ਸੁਨੇਹਾ ਸੁਣਾਈ ਦਿੰਦਾ ਹੈ ਉਸ ਦੇ ਬਾਅਦ ਹੀ ਫੋਨ ਲੱਗਦੈ.

WATCH LIVE TV 

Trending news