Parineeti-Raghav Engagement: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਭਲਕੇ ਸਿਆਸਤਦਾਨ ਰਾਘਵ ਚੱਢਾ ਨਾਲ ਮੰਗਣੀ ਕਰਵਾਉਣ ਜਾ ਰਹੀ ਹੈ। ਇਸ ਸਮਾਰੋਹ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
Trending Photos
Parineeti-Raghav Engagement: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ 13 ਮਈ ਨੂੰ ਦਿੱਲੀ 'ਚ ਮੰਗਣੀ ਕਰਵਾਉਣ ਜਾ ਰਹੇ ਹਨ। ਇਸ ਖਾਸ ਦਿਨ ਲਈ ਪਰਿਣੀਤੀ ਚੋਪੜਾ ਦੇ ਮੁੰਬਈ ਵਾਲੇ ਘਰ ਨੂੰ ਵੀ ਦੁਲਹਨ ਵਾਂਗ ਸਜਾਇਆ ਗਿਆ ਹੈ। ਇੱਥੇ ਦੱਸ ਦੇਈਏ ਕਿ ਪਰਿਣੀਤੀ ਚੋਪੜਾ ਦੀ ਮੰਗਣੀ ਨੂੰ ਲੈ ਕੇ ਲੋਕਾਂ 'ਚ ਕਾਫੀ ਚਰਚਾ ਹੈ।
ਇਸ ਮੰਗਣੀ ਨਾਲ ਜੁੜੀ ਹਰ ਛੋਟੀ-ਵੱਡੀ ਖਬਰ 'ਤੇ ਹਰ ਕੋਈ ਨਜ਼ਰ ਰੱਖ ਰਿਹਾ ਹੈ। ਪਰਿਣੀਤੀ ਚੋਪੜਾ 13 ਮਈ ਨੂੰ ਦਿੱਲੀ 'ਚ ਸਿਆਸਤਦਾਨ ਤੇ ਸੰਸਦ ਮੈਂਬਰ ਰਾਘਵ ਚੱਢਾ ਨਾਲ ਮੰਗਣੀ ਕਰ ਰਹੀ ਹੈ। ਖਬਰ ਹੈ ਕਿ ਇਸ ਮੰਗਣੀ 'ਚ ਕਈ ਫਿਲਮੀ ਸਿਤਾਰੇ ਸ਼ਿਰਕਤ ਕਰਨ ਜਾ ਰਹੇ ਹਨ। ਚਰਚਾ ਹੈ ਕਿ ਉਸ ਦੀ ਚਚੇਰੀ ਭੈਣ ਤੇ ਅਦਾਕਾਰਾ ਪ੍ਰਿਅੰਕਾ ਚੋਪੜਾ ਜੋਨਸ ਇਸ ਸਮਾਰੋਹ ਵਿੱਚ ਸ਼ਾਮਲ ਹੋਵੇਗੀ। ਦੋਵੇਂ ਕਨਾਟ ਪਲੇਸ ਸਥਿਤ ਕਪੂਰਥਲਾ ਹਾਊਸ 'ਚ ਹੋਣ ਵਾਲੇ ਸਮਾਰੋਹ 'ਚ ਮੰਗਣੀ ਦੀ ਰਸਮਾਂ ਪੂਰੀਆਂ ਕਰਨਗੇ।
ਜਾਣਕਾਰੀ ਅਨੁਸਾਰ ਮੰਗਣੀ ਦਾ ਪ੍ਰੋਗਰਾਮ 13 ਮਈ ਨੂੰ ਸ਼ਾਮ 5 ਵਜੇ ਸ਼ੁਰੂ ਹੋਵੇਗਾ। ਇਹ ਸਮਾਂ ਥੋੜ੍ਹਾ ਅੱਗੇ-ਪਿੱਛੇ ਵੀ ਹੋ ਸਕਦਾ ਹੈ। ਪ੍ਰੋਗਰਾਮ ਦੀ ਸ਼ੁਰੂਆਤ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਵੇਗੀ। ਇਸ ਤੋਂ ਬਾਅਦ ਅਰਦਾਸ ਹੋਵੇਗੀ। ਪਰਿਣੀਤੀ ਤੇ ਰਾਘਵ ਚੱਢਾ ਬਹੁਤ ਅਧਿਆਤਮਿਕ ਹਨ। ਅਜਿਹੇ 'ਚ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਪਹਿਲਾਂ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਗੇ, ਉਸ ਤੋਂ ਬਾਅਦ ਹੋਰ ਪ੍ਰੋਗਰਾਮ ਹੋਣਗੇ। ਰਾਤ ਦੇ ਅੰਤ ਤੱਕ ਇੱਕ ਡਿਨਰ ਪ੍ਰੋਗਰਾਮ ਹੋਵੇਗਾ, ਜਿੱਥੇ ਸਾਰਿਆਂ ਨੂੰ ਉਨ੍ਹਾਂ ਦੀ ਪਸੰਦੀਦਾ ਪਕਵਾਨ ਪਰੋਸਿਆ ਜਾਵੇਗਾ। ਵੈਸੇ ਤਾਂ ਹੁਣ ਤੱਕ ਡਿਨਰ ਮੇਨੂ ਦਾ ਪਤਾ ਨਹੀਂ ਲੱਗ ਸਕਿਆ ਹੈ।
ਕੌਣ ਹੈ ਪਰਿਣੀਤੀ ਦਾ ਮੰਗੇਤਰ
ਪਰਿਣੀਤੀ ਦੇ ਮੰਗੇਤਰ ਰਾਘਵ ਚੱਢਾ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਰਾਘਵ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਤੇ ਪਾਰਟੀ ਦੇ ਬੁਲਾਰੇ ਹਨ। ਉਹ ਪੰਜਾਬ ਰਾਜ ਸਭਾ ਦੇ ਐਮ.ਪੀ. ਰਾਘਵ ਦਾ ਜਨਮ 11 ਨਵੰਬਰ 1988 ਨੂੰ ਦਿੱਲੀ ਵਿੱਚ ਹੋਇਆ ਸੀ। ਉਸਨੇ ਆਪਣੀ ਸਕੂਲੀ ਪੜ੍ਹਾਈ ਮਾਡਰਨ ਸਕੂਲ ਤੋਂ ਕੀਤੀ ਅਤੇ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ।
ਉਹ ਚਾਰਟਰਡ ਅਕਾਊਂਟੈਂਟ ਵੀ ਹੈ। ਰਾਘਵ 2012 ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ। ਰਿਪੋਰਟਾਂ ਮੁਤਾਬਕ ਰਾਘਵ ਨੇ ਅਰਵਿੰਦ ਕੇਜਰੀਵਾਲ ਨਾਲ ਸਾਲ 2011 ਦੌਰਾਨ ਮੁਲਾਕਾਤ ਕੀਤੀ ਸੀ, ਜਦੋਂ ਅੰਨਾ ਹਜ਼ਾਰੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤਹਿਤ ਦਿੱਲੀ ਲੋਕਪਾਲ ਬਿੱਲ ਲਈ ਭੁੱਖ ਹੜਤਾਲ 'ਤੇ ਸਨ। ਸਾਲ 2019 'ਚ ਰਾਘਵ ਨੇ ਦੱਖਣੀ ਦਿੱਲੀ ਤੋਂ ਲੋਕ ਸਭਾ ਸੀਟ ਲਈ ਚੋਣ ਲੜੀ ਸੀ ਪਰ ਉਨ੍ਹਾਂ ਨੂੰ ਭਾਜਪਾ ਦੇ ਰਮੇਸ਼ ਬਿਧੂੜੀ ਨੇ ਹਰਾਇਆ ਸੀ। ਇਸ ਤੋਂ ਬਾਅਦ ਉਹ ਸਾਲ 2020 ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਰਾਜਿੰਦਰ ਨਗਰ ਤੋਂ ਜਿੱਤੇ।
ਇਹ ਵੀ ਪੜ੍ਹੋ : CBSE Class 12th Board exam result 2023: CBSE ਦੇ 12ਵੀਂ ਜਮਾਤ ਦੇ ਨਤੀਜੇ ਹੋਏ ਜਾਰੀ, ਕੁੜੀਆਂ ਨੇ ਮਾਰੀ ਬਾਜੀ