Advertisement
Photo Details/zeephh/zeephh2224315
photoDetails0hindi

Diljit Dosanjh Vancouver Show: Diljit Dosanjh ਨੇ ਕੈਨੇਡਾ 'ਚ ਬਣਿਆ ਰਿਕਾਰਡ, ਵੈਨਕੂਵਰ ਵਾਲਾ ਸ਼ੋਅ ਹੋਇਆ SOLD OUT

ਪਹਿਲੀ ਵਾਰ ਕੋਈ ਪੰਜਾਬੀ ਗਾਇਕ ਵੈਨਕੂਵਰ ਦੇ ਬੀਸੀ ਪਲੇਸ ਅਤੇ ਟੋਰਾਂਟੋ ਦੇ ਰੋਜਰਸ ਸੈਂਟਰ ਵਿੱਚ ਸ਼ੋਅ ਕਰਨ ਜਾ ਰਹੇ ਹਨ। ਇਸ ਸ਼ੋਅ ਨੂੰ ਲੈ ਫੈਨਜ਼ ਕਾਫੀ ਉਤਸ਼ਾਹਿਤ ਹਨ।

Diljit Dosanjh Vancouver Show

1/6
Diljit Dosanjh Vancouver Show

Diljit Dosanjh Vancouver Show: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਮੁੜ ਤੋਂ ਇਤਿਹਾਸ ਰਚਣ ਜਾ ਰਹੇ ਹਨ। ਦਿਲਜੀਤ ਦੋਸਾਂਝ ਆਪਣੇ ਟੂਰ DIL- LUMINATI ਦੇ ਤਹਿਤ ਕੈਨਡਾ ਵਿੱਚ ਸ਼ੋਅ ਕਰਨ ਜਾ ਰਹੇ ਹਨ।  ਦਰਅਸਲ ਪਹਿਲੀ ਵਾਰ ਕੋਈ ਪੰਜਾਬੀ ਗਾਇਕ ਵੈਨਕੂਵਰ ਦੇ ਬੀਸੀ ਪਲੇਸ ਅਤੇ ਟੋਰਾਂਟੋ ਦੇ ਰੋਜਰਸ ਸੈਂਟਰ ਵਿੱਚ ਸ਼ੋਅ ਕਰਨ ਜਾ ਰਿਹਾ ਹੈ। ਬੀਸੀ ਪਲੇਸ ਦਲਜੀਤ ਦੇ ਇਸ ਸ਼ੋਅ ਲਈ ਪੂਰੀ ਤਰ੍ਹਾਂ ਤਿਆਰ ਹੈ। ਵਿਦੇਸ਼ ਵਿੱਚ ਹੋਣ ਵਾਲਾ ਇਹ ਸਭ ਤੋਂ ਵੱਡਾ ਲਾਈਵ ਸ਼ੋਅ ਹੈ।

ਦਿਲਜੀਤ ਬਣੇ ਪਹਿਲੇ ਪੰਜਾਬੀ

2/6
ਦਿਲਜੀਤ ਬਣੇ ਪਹਿਲੇ ਪੰਜਾਬੀ

ਇਸ ਸ਼ੋਅ ਨੂੰ ਲੈ ਫੈਨਜ਼ ਕਾਫੀ ਜ਼ਿਆਦਾ ਉਤਸ਼ਾਹਿਤ ਹਨ। ਇਹ ਪੰਜਾਬੀ ਇੰਡਸਟਰੀ ਲਈ ਮਾਨ ਦੀ ਗੱਲ ਹੈ ਕਿਉਂਕਿ ਦਿਲਜੀਤ ਪਹਿਲੇ ਅਜਿਹੇ ਪੰਜਾਬੀ ਕਲਾਕਾਰ ਹੋਣਗੇ, ਜਿਨ੍ਹਾਂ ਦੇ ਲਾਈਵ ਸ਼ੋਅ ‘ਚ ਇਸ ਥਾਂ ‘ਤੇ ਐਨਾ ਜ਼ਿਆਦਾ ਫੈਨਜ਼ ਦਾ ਇੱਕਠ ਹੋਵੇਗਾ।

Show Sold Out

3/6
 Show Sold Out

ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਬੀਸੀ ਸਟੇਡੀਅਮ ‘ਚ 54 ਹਜ਼ਾਰ ਲੋਕਾਂ ਦੇ ਬੈਠਣ ਦੀ ਸਮੱਰਥਾ ਹੈ। ਦਿਲਜੀਤ ਦੋਸਾਂਝ ਦੀ ਦੁਨੀਆ ਭਰ ਵਿੱਚ ਕਾਫੀ ਫੈਨ ਫੋਲੋਵਿੰਗ ਹੈ, ਜਿਸ ਕਰਕੇ ਇਸ ਸ਼ੋਅ ਦੀਆਂ ਸਾਰੀਆਂ ਟਿਕਟਾਂ ਪਹਿਲਾਂ ਹੀ ਬੁੱਕ ਹੋ ਚੁੱਕੀਆਂ ਹਨ।

ਦਿਲਜੀਤ ਨੇ ਸ਼ੇਅਰ ਕੀਤੀ ਵੀਡੀਓ

4/6
ਦਿਲਜੀਤ ਨੇ ਸ਼ੇਅਰ ਕੀਤੀ ਵੀਡੀਓ

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ‘ਤੇ ਲਗਾਤਾਰ ਸ਼ੋਅ ਨਾਲ ਸੰਬਧਤ ਵੀਡੀਓ ਅਤੇ ਪੋਸਟ ਸ਼ੇਅਰ ਕਰ ਰਹੇ ਹਨ। ਅੱਜ ਦਲਜੀਤ ਨੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ...ਜਿਸ ਵਿੱਚ ਉਹ ਕਹਿ ਰਹੇ ਹਨ...ਕਿਹਾ ਸੀ ਨਾ ਕਰਕੇ ਦਿਖਾਉਗਾ…ਇਕੱਲੀ ਰੀਲ ਨਹੀਂ...ਕਰਕੇ ਵੀ ਦਿਖਾਈਦਾ। ਇਸ ਵੀਡੀਓ 'ਤੇ ਫੈਨਜ਼ ਕੁਮੈਂਟ ਕਰਕੇ ਦਿਲਜੀਤ ਨੂੰ ਵਧਾਈ ਦੇ ਰਹੇ ਅਤੇ ਆਪਣਾ ਪਿਆਰ ਦਿਖਾ ਰਹੇ ਹਨ।

ਬੀਸੀ ਪਲੇਸ ਸਟੇਡੀਅਮ

5/6
ਬੀਸੀ ਪਲੇਸ ਸਟੇਡੀਅਮ

ਦਿਲਜੀਤ ਦੋਸਾਂਝ 27 ਅਪ੍ਰੈਲ ਨੂੰ ਸ਼ਾਮ ਸਾਢੇ 6 ਵਜੇ ਬੀਸੀ ਪਲੇਸ ਅਤੇ ਟੋਰਾਂਟੋ ਦੇ ਰੋਜਰਸ ਸੈਂਟਰ ਵਿੱਚ ਰੌਣਕਾਂ ਲਾਉਣਗੇ। ਇਸ ਸ਼ੋਅ ਦੀ ਟਿਕਟ 44 ਡਾਲਰ ਤੋਂ ਸ਼ੁਰੂ ਹੋ ਕੇ 374 ਕੈਨੇਡੀਅਨ ਡਾਲਰ ਤੱਕ ਰੱਖੀ ਗਈ ਸੀ, ਜੋ ਸਾਰੀਆਂ ਵਿਕ ਚੁੱਕੀਆਂ ਹਨ।

ਦਿਲਜੀਤ ਦਾ ਮੁੰਬਈ ਸ਼ੋਅ

6/6
ਦਿਲਜੀਤ ਦਾ ਮੁੰਬਈ ਸ਼ੋਅ

ਦਿਲਜੀਤ ਨੇ ਲੰਘੇ ਦਿਨੀਂ ਮੁੰਬਈ ਕੰਸਰਟ ਦੌਰਾਨ ਆਪਣੇ ਗੀਤ 'ਖੁੱਤੀ' ਦਾ ਅਨਰਿਲੀਜ਼ ਵਰਜ਼ਨ ਗਾਇਆ ਹੈ ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।