Nisha Bano News: ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਦੇ ਪਿਤਾ ਦਾ ਦੇਹਾਂਤ, ਗਮਗੀਨ ਮਾਹੌਲ 'ਚ ਕੀਤਾ ਸਪੁਰਦ-ਏ-ਖਾਕ
Advertisement
Article Detail0/zeephh/zeephh1740736

Nisha Bano News: ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਦੇ ਪਿਤਾ ਦਾ ਦੇਹਾਂਤ, ਗਮਗੀਨ ਮਾਹੌਲ 'ਚ ਕੀਤਾ ਸਪੁਰਦ-ਏ-ਖਾਕ

Nisha Bano News:  ਸ਼ੁੱਕਰਵਾਰ ਨੂੰ ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਲਈ ਦੁਖਦਾਈ ਖਬਰ ਸਾਹਮਣੇ ਆਈ। ਨਿਸ਼ਾ ਬਾਨੋ ਦੇ ਪਿਤਾ ਦੀ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ।

Nisha Bano News: ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਦੇ ਪਿਤਾ ਦਾ ਦੇਹਾਂਤ, ਗਮਗੀਨ ਮਾਹੌਲ 'ਚ ਕੀਤਾ ਸਪੁਰਦ-ਏ-ਖਾਕ

Nisha Bano News:  ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਲਈ ਸ਼ੁੱਕਰਵਾਰ ਨੂੰ ਮਾੜੀ ਖਬਰ ਸਾਹਮਣੇ ਆਈ। ਦਰਅਸਲ ਅੱਜ ਨਿਸ਼ਾ ਬਾਨੋ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨਿਸ਼ਾ ਬਾਨੋ ਦੇ ਪਿਤਾ ਲੰਮੇ ਸਮੇਂ ਤੋਂ ਬਿਮਾਰ ਸਨ। ਨਿਸ਼ਾ ਬਾਨੋ ਦੇ ਪਿਤਾ ਨੂੰ ਅੱਜ ਸਪੁਰਦ ਏ ਖਾਕ ਕਰ ਦਿੱਤਾ ਗਿਆ, ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸਾਹਮਣੇ ਆ ਰਹੀਆਂ ਹਨ।

ਇਸ ਦੌਰਾਨ ਅਦਾਕਾਰਾ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਗਿਆ ਸੀ। ਨਿਸ਼ਾ ਬਾਨੋ ਵੀ ਪਿਤਾ ਦਾ ਜਨਾਜ਼ਾ ਵੇਖ ਕੇ ਬੇਸੁੱਧ ਪਈ ਸੀ। ਉਹ ਲਗਾਤਾਰ ਪਿਓ ਦੀ ਮੌਤ ਉਤੇ ਵਰਲਾਪ ਕਰ ਰਹੀ ਸੀ। ਇਸ ਮੌਕੇ ਮਨੋਰੰਜਨ ਜਗਤ ਤੇ ਰਿਸ਼ਤੇਦਾਰਾਂ ਨੇ ਨਿਸ਼ਾ ਬਾਨੋ ਨਾਲ ਦੁੱਖ ਜ਼ਾਹਿਰ ਕੀਤਾ ਤੇ ਇਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।  ਕਾਬਿਲੇਗ਼ੌਰ ਹੈ ਕਿ ਨਿਸ਼ਾ ਬਾਨੋ ਪੰਜਾਬੀ ਫਿਲਮ ਇੰਡਸਟਰੀ ਦੀਆਂ ਸਿਖਰਲੀਆਂ ਅਭਿਨੇਤਰੀਆਂ 'ਚੋਂ ਇੱਕ ਹੈ। ਦੱਸ ਦਈਏ ਕਿ ਨਿਸ਼ਾ ਬਾਨੋ ਨੂੰ ਆਖਰੀ ਵਾਰ ਫਿਲਮ 'ਜੀ ਵਾਈਫ ਜੀ' ਵਿੱਚ ਦੇਖਿਆ ਗਿਆ ਸੀ। ਇਸ ਫਿਲਮ 'ਚ ਕਰਮਜੀਤ ਅਨਮੋਲ ਦੀ ਪਤਨੀ ਦੇ ਕਿਰਦਾਰ ਦੇ ਦਮਦਾਰ ਰੋਲ ਵਿੱਚ ਨਜ਼ਰ ਆਈ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ! ਗਿਆਨੀ ਰਘਬੀਰ ਸਿੰਘ ਬਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ

ਵਰਕ ਫਰੰਟ ਦੀ ਗੱਲ ਕਰੀਏ ਤਾਂ ਨਿਸ਼ਾ ਬਾਨੋ 'ਸੁਰਖੀ ਬਿੰਦੀ', 'ਨੀ ਮੈਂ ਸੱਸ ਕੁੱਟਣੀ ਪਾਰਟ-1', 'ਲਾਵਾਂ ਫੇਰੇ', 'ਨਿੱਕਾ ਜੈਲਦਾਰ 3', 'ਮੈਰਿਜ ਪੈਲੇਸ' 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ। ਨਿਸ਼ਾ ਬਾਨੋ ਨੇ 'ਨੀ ਮੈਂ ਸੱਸ ਕੁੱਟਣੀ 2' ਦੀ ਸ਼ੂਟਿੰਗ ਵੀ ਪੂਰੀ ਕਰ ਲਈ ਹੈ। ਇਸ ਫਿਲਮ 'ਚ ਗੁਰਪ੍ਰੀਤ ਘੁੱਗੀ, ਨਿਰਮਲ ਕੌਰ,ਕਰਮਜੀਤ ਅਨਮੋਲ ਤੋਂ ਇਲਾਵਾ ਹੋਰ ਵੀ ਕਈ ਮਸ਼ਹੂਰ ਅਦਾਕਾਰ ਅਹਿਮ ਭੂਮਿਕਾ 'ਚ ਦਿਖਾਈ ਦੇਣਗੇ। ਇਹ ਫਿਲਮ 25 ਅਗਸਤ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ : Punjab News: ਡਿਊਟੀ ਦੌਰਾਨ ਭਾਰਤੀ ਫੌਜ ਦਾ ਜਵਾਨ ਹੋਇਆ ਸ਼ਹੀਦ, ਇੱਕ ਸਾਲ ਪਹਿਲਾਂ ਹੀ ਹੋਇਆ ਸੀ ਵਿਆਹ

Trending news