Jasmine Sandals YouTube Channel Hack: ਗੁਲਾਬੀ ਕੁਈਨ ਕਹੀ ਜਾਣ ਵਾਲੀ ਪੰਜਾਬੀ ਗਾਇਕਾ ਦੇ ਯੂਟਿਊਬ ਚੈਨਲ ਉਤੇ ਹੈਕਰਾਂ ਨੇ ਹਮਲਾ ਬੋਲ ਦਿੱਤਾ ਹੈ। ਹੈਕਰ ਨੇ ਚੈਨਲ ਨੂੰ ਹੈਕ ਕਰਕੇ ਸਾਰੀ ਸਮੱਗਰੀ ਡਿਲੀਟ ਕਰ ਦਿੱਤੀ।
Trending Photos
Jasmine Sandals YouTube Channel Hack: ਗੁਲਾਬੀ ਕੁਈਨ ਜੈਸਮੀਨ ਸੈਂਡਲਸ ਜਿਸ ਨੇ ਆਪਣੇ ਨਵੇਂ ਗੀਤ ਨਾਲ ਸੰਗੀਤ ਜਗਤ ਵਿੱਚ ਮੁੜ ਵਾਪਸੀ ਕੀਤੀ ਅਤੇ ਫਿਲਮ ਮਿੱਤਰਾਂ ਦਾ ਨਾ ਚੱਲਦਾ ਲਈ ਆਪਣੀ ਆਵਾਜ਼ ਵੀ ਦਿੱਤੀ, ਕਦੇ ਵੀ ਸੁਰਖੀਆਂ ਹਾਸਲ ਕਰਨ ਦਾ ਮੌਕਾ ਨਹੀਂ ਗੁਆਉਂਦੀ। ਗਾਇਕਾ ਸੋਸ਼ਲ ਮੀਡੀਆ ਉਤੇ ਕਾਫੀ ਸਰਗਰਮ ਰਹਿੰਦੀ ਹੈ ਤੇ ਲੋਕਾਂ ਨਾਲ ਹਮੇਸ਼ਾ ਜੁੜੀ ਰਹਿੰਦੀ ਹੈ। ਪਰ ਇਸ ਵਾਰ ਗਾਇਕਾ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਹਾਲ ਹੀ ਵਿੱਚ ਗਾਇਕਾ ਜੈਸਮੀਨ ਸੈਂਡਲਸ ਅਤੇ ਉਸਦੇ ਪ੍ਰਸ਼ੰਸਕਾਂ ਲਈ ਇੱਕ ਹੈਰਾਨੀਜਨਕ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਪਤਾ ਲੱਗਾ ਹੈ ਕਿ ਜੈਸਮੀਨ ਸੈਂਡਲਾਸ ਦਾ ਅਧਿਕਾਰਤ ਯੂਟਿਊਬ ਅਕਾਊਂਟ ਹੈਕ ਕਰ ਲਿਆ ਗਿਆ ਹੈ।
ਪਹਿਲਾਂ ਕਿਸੇ ਅਣਪਛਾਤੇ ਹੈਕਰ ਨੇ ਜੈਸਮੀਨ ਸੈਂਡਲਸ ਦਾ ਯੂਟਿਊਬ ਚੈਨਲ ਹੈਕ ਕਰ ਲਿਆ ਗਿਆ, ਇਸ ਤੋਂ ਬਾਅਦ ਚੈਨਲ ਉਤੇ ਮੌਜੂਦ ਸਾਰੀ ਸਮੱਗਰੀ ਡਿਲੀਟ ਕਰ ਦਿੱਤੀ ਗਈ। ਇੰਨਾ ਹੀ ਨਹੀਂ ਚੈਨਲ ਤੋਂ ਸਾਰਾ ਕੰਟੈਂਟ ਡਿਲੀਟ ਕਰ ਦਿੱਤਾ ਗਿਆ ਹੈ। ਇਸ ਹੈਕ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ। ਯੂਟਿਊਬ ਉਤੇ ਅਪਲੋਡ ਕੀਤੇ ਗਏ ਸਾਰੇ ਗੀਤ ਡਿਲੀਟ ਕਰ ਦਿੱਤੇ ਹਨ ਤੇ ਚੈਨਲ ਦਾ ਨਾਮ ਵੀ ਬਦਲ ਰੱਖ ਦਿੱਤਾ ਹੈ। ਇਸ ਅਕਾਊਟ ਦੇ ਲਗਭਗ 1.6 ਮਿਲੀਅਨ ਫਾਲੋਅਰਸ ਹਨ, ਨੂੰ ਹੁਣ ਈਥਰਿਅਮ ਨਾਮੀ ਕ੍ਰਿਪਟੋ ਕਰੰਸੀ ਵਿੱਚ ਬਦਲ ਦਿੱਤਾ ਗਿਆ ਹੈ। ਕਾਬਿਲੇਗੌਰ ਹੈ ਕਿ ਸੈਂਡਲਸ ਨੇ ਆਪਣੇ ਕਾਫੀ ਗਾਣੇ ਯੂਟਿਊਬ ਚੈਨਲ ਉਤੇ ਅਪਲੋਡ ਕੀਤੇ ਗਏ ਸਨ ਜੋ ਕਿ ਡਿਲੀਟ ਕਰ ਦਿੱਤੇ ਗਏ ਹਨ। ਹਾਲਾਂਕਿ ਇਸ ਸਬੰਧੀ ਗਾਇਕਾ ਜੈਸਮੀਨ ਸੈਂਡਲਾਸ ਵੱਲੋਂ ਅਜੇ ਤੱਕ ਕੋਈ ਵੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ।
ਇਹ ਵੀ ਪੜ੍ਹੋ : Punjab Weather Update: ਪੰਜਾਬ 'ਚ 41 ਡਿਗਰੀ ਤੱਕ ਪਹੁੰਚਿਆ ਪਾਰਾ, IMD ਨੇ ਜਾਰੀ ਕੀਤਾ ਯੈਲੋ ਅਲਰਟ
ਕਾਬਿਲੇਗੌਰ ਹੈ ਕਿ ਹੈਕਰ ਆਮ ਤੌਰ ਉਤੇ ਆਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਤੇ ਕਈ ਵਾਰ ਖਾਸ ਸ਼ਖ਼ਸੀਅਤਾਂ ਉਤੇ ਆਪਣਾ ਹਮਲਾ ਬੋਲਦੇ ਹਨ। ਇਸ ਵਾਰ ਹੈਕਰਾਂ ਨੇ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਨੂੰ ਆਪਣਾ ਸ਼ਿਕਾਰ ਬਣਾਇਆ ਤੇ ਉਨ੍ਹਾਂ ਦਾ ਯੂਟਿਊਬ ਚੈਨਲ ਹੈਕ ਕਰ ਲਿਆ ਹੈ ਤੇ ਸਾਰੀ ਸਮੱਗਰੀ ਡਿਲੀਟ ਕਰ ਲਈ ਹੈ।
ਇਹ ਵੀ ਪੜ੍ਹੋ : Russia-Ukraine War: ਪੂਰਬੀ ਯੂਕਰੇਨ ਦੇ ਸ਼ਹਿਰ 'Sloviansk' 'ਚ ਰੂਸ ਨੇ ਕੀਤਾ ਹਮਲਾ, 8 ਦੀ ਮੌਤ; 21 ਜ਼ਖ਼ਮੀ