ਦੱਸਿਆ ਜਾ ਰਿਹਾ ਹੈ ਕਿ ਰਾਖੀ ਸਾਵੰਤ ਦੀ ਮਾਂ ਤਕਰੀਬਨ ਤਿੰਨ ਸਾਲਾਂ ਤੋਂ ਕੈਂਸਰ ਨਾਲ ਜੂਝ ਰਹੀ ਸੀ।
Trending Photos
Rakhi Sawant mother death news: ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਰਾਖੀ ਸਾਵੰਤ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਖ਼ਬਰ ਆ ਰਹੀ ਹੈ ਕਿ ਰਾਖੀ ਸਾਵੰਤ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਦੱਸ ਦਈਏ ਕਿ ਰਾਖੀ ਦੀ ਮਾਂ ਲੰਮੇ ਸਮੇਂ ਤੋਂ ਬ੍ਰੇਨ ਟਿਊਮਰ ਅਤੇ ਕੈਂਸਰ ਤੋਂ ਪੀੜਿਤ ਸੀ।
ਸ਼ਨੀਵਾਰ ਨੂੰ 8:30 ਵਜੇ ਉਨ੍ਹਾਂ ਨੇ ਆਖਰੀ ਸਾਂਹ ਲਏ। ਦੱਸਿਆ ਜਾ ਰਿਹਾ ਹੈ ਕਿ ਰਾਖੀ ਸਾਵੰਤ ਦੀ ਮਾਂ ਤਕਰੀਬਨ ਤਿੰਨ ਸਾਲਾਂ ਤੋਂ ਕੈਂਸਰ ਨਾਲ ਜੂਝ ਰਹੀ ਸੀ। ਹਾਲ ਹੀ 'ਚ ਉਨ੍ਹਾਂ ਨੂੰ ਪਹਿਲਾਂ ਬ੍ਰੇਨ ਟਿਊਮਰ ਹੋਇਆ ਸੀ ਅਤੇ ਬਾਅਦ ਵਿੱਚ ਉਨ੍ਹਾਂ ਦੀ ਹਾਲਾਤ ਖ਼ਰਾਬ ਹੁੰਦੀ ਚਲੀ ਗਈ।
ਇਸ ਦੌਰਾਨ ਰਾਖੀ ਸਾਵੰਤ ਨੂੰ ਕਈ ਵਾਰ ਹਸਪਤਾਲ 'ਚ ਵੀ ਦੇਖਿਆ ਗਿਆ। ਹਾਲ ਹੀ ਵਿੱਚ ਬਿਗ ਬੌਸ ਮਰਾਠੀ ਤੋਂ ਬਾਅਦ ਰਾਖੀ ਸਾਵੰਤ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਉਨ੍ਹਾਂ ਦੀ ਮਾਂ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਰਾਖੀ ਬਿਗ ਬੌਸ ਤੋਂ ਨਿਕਲ ਗਈ ਸੀ ਅਤੇ ਹਸਪਤਾਲ ਪਹੁੰਚੀ ਜਿੱਥੇ ਉਸਦਾ ਲਗਾਤਾਰ ਆਉਣਾ-ਜਾਉਣਾ ਲੱਗਿਆ ਹੋਇਆ ਸੀ।
ਹਾਲਾਂਕਿ ਸ਼ਨੀਵਾਰ ਨੂੰ ਰਾਖੀ ਸਾਵੰਤ ਦੀ ਮਾਂ ਜਯਾ ਸਾਵੰਤ ਦਾ ਦਿਹਾਂਤ (Rakhi Sawant mother death news) ਹੋ ਗਿਆ।
ਦੱਸਣਯੋਗ ਹੈ ਕਿ ਰਾਖੀ ਸਾਵੰਤ ਬੀਤੇ ਕੁਝ ਦਿਨਾਂ ਤੋਂ ਆਪਣੀ ਮਾਂ ਦੀ ਸਿਹਤ ਨੂੰ ਲੈ ਕੇ ਕਾਫੀ ਪਰੇਸ਼ਾਨ ਚੱਲ ਰਹੀ ਸੀ ਅਤੇ ਉਹ ਲਗਾਤਾਰ ਆਪਣੀ ਮਾਂ ਦਾ ਹਾਲ ਜਾਨਣ ਲਈ ਹਸਪਤਾਲ ਆਉਂਦੀ ਸੀ। ਇਸ ਦੌਰਾਨ ਰਾਖੀ ਸਾਵੰਤ ਨੇ ਕਈ ਵੀਡੀਓ ਵੀ ਸਾਂਝੀਆਂ ਕੀਤੀਆਂ ਅਤੇ ਕਈ ਵਾਰ ਉਹ ਭਾਵੁਕ ਵੀ ਹੋਈ।
ਇਹ ਵੀ ਪੜ੍ਹੋ: ਮਹਿਜ਼ 2 ਘੰਟਿਆਂ 'ਚ ਦਿੱਲੀ ਤੋਂ ਚੰਡੀਗੜ੍ਹ, 6 ਘੰਟਿਆਂ 'ਚ ਦਿੱਲੀ ਤੋਂ ਕਟੜਾ, ਜਾਣੋ NHAI ਦਾ ਵਿਸ਼ੇਸ਼ ਰੂਟ ਪਲਾਨ
ਹਾਲ ਹੀ ਵਿੱਚ ਰਾਖੀ ਸਾਵੰਤ ਵੱਲੋਂ ਇੱਕ ਵੀਡੀਓ ਸਾਂਝਾ ਕੀਤਾ ਗਿਆ ਸੀ ਜਿਸ ਵਿੱਚ ਉਹ ਲੋਕਾਂ ਤੋਂ ਆਪਣੀ ਮਾਂ ਦੀ ਸਿਹਤਯਾਬੀ ਲਈ ਦੁਆ ਮੰਗਣ ਦੀ ਅਪੀਲ ਕਰ ਰਹੀ ਸੀ।
ਇਹ ਵੀ ਪੜ੍ਹੋ: Plane crash news today: ਇੱਕ ਦਿਨ 'ਚ ਤਿੰਨ ਹਵਾਈ ਜਹਾਜ਼ ਦੁਰਘਟਨਾਗ੍ਰਸਤ, ਜਾਣੋ ਪੂਰਾ ਮਾਮਲਾ