ਐਕਸਪ੍ਰੈਸਵੇਅ ਦੇ ਨਿਰਮਾਣ ਨਾਲ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਰਗੇ ਹੋਰ ਸੂਬਿਆਂ ਨਾਲ ਸੰਪਰਕ ਚੰਗਾ ਹੋ ਜਾਵੇਗਾ।
Trending Photos
Delhi to Chandigarh and Katra travel time: ਦਿੱਲੀ ਤੋਂ ਚੰਡੀਗੜ੍ਹ ਦੀ ਦੂਰੀ ਲਗਭਗ 250 ਕਿਲੋਮੀਟਰ ਦੀ ਹੈ ਅਤੇ ਇਸ ਕਰਕੇ ਲੋਕ ਸੋਚਦੇ ਹਨ ਕਿ ਇਹ ਲੰਬਾ ਸਫਰ ਟਰੇਨ ਜਾਂ ਪਲੇਨ ਨਾਲੋਂ ਹੀ ਤੈਅ ਕੀਤਾ ਜਾਵੇ ਕਿਉਂਕਿ ਸੜਕ 'ਤੇ ਇਹਨਾਂ ਸਫਰ ਤੈਅ ਕਰਨ ਲਈ 4-5 ਘੰਟਿਆਂ ਦਾ ਸਮਾਂ ਲੱਗ ਜਾਂਦਾ ਹੈ। ਕਿੰਨਾ ਚੰਗਾ ਹੁੰਦਾ ਜੇਕਰ ਦਿੱਲੀ ਤੋਂ ਚੰਡੀਗੜ੍ਹ ਤੱਕ ਤਾਂ ਸਫ਼ਰ ਸੜਕ ਰਾਹੀਂ ਮਹਿਜ਼ 2 ਘੰਟਿਆਂ 'ਚ ਹੀ ਪੂਰਾ ਹੋ ਸਕਦਾ ਹੁੰਦਾ, ਹੈ ਕਿ ਨਹੀਂ?
ਜੇਕਰ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਹੁਣ ਤੁਸੀਂ ਮਹਿਜ਼ ਦੋ ਘੰਟਿਆਂ ਵਿਚ ਹੀ ਦਿੱਲੀ ਤੋਂ ਚੰਡੀਗੜ੍ਹ ਪਹੁੰਚ ਸਕਦੇ ਹੋ। ਸੱਚੀ? ਜੇਕਰ ਨੈਸ਼ਨਲ ਅਥਾਰਟੀ ਆਫ ਇੰਡੀਆ ਦੀ ਮੰਨੀਏ ਤਾਂ ਇਹ ਗੱਲ ਸੱਚ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੈਸ਼ਨਲ ਅਥਾਰਟੀ ਆਫ ਇੰਡੀਆ (NHAI) ਨੇ ਕਿਹਾ ਕਿ ਦਿੱਲੀ ਏਅਰਪੋਰਟ ਤੋਂ ਚੰਡੀਗੜ੍ਹ ਤੱਕ (Delhi to Chandigarh travel time) ਦਾ ਸਫਰ ਸਿਰਫ 2 ਘੰਟਿਆਂ 'ਚ ਹੀ ਪੂਰਾ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਲਈ ਇੱਕ ਖਾਸ ਰੂਟ ਤਿਆਰ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ NHAI ਦੇ ਇੱਕ ਸੀਨੀਅਰ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਸਾਈਨ ਬੋਰਡਾਂ ਰਾਹੀਂ ਹਵਾਈ ਅੱਡੇ ਤੋਂ ਯਾਤਰੀਆਂ ਨੂੰ ਜੰਮੂ, ਚੰਡੀਗੜ੍ਹ, ਅੰਮ੍ਰਿਤਸਰ ਅਤੇ ਕਟੜਾ ਵਰਗੇ ਸ਼ਹਿਰਾਂ ਤੱਕ ਪਹੁੰਚਣ ਦੀ ਜਾਣਕਾਰੀ ਦਿੱਤੀ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਦੌਰਾਨ ਯਾਤਰੀਆਂ ਨੂੰ ਦਵਾਰਕਾ ਐਕਸਪ੍ਰੈਸ ਵੇਅ 'ਤੇ ਸਫ਼ਰ ਕਰਨਾ ਹੋਵੇਗਾ। ਇਸ ਤੋਂ ਬਾਅਦ ਅਰਬਨ ਐਕਸਟੈਂਸ਼ਨ ਰੋਡ ਰਾਹੀਂ ਬਹਾਦਰਗੜ੍ਹ ਵਿਖੇ ਪਹਿਲਾਂ ਤੋਂ ਬਣੇ ਕੇਐਮਪੀ ਐਕਸਪ੍ਰੈਸਵੇਅ 'ਤੇ ਪਹੁੰਚਣਾ ਹੋਵੇਗਾ।
ਜ਼ਿਕਰਯੋਗ ਹੈ ਕਿ ਇਹ 40 ਕਿਲੋਮੀਟਰ ਦਾ ਸਫਰ ਹੋਵੇਗਾ। ਇਸ ਦੌਰਾਨ KMP ਐਕਸਪ੍ਰੈਸਵੇਅ 'ਤੇ ਲਗਭਗ 10 ਕਿਲੋਮੀਟਰ ਤੱਕ ਦਾ ਸਫ਼ਰ ਕਰਨ ਤੋਂ ਬਾਅਦ ਲਗਭਗ 80 ਕਿਲੋਮੀਟਰ ਤੱਕ ਦਿੱਲੀ-ਕਟੜਾ ਐਕਸਪ੍ਰੈਸਵੇਅ 'ਤੇ ਸਫਰ ਕਰਨਾ ਹੋਵੇਗਾ।
ਇਹ ਵੀ ਪੜ੍ਹੋ: Plane crash news today: ਇੱਕ ਦਿਨ 'ਚ ਤਿੰਨ ਹਵਾਈ ਜਹਾਜ਼ ਦੁਰਘਟਨਾਗ੍ਰਸਤ, ਜਾਣੋ ਪੂਰਾ ਮਾਮਲਾ
ਬਾਅਦ ਵਿੱਚ ਉਹ ਅੰਬਾਲਾ ਤੋਂ ਚੰਡੀਗੜ੍ਹ ਪਹੁੰਚਣ ਲਈ ਟਰਾਂਸ-ਹਰਿਆਣਾ ਐਕਸਪ੍ਰੈਸ ਵੇਅ ਵੱਲ ਜਾਣਾ ਹੋਵੇਗਾ। ਇਸ ਦੌਰਾਨ ਦਿੱਲੀ ਤੋਂ ਅੰਮ੍ਰਿਤਸਰ ਦਾ ਸਫਰ ਚਾਰ ਘੰਟਿਆਂ ਦਾ ਹੋਵੇਗਾ, ਦਿੱਲੀ ਤੋਂ ਕਟੜਾ ਦੀ ਯਾਤਰਾ (Delhi to Katra travel time) ਮਹਿਜ਼ 6 ਘੰਟੇ ਦੀ ਹੋਵੇਗੀ। ਦੱਸ ਦਈਏ ਕਿ ਐਕਸਪ੍ਰੈੱਸ ਵੇਅ 'ਤੇ ਵੱਧ-ਤੋਂ-ਵੱਧ ਸਪੀਡ 120 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।
ਐਕਸਪ੍ਰੈਸਵੇਅ ਦੇ ਨਿਰਮਾਣ ਨਾਲ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਰਗੇ ਹੋਰ ਸੂਬਿਆਂ ਨਾਲ ਸੰਪਰਕ ਚੰਗਾ ਹੋ ਜਾਵੇਗਾ। ਇਸਦੇ ਨਾਲ ਵੱਡੇ ਸ਼ਹਿਰਾਂ ਵਿੱਚ ਭੀੜ-ਭੜਾਕੇ ਘੱਟ ਹੋਣਗੇ ਅਤੇ ਯਾਤਰਾ ਦੇ ਸਮੇਂ ਨੂੰ ਘੱਟ ਕਰਨਗੇ।
ਇਹ ਵੀ ਪੜ੍ਹੋ: Ram Rahim Punjab Satsang news: ਪੰਜਾਬ ’ਚ ਸਮਾਗਮ ਕਰੇਗਾ ਰਾਮ ਰਹੀਮ, SGPC ਵੱਲੋਂ ਹੋ ਰਿਹਾ ਹੈ ਪੈਰੋਲ ਦਾ ਵਿਰੋਧ