Trending Photos
Ranbir Kapoor Viral Video: ਰਣਬੀਰ ਕਪੂਰ (Ranbir Kapoor) ਅਤੇ ਆਲੀਆ ਭੱਟ (Alia Bhatt) ਨੂੰ ਬਾਲੀਵੁੱਡ ਦੀ ਸਭ ਤੋਂ ਵਧੀਆ ਜੋੜੀ ਕਿਹਾ ਜਾਂਦਾ ਹੈ। ਰਣਬੀਰ ਕਈ ਵਾਰ ਆਲੀਆ ਲਈ ਆਪਣੇ ਪਿਆਰ ਦਾ ਇਜ਼ਹਾਰ ਕਰ ਚੁੱਕੇ ਹਨ। ਰਣਬੀਰ ਆਲੀਆ ਨੂੰ ਲੈ ਕੇ ਕਾਫੀ ਪ੍ਰੋਟੈਕਟਿਵ ਹੈ, ਉੱਥੇ ਹੀ ਆਲੀਆ ਵੀ ਰਣਬੀਰ ਦੀ ਤਾਰੀਫ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ।
ਹਾਲ ਹੀ 'ਚ ਪਾਮੇਲਾ ਚੋਪੜਾ ਦੀ ਮੌਤ ਤੋਂ ਬਾਅਦ ਰਣਬੀਰ ਅਤੇ ਆਲੀਆ ਉਨ੍ਹਾਂ ਨੂੰ ਮਿਲਣ ਆਦਿਤਿਆ ਚੋਪੜਾ ਦੇ ਘਰ ਪਹੁੰਚੇ ਸਨ। ਇਸ ਦੌਰਾਨ ਰਣਬੀਰ ਅਤੇ ਆਲੀਆ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ ਰਣਬੀਰ ਕਪੂਰ (Ranbir Kapoor) ਅਤੇ ਆਲੀਆ ਭੱਟ (Alia Bhatt) ਸ਼ੁੱਕਰਵਾਰ ਦੇਰ ਸ਼ਾਮ ਆਦਿਤਿਆ ਚੋਪੜਾ ਦੇ ਘਰ ਪਹੁੰਚੇ। ਦੋਵੇਂ ਕਾਫੀ ਕੈਜ਼ੂਅਲ ਲੁੱਕ 'ਚ ਨਜ਼ਰ ਆਏ। ਜਿੱਥੇ ਆਲੀਆ ਨੇ ਚਿੱਟਾ ਲਖਨਵੀ ਕੁੜਤਾ ਪਾਇਆ ਸੀ, ਉੱਥੇ ਹੀ ਰਣਬੀਰ ਸਫੈਦ ਟੀ-ਸ਼ਰਟ ਅਤੇ ਨੀਲੀ ਜੀਨਸ ਵਿੱਚ ਨਜ਼ਰ ਆਏ ਸਨ।
ਇਹ ਵੀ ਪੜ੍ਹੋ: Rupinder Handa Health Update: ਰੁਪਿੰਦਰ ਹਾਂਡਾ ਨੇ ਸਿਹਤ 'ਚ ਸੁਧਾਰ ਹੋਣ ਤੋਂ ਬਾਅਦ ਪਹਿਲੀ ਤਸਵੀਰ ਕੀਤੀ ਸ਼ੇਅਰ, ਲਿਖੀ ਇਹ ਕੈਪਸ਼ਨ
ਘਰ 'ਚ ਦਾਖਲ ਹੋਣ ਤੋਂ ਪਹਿਲਾਂ ਆਲੀਆ ਨੇ ਦਰਵਾਜ਼ੇ 'ਤੇ ਪਈਆਂ ਚੱਪਲਾਂ ਲਾਹ ਦਿੱਤੀਆਂ ਤਾਂ ਅੱਗੇ ਲੱਘ ਗਈ, ਪਿੱਛੇ ਆ ਰਹੇ ਰਣਬੀਰ ਨੇ ਆਲੀਆ ਦੀਆਂ ਚੱਪਲਾਂ ਚੁੱਕ ਕੇ ਅੰਦਰ ਰੱਖ ਦਿੱਤੀਆਂ। ਰਣਬੀਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਕੁਝ ਯੂਜ਼ਰਸ ਰਣਬੀਰ ਦੇ ਇਸ ਹਾਵ-ਭਾਵ ਦੀ ਤਾਰੀਫ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਰਣਬੀਰ-ਆਲੀਆ ਨੂੰ ਬਿਹਤਰੀਨ ਜੋੜੀ ਦੱਸਿਆ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਰਣਬੀਰ ਵੀ ਟ੍ਰੋਲਸ ਦੇ ਨਿਸ਼ਾਨੇ 'ਤੇ ਆ ਗਏ ਹਨ। ਕੁਝ ਯੂਜ਼ਰਸ ਰਣਬੀਰ ਨੂੰ ਚੱਪਲਾਂ ਲੈ ਕੇ ਅੰਦਰ ਜਾਣ ਨੂੰ ਲੈ ਕੇ ਟ੍ਰੋਲ ਕਰ ਰਹੇ ਹਨ ਜਦਕਿ ਕੁਝ ਉਸ ਨੂੰ ਓਵਰ ਐਕਟਿੰਗ ਦੀ ਦੁਕਾਨ ਕਹਿ ਰਹੇ ਹਨ।
ਰਣਬੀਰ ਕਪੂਰ (Ranbir Kapoor) ਅਤੇ ਆਲੀਆ ਭੱਟ (Alia Bhatt) ਨੇ 14 ਅਪ੍ਰੈਲ ਨੂੰ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ। ਜੋੜੇ ਨੂੰ ਮੁੰਬਈ ਵਿੱਚ ਆਪਣੇ ਨਿਰਮਾਣ ਅਧੀਨ ਘਰ ਦੇ ਕੰਮ ਦੀ ਜਾਂਚ ਕਰਦੇ ਦੇਖਿਆ ਗਿਆ। 2022 ਵਿੱਚ ਵਿਆਹ ਕਰਨ ਤੋਂ ਇਲਾਵਾ, ਜੋੜੇ ਨੇ ਪਿਛਲੇ ਸਾਲ ਆਪਣੇ ਪਹਿਲੇ ਬੱਚੇ ਦਾ ਵੀ ਸਵਾਗਤ ਕੀਤਾ ਸੀ।