ਨਵੇਂ ਗਾਣੇ 'ਚ ਸਿੱਧੂ ਮੂਸੇਵਾਲਾ ਨੇ ਬਾਲੀਵੁੱਡ ਦੇ ਅਦਾਕਾਰ ਸੰਜੇ ਦੱਤ ਨਾਲ ਆਪਣੀ ਤੁਲਨਾ ਕਿਉਂ ਕੀਤੀ ? ਜਾਣੋ
Advertisement
Article Detail0/zeephh/zeephh713577

ਨਵੇਂ ਗਾਣੇ 'ਚ ਸਿੱਧੂ ਮੂਸੇਵਾਲਾ ਨੇ ਬਾਲੀਵੁੱਡ ਦੇ ਅਦਾਕਾਰ ਸੰਜੇ ਦੱਤ ਨਾਲ ਆਪਣੀ ਤੁਲਨਾ ਕਿਉਂ ਕੀਤੀ ? ਜਾਣੋ

ਕੁੱਝ ਹੀ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਨੂੰ ਸ਼ੂਟਿੰਗ ਰੇਂਜ ਮਾਮਲੇ ਵਿੱਚ ਮਿਲੀ ਸੀ ਪੱਕੀ ਜ਼ਮਾਨਤ 

ਕੁੱਝ ਹੀ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਨੂੰ ਸ਼ੂਟਿੰਗ ਰੇਂਜ ਮਾਮਲੇ ਵਿੱਚ ਮਿਲੀ ਸੀ ਪੱਕੀ ਜ਼ਮਾਨਤ

ਜਗਦੀਪ ਸੰਧੂ : ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦਾ ਵਿਵਾਦਾਂ ਨਾਲ ਹੁਣ ਪੂਰੀ ਤਰ੍ਹਾਂ  ਨਾਤਾ ਜੁੜ ਗਿਆ ਹੈ,ਇੱਕ ਵਾਰ ਮੁੜ ਸਿੱਧੂ ਸੂਸੇਵਾਲਾ ਦਾ ਨਵਾਂ ਗਾਣਾ ਚਰਚਾ ਵਿੱਚ ਹੈ, ਆਪਣੇ ਨਵੇਂ ਗਾਣੇ ਵਿੱਚ ਸਿੱਧੂ ਮੂਸੇਵਾਲਾ ਨੇ  ਬਾਲੀਵੁੱਡ ਦੇ ਅਦਾਕਾਰ ਸੰਜੇ ਦੱਤ ਨਾਲ ਆਪਣੀ ਤੁਲਨਾ ਕੀਤੀ ਹੈ, ਗਾਣੇ ਵਿੱਚ ਸਿੱਧੂ ਮੂਸੇਵਾਲ  ਨੇ ਕਈ ਥਾਂ 'ਤੇ ਸੰਜੇ ਦੱਤ ਦੀ ਜੇਲ੍ਹ ਦੌਰਾਨ ਦੀ ਫੁੱਟੇਜ  ਵਿਖਾਈ ਕਿ ਕਿਸ ਤਰ੍ਹਾਂ 90 ਦਹਾਕੇ ਵਿੱਚ ਸੰਜੇ ਦੱਤ ਨੂੰ ਹਥਿਆਰ ਰੱਖਣ ਦੇ ਮਾਮਲੇ ਵਿੱਚ ਟਾਡਾ ਕੋਰਟ ਨੇ ਸਜ਼ਾ ਸੁਣਵਾਈ ਸੀ ਅਤੇ ਬਾਅਦ ਵਿੱਚੋਂ ਉਹ ਜੇਲ੍ਹ ਤੋਂ ਬਾਹਰ ਨਿਕਲਿਆ,ਵੀਡੀਓ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਇੱਕ ਨਿਊਜ਼ ਚੈੱਨਲ ਦੀ ਫੁਟੇਜ ਦੀ ਵਰਤੋਂ ਕੀਤੀ ਗਈ ਹੈ ਜਿਸ ਵਿੱਚ ਸਿੱਧੂ ਮੂਸੇਵਾਲਾ ਦੀ ਸ਼ੂਟਿੰਗ ਰੇਂਜ ਦੀ ਫੁਟੇਜ ਦਾ ਜਿਕਰ ਕੀਤਾ ਗਿਆ ਹੈ ਨਾਲ ਹੀ ਸੰਜੇ ਦੱਤ ਦੀ ਸਜ਼ਾ ਦੇ ਐਲਾਨ ਵਾਲੀ ਫੁੱਟੇਜ ਨੂੰ ਜੋੜਿਆ ਗਿਆ ਹੈ, ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਆਵਾਜ਼ ਵਿੱਚ ਗਾਣੇ ਦੇ ਇਹ ਬੋਲ ਸ਼ੁਰੂ ਹੁੰਦੇ ਨੇ, 'ਚੈਨਲਾਂ 'ਤੇ ਚਰਚਾ ਬੜੀ ਜੁੜ ਗਈ, ਗੱਭਰੂ ਦੇ ਨਾਲ 47 ਜੁੜ ਗਈ, ਘਟੋਂ ਘੱਟ ਸਜ਼ਾ 5 ਸਾਲ ਵਟ,ਗਭਰੂ 'ਤੇ ਕੇਸ ਕਿਹੜਾ ਸੰਜੇ ਦੱਤ 'ਤੇ" 

ਇਸ ਗਾਣੇ ਵਿੱਚ ਸਿੱਧੂ ਮੂਸੇਵਾਲਾ ਨੇ ਆਪਣੇ 'ਤੇ ਚੱਲ ਰਹੇ ਵੱਖ-ਵੱਖ ਕੇਸਾਂ ਦੌਰਾਨ ਥਾਣਿਆਂ ਅਤੇ ਅਦਾਲਤਾਂ ਵਿੱਚ ਹੋਇਆ ਪੇਸ਼ੀਆਂ ਦੀ ਫੁੱਟੇਜ ਵਿਖਾਉਂਦੇ ਹੋਏ ਇਸ ਨੂੰ ਵਿਰੋਧੀਆਂ ਦੀ ਸਾਜ਼ਿਸ਼ ਦੱਸਿਆ ਹੈ ਅਤੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਦਾ ਹਿਸਾਬ ਕਰਨਗੇ 

ਸਿੱਧੂ ਸੂਸੇਵਾਲਾ ਦੇ ਫ਼ੈਨਸ  ਵੱਲੋਂ ਇਹ ਗਾਣਾ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ, ਪਰ ਉਹ ਇਸ ਗਾਣੇ ਤੋਂ ਆਖ਼ਿਰ ਸਾਬਿਤ ਕੀ ਕਰਨਾ ਚਾਉਂਦੇ  ਨੇ ? ਇਹ ਵੱਡਾ ਸਵਾਲ ਹੈ 

2 ਦਿਨ ਪਹਿਲਾਂ ਹੀ ਸੰਗਰੂਰ ਦੀ ਅਦਾਲਤ ਨੇ ਸਿੱਧੂ ਮੂਸੇਵਾਲਾ ਨੂੰ ਸ਼ੂਟਿੰਗ ਰੇਂਜ ਮਾਮਲੇ ਵਿੱਚ ਪੱਕੀ ਜ਼ਮਾਨਤ ਮਿਲੀ ਸੀ, ਇਸ ਤੋਂ ਪਹਿਲਾਂ ਵੀ ਗਾਣਿਆਂ ਵਿੱਚ ਹਿੰਸਕ ਬੋਲਾ ਦੀ ਵਜ੍ਹਾਂ ਕਰ ਕੇ ਸਿੱਧੂ ਮੂਸੇਵਾਲਾ ਖ਼ਿਲਾਫ਼ ਮਾਨਸਾ ਵਿੱਚ ਕੇਸ ਦਰਜ ਹੋ ਚੁੱਕਾ ਹੈ,ਲਗਾਤਾਰ ਵਿਵਾਦਾਂ ਵਿੱਚ ਰਹੇ ਸਿੱਧੂ ਮੂਸੇਵਾਲਾ ਨੇ ਵੀਡੀਓ ਮੈਸੇਜ ਦੇ ਜ਼ਰੀਏ ਮੀਡੀਆ ਨੂੰ ਵੀ ਧਮਕੀ ਦਿੱਤੀ ਸੀ 

 

Trending news