Spider-Man Movie: ਐਕਰੋਸ ਦਿ ਸਪਾਈਡਰਵਰਸ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜਿਸ 'ਚ ਭਾਰਤੀ ਸਪਾਈਡਰ-ਮੈਨ ਪਵਿੱਤਰ ਪ੍ਰਭਾਕਰ ਨੂੰ ਦੇਖਣ ਲਈ ਪ੍ਰਸ਼ੰਸਕਾਂ ਦਾ ਉਤਸ਼ਾਹ ਦੁੱਗਣਾ ਹੋ ਗਿਆ ਹੈ। ਇਤਿਹਾਸ ਵਿੱਚ ਪਹਿਲੀ ਵਾਰ ਫ਼ਿਲਮ 'ਸਪਾਈਡਰ-ਮੈਨ' 10 ਵੱਖ-ਵੱਖ ਭਾਸ਼ਾਵਾਂ ਵਿੱਚ ਥੀਏਟਰਲ ਰਿਲੀਜ਼ ਹੋਣ ਜਾ ਰਹੀ ਹੈ।
Trending Photos
Spiderman movie in Punjabi: ਭਾਰਤ 'ਚ 10 ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ ਪਹਿਲੀ ਫ਼ਿਲਮ ਸਪਾਈਡਰ-ਮੈਨ! ਸਪਾਈਡਰਵਰਸ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ ਪਰ ਹੁਣ ਪ੍ਰਸ਼ੰਸਕਾਂ ਦਾ ਇਹ ਇੰਤਜ਼ਾਰ ਜਲਦੀ ਹੀ ਖਤਮ ਹੋਣ ਵਾਲਾ ਹੈ। ਭਾਰਤ ਵਿੱਚ ਸਿਨੇਮਾ ਦੇ ਇਤਿਹਾਸ ਵਿੱਚ ਪਹਿਲੀ ਵਾਰ, ਬਹੁਤ ਹੀ ਉਡੀਕੀ ਅਤੇ ਪ੍ਰਸਿੱਧ ਹਾਲੀਵੁੱਡ ਫਰੈਂਚਾਈਜ਼ੀ ਫ਼ਿਲਮ 'ਸਪਾਈਡਰ-ਮੈਨ' ਭਾਰਤ ਵਿੱਚ 10 ਵੱਖ-ਵੱਖ ਭਾਸ਼ਾਵਾਂ ਵਿੱਚ ਰਿਲੀਜ਼ ਕੀਤਾ ਜਾਵੇਗਾ।
ਹਾਲ ਹੀ 'ਚ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 10 ਵੱਖ-ਵੱਖ ਭਾਸ਼ਾਵਾਂ ਵਿੱਚ ਥੀਏਟਰਲ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਨੂੰ ਅੰਗਰੇਜ਼ੀ ਤੋਂ ਇਲਾਵਾ 'ਸਪਾਈਡਰ-ਮੈਨ: ਐਕਰੋਸ ਦਿ ਸਪਾਈਡਰ-ਵਰਸ' ਹਿੰਦੀ, ਤਾਮਿਲ, ਤੇਲਗੂ, ਕੰਨੜ, ਮਲਿਆਲਮ, ਗੁਜਰਾਤੀ, ਮਰਾਠੀ, ਪੰਜਾਬੀ ਅਤੇ ਬੰਗਾਲੀ 'ਚ ਰਿਲੀਜ਼ ਕੀਤਾ ਜਾਵੇਗਾ। ਫ਼ਿਲਮ ਦਾ 10 ਭਾਸ਼ਾਵਾਂ ਵਿੱਚ ਰਿਲੀਜ਼ ਹੋਣਾ ਆਪਣੇ ਆਪ ਵਿੱਚ ਇੱਕ ਵੱਡੀ ਸਫਲਤਾ ਹੈ।
ਸਪਾਈਡਰ-ਮੈਨ ਭਾਰਤ ਵਿੱਚ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਸੁਪਰਹੀਰੋ ਹੈ ਅਤੇ ਇਹ ਸਪਾਈਡਰ-ਮੈਨ ਫ਼ਿਲਮ ਸੱਚਮੁੱਚ ਇੱਕ ਸੱਚੀ ਅਤੇ ਅਸਲੀ ਪੈਨ-ਇੰਡੀਆ ਘਟਨਾ 'ਤੇ ਅਧਾਰਿਤ ਫ਼ਿਲਮ ਹੈ। ਸਪਾਈਡਰ-ਮੈਨ ਫ਼ਿਲਮ 'ਨੋ ਵੇ ਹੋਮ' ਨੇ ਸਪਾਈਡਰ-ਮੈਨ ਦੇ ਪ੍ਰਸ਼ੰਸਕਾਂ ਦੀ ਗਿਣਤੀ ਨੂੰ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ: Punjab News: CM ਭਗਵੰਤ ਮਾਨ ਵੱਲੋਂ ਨੌਜਵਾਨਾਂ ਨੂੰ ਸੰਬੋਧਨ, ਦਿੱਤਾ ਇਹ ਖਾਸ ਸੁਨੇਹਾ
ਇਸ ਦੇ ਨਾਲ ਹੀ ਫ਼ਿਲਮ ਦੇ ਟ੍ਰੇਲਰ 'ਚ ਇੰਡੀਅਨ ਸਪਾਈਡਰ ਮੈਨ ਪਵਿੱਤਰ ਪ੍ਰਭਾਕਰ ਵੀ ਨਜ਼ਰ ਆ ਰਹੇ ਹਨ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਦੁੱਗਣਾ ਹੋ ਗਿਆ ਹੈ। 'ਸਪਾਈਡਰ-ਮੈਨ: ਐਕਰੋਸ ਦਿ ਸਪਾਈਡਰਵਰਸ' ਦੇ ਟ੍ਰੇਲਰ ਨੂੰ ਸਾਂਝਾ ਕਰਦੇ ਹੋਏ, ਕੈਪਸ਼ਨ ਲਿਖਿਆ ਹੈ, "ਸਪਾਈਡਰ-ਵਾਰ ਆ ਰਿਹਾ ਹੈ, ਕੀ ਤੁਸੀਂ ਉਤਸ਼ਾਹਿਤ ਹੋ।"
ਦੱਸ ਦੇਈਏ ਕਿ ਸਪਾਈਡਰ-ਮੈਨ: ਐਕਰੋਸ ਦਿ ਸਪਾਈਡਰਵਰਸ 10 ਭਾਰਤੀ ਭਾਸ਼ਾਵਾਂ ਵਿੱਚ ਰਿਲੀਜ਼ ਹੋਣ ਵਾਲੀ ਪਹਿਲੀ ਫ਼ਿਲਮ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੈਪਸ਼ਨ 'ਚ ਲਿਖਿਆ , ''ਪਹਿਲੀ ਵਾਰ ਆਪਣੀ ਭਾਸ਼ਾ 'ਚ ਆਪਣੀ ਸਪਾਈਡੀ ਦਾ ਅਨੁਭਵ ਕਰੋ। ਫ਼ਿਲਮ 10 ਭਾਸ਼ਾਵਾਂ (ਅੰਗਰੇਜ਼ੀ, ਹਿੰਦੀ, ਤਾਮਿਲ, ਤੇਲਗੂ, ਪੰਜਾਬੀ, ਗੁਜਰਾਤੀ, ਮਰਾਠੀ, ਬੰਗਾਲੀ,) 'ਚ ਰਿਲੀਜ਼ ਹੋਵੇਗੀ। ਦੱਸ ਦੇਈਏ ਕਿ ਫ਼ਿਲਮ 'ਸਪਾਈਡਰ ਮੈਨ: ਐਕਰੋਸ ਦਿ ਸਪਾਈਡਰਵਰਸ' 2 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ।