Sunny Deol Son Karan Deol Wedding News: ਧਰਮਿੰਦਰ ਦੇ ਪੋਤੇ ਅਤੇ ਸੰਨੀ ਦਿਓਲ ਦੇ ਪਿਆਰੇ ਕਰਨ ਦਿਓਲ ਦੇ ਵਿਆਹ ਦੀ ਤਰੀਕ ਸਾਹਮਣੇ ਆ ਗਈ ਹੈ। ਉਹ ਜਲਦ ਹੀ ਗਰਲਫ੍ਰੈਂਡ ਦ੍ਰੀਸ਼ਾ ਆਚਾਰਿਆ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ।
Trending Photos
Sunny Deol Son Karan Deol Wedding News: ਬਾਲੀਵੁੱਡ ਦੇ ਮਸ਼ਹੂਰ ਐਕਟਰ ਸੰਨੀ ਦਿਓਲ (Sunny Deol) ਦੇ ਬੇਟੇ ਕਰਨ ਦਿਓਲ (Karan Deol) ਦੇ ਵਿਆਹ ਦੀਆਂ ਖਬਰਾਂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਖਬਰਾਂ ਮੁਤਾਬਕ ਕਰਨ ਦਿਓਲ (Karan Deol)ਨੇ ਆਪਣੀ ਲੰਬੇ ਸਮੇਂ ਦੀ ਗਰਲਫਰੈਂਡ ਨਾਲ ਮੰਗਣੀ ਕਰ ਲਈ ਹੈ ਅਤੇ ਜਲਦ ਹੀ ਵਿਆਹ ਕਰਨ ਜਾ ਰਹੇ ਹਨ। ਇਸ ਸਭ ਦੇ ਵਿਚਕਾਰ ਕਰਨ ਦਿਓਲ ਦੇ ਵਿਆਹ ਦੀ ਤਰੀਕ ਨੂੰ ਲੈ ਕੇ ਡੇਟ ਵੀ ਸਾਹਮਣੇ ਆ ਗਈ ਹੈ।
ਸੰਨੀ ਦਿਓਲ (Sunny Deol)ਦਾ ਬੇਟਾ ਕਰਨ ਦਿਓਲ (Karan Deol)ਦ੍ਰੀਸ਼ਾ ਆਚਾਰਿਆ ਨਾਲ ਵਿਆਹ ਕਰਨ ਜਾ ਰਿਹਾ ਹੈ। ਰਿਪੋਰਟ ਮੁਤਾਬਕ ਅਦਾਕਾਰ ਦੇ ਕਰੀਬੀ ਦੋਸਤ ਨੇ ਦੱਸਿਆ ਕਿ ਇਹ ਜੋੜਾ ਜੂਨ 2023 ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਿਹਾ ਹੈ। ਇਸ ਦੇ ਨਾਲ ਹੀ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਕਰਨ ਅਤੇ ਦ੍ਰੀਸ਼ਾ ਦਾ ਵਿਆਹ 16 ਤੋਂ 18 ਜੂਨ ਦਰਮਿਆਨ ਹੋਵੇਗਾ।
ਇਹ ਵੀ ਪੜ੍ਹੋ: Khap Mahapanchayat Protest: ਦਿੱਲੀ 'ਚ 'ਦੰਗਲ', ਪਹਿਲਵਾਨਾਂ ਦੇ ਹੱਕ 'ਚ ਆਏ ਕਿਸਾਨ, ਵੱਡੀ ਗਿਣਤੀ 'ਚ ਮਹਿਲਾਵਾਂ ਵੀ ਸ਼ਾਮਿਲ
ਐਂਟਰਟੇਨਮੈਂਟ ਖਬਰਾਂ ਮੁਤਾਬਕ ਕਰਨ ਦਿਓਲ (Karan Deol) ਅਤੇ ਦ੍ਰਿਸ਼ਾ ਪਿਛਲੇ 6 ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਇਸ ਜੋੜੇ ਨੇ ਫਰਵਰੀ 'ਚ ਦੁਬਈ 'ਚ ਵੈਲੇਨਟਾਈਨ ਦੇ ਮੌਕੇ 'ਤੇ ਮੰਗਣੀ ਕਰ ਲਈ ਸੀ। ਰਿਪੋਰਟ ਮੁਤਾਬਕ ਦੋਵੇਂ ਪਰਿਵਾਰ ਫਿਲਹਾਲ ਆਪਣੀ ਨਿੱਜੀ ਜ਼ਿੰਦਗੀ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦੇ, ਉਹ ਇਸ ਅਫੇਅਰ ਨੂੰ ਬੇਹੱਦ ਗੁਪਤ ਰੱਖਣਾ ਚਾਹੁੰਦੇ ਹਨ।
ਦੂਜੇ ਪਾਸੇ ਕਰਨ (Karan Deol) ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਲ 2019 'ਚ ਫਿਲਮ 'ਪਲ ਪਲ ਦਿਲ ਕੇ ਪਾਸ' ਨਾਲ ਹਿੰਦੀ ਸਿਨੇਮਾ 'ਚ ਡੈਬਿਊ ਕੀਤਾ ਸੀ। ਫਿਲਮ ਦਾ ਨਿਰਦੇਸ਼ਨ ਖੁਦ ਸੰਨੀ ਦਿਓਲ ਨੇ ਕੀਤਾ ਸੀ। ਹਾਲਾਂਕਿ ਇਹ ਫਿਲਮ ਕੁਝ ਖਾਸ ਕਮਾਲ ਨਹੀਂ ਕਰ ਸਕੀ। ਦੂਜੇ ਪਾਸੇ ਸੰਨੀ ਦਿਓਲ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫਿਲਮ 'ਗਦਰ 2' ਅਗਸਤ 'ਚ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਅਮੀਸ਼ਾ ਪਟੇਲ ਨਜ਼ਰ ਆਉਣ ਵਾਲੀ ਹੈ।