ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਖ਼ੁਦਕੁਸ਼ੀ ਕੀਤੀ,ਬਾਂਦਰਾ ਵਿੱਚ ਆਪਣੇ ਘਰ 'ਚ ਲਗਾਈ ਫਾਂਸੀ
Advertisement

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਖ਼ੁਦਕੁਸ਼ੀ ਕੀਤੀ,ਬਾਂਦਰਾ ਵਿੱਚ ਆਪਣੇ ਘਰ 'ਚ ਲਗਾਈ ਫਾਂਸੀ

ਸੁਸ਼ਾਂਤ ਦੀ ਆਖ਼ਰੀ ਫ਼ਿਲਮ ਕੇਦਾਰਨਾਥ ਸੀ 

ਸੁਸ਼ਾਂਤ ਦੀ ਆਖ਼ਰੀ ਫ਼ਿਲਮ ਕੇਦਾਰਨਾਥ ਸੀ

ਮੁੰਬਈ : ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਐਤਵਾਰ ਨੂੰ ਆਪਣੇ ਘਰ ਵਿੱਚ ਸੂਸਾਈਡ ਕਰ ਲਿਆ ਹੈ, ਉਨ੍ਹਾਂ ਨੇ ਬਾਂਦਰਾ ਵਿੱਚ ਆਪਣੇ ਘਰ ਵਿੱਚ ਫਾਂਸੀ ਲੱਗਾ ਕੇ ਜਾਨ ਦਿੱਤੀ ਹੈ, ਖ਼ੁਦਕੁਸ਼ੀ ਦੇ ਕਾਰਨ ਦਾ ਹੁਣ ਤੱਕ ਪਤਾ ਨਹੀਂ ਲੱਗਿਆ ਹੈ, ਮੁੰਬਈ ਪੁਲਿਸ ਉਨ੍ਹਾਂ ਦੇ ਘਰ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ,ਸੁਸ਼ਾਂਤ ਕਾਫ਼ੀ ਲੰਮੇ ਵਕਤ ਤੋਂ ਡਿਪਰੈਸ਼ਨ ਵਿੱਚ ਸਨ, ਹਾਲਾਂਕਿ ਅਧਿਕਾਰਕ ਤੌਰ 'ਤੇ ਕੁੱਝ ਵੀ ਨਹੀਂ ਕਿਹਾ ਗਿਆ ਹੈ, ਸੁਸ਼ਾਂਤ ਦੀ ਅਖੀਰਲੀ ਫ਼ਿਲਮ ਕੇਦਾਰਨਾਥ ਸੀ, ਜਿਸ ਵਿੱਚ ਉਨ੍ਹਾਂ ਦੀ ਅਦਾਕਾਰੀ ਦੀ ਕਾਫ਼ੀ ਤਾਰੀਫ਼ ਹੋਈ ਸੀ,ਸੁਸ਼ਾਂਤ ਨੇ ਇੰਸਟਰਾਗਰਾਮ 'ਤੇ ਅਖ਼ੀਰਲੀ ਵਾਰ 3 ਜੂਨ ਨੂੰ ਮਾਂ ਦੀ ਫ਼ੋਟੋ ਪੋਸਟ ਕੀਤੀ ਸੀ

ਕਾਫ਼ੀ ਲੰਮੇ ਵਕਤ ਤੋਂ ਤਣਾਅ ਵਿੱਚ ਸਨ ਰਾਜਪੂਤ

ਸੂਤਰਾਂ ਮੁਤਾਬਿਕ  ਸੁਸ਼ਾਂਤ ਕਾਫ਼ੀ ਲੰਮੇ ਵਕਤ ਤੋਂ ਤਣਾਅ ਵਿੱਚ ਸੀ, ਬਹੁਤ ਸਮੇਂ ਤੋਂ ਪਾਰਟੀ ਅਤੇ ਮੇਨ ਸਟਰੀਮ ਵਿੱਚ ਵਿਖਾਈ ਨਹੀਂ ਦਿੰਦੇ ਸਨ, ਕੁੱਝ ਦਿਨ ਪਹਿਲਾਂ ਉਨ੍ਹਾਂ ਦੀ ਐਕਸ ਮੈਨੇਜਰ ਨੇ ਵੀ ਖ਼ੁਦਕੁਸ਼ੀ ਕਰ ਲਈ ਸੀ,ਉਨ੍ਹਾਂ ਨੇ 'ਕਾਈ ਪੇ ਚੇ' ਫਿਲਮ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ, ਸੁਸ਼ਾਂਤ ਨੇ ਛੋਟੇ ਕੈਰੀਅਰ ਵਿੱਚ ਖ਼ਾਸ ਛਾਪ ਛੱਡੀ, ਫਿਲਮ MS ਧੋਨੀ ਵਿੱਚ ਉਨ੍ਹਾਂ ਦੀ ਅਦਾਕਾਰੀ ਦੀ ਕਾਫ਼ੀ ਤਾਰੀਫ਼ ਹੋਈ 

ਸੁਸ਼ਾਂਤ ਆਪਣੀ ਮਾਂ ਦੇ ਕਾਫ਼ੀ ਕਰੀਬ ਸਨ, ਪਰ 2002 ਵਿੱਚ ਮਾਂ ਦੇ ਦੇਹਾਂਤ ਤੋਂ ਬਾਅਦ ਉਹ ਕਾਫ਼ੀ ਪਰੇਸ਼ਾਨ ਹੋ ਗਏ ਸਨ,ਸੁਸ਼ਾਂਤ ਨੇ ਦਿੱਲੀ ਕਾਲਜ ਆਫ਼ ਇੰਜੀਨਰਿੰਗ ਦਾ ਐਂਟਰੈਂਸ ਐਗਜ਼ਾਮ 2003 ਵਿੱਚ ਦਿੱਤਾ ਸੀ ਜਿਸ ਵਿੱਚ ਉਨ੍ਹਾਂ ਨੇ ਆਲ ਇੰਡੀਆ ਵਿੱਚ 7ਵਾਂ ਰੈਂਕ ਹਾਸਲ ਕੀਤਾ ਸੀ,ਸੁਸ਼ਾਂਤ ਮਕੈਨਿਕਲ ਇੰਜੀਨੀਅਰ ਦੇ ਵਿਦਿਆਰਥੀ ਸਨ ਪਰ ਐਕਟਿੰਗ ਦੇ ਲਈ ਉਨ੍ਹਾਂ ਨੇ ਤੀਜੇ ਸਾਲ ਵਿੱਚ ਕਾਲਜ ਛੱਡ ਦਿੱਤਾ ਸੀ,ਸੁਸ਼ਾਂਤ ਦਾ ਜਨਮ 1986 ਵਿੱਚ ਹੋਇਆ ਸੀ ਅਤੇ 2020 ਵਿੱਚ ਉਹ ਇਸ ਦੁਨੀਆ ਨੂੰ ਛੱਡ ਕੇ ਚੱਲੇ ਗਏ  

 

 

 

Trending news