Tamannaah Bhatia: ਤਮੰਨਾ ਭਾਟੀਆ ਨੂੰ ਆਪਣੀ ਆਉਣ ਵਾਲੀ ਵੈਬ ਸੀਰੀਜ਼ 'ਜੀ ਕਰਦਾ' ਤੋਂ ਹਨ ਬਹੁਤ ਸਾਰੀਆਂ ਉਮੀਦਾਂ
Advertisement
Article Detail0/zeephh/zeephh1735253

Tamannaah Bhatia: ਤਮੰਨਾ ਭਾਟੀਆ ਨੂੰ ਆਪਣੀ ਆਉਣ ਵਾਲੀ ਵੈਬ ਸੀਰੀਜ਼ 'ਜੀ ਕਰਦਾ' ਤੋਂ ਹਨ ਬਹੁਤ ਸਾਰੀਆਂ ਉਮੀਦਾਂ

Tamannaah Bhatia: ਅਦਾਕਾਰਾ ਤਮੰਨਾ ਭਾਟੀਆ ਆਪਣੀ ਆਉਣ ਵਾਲੀ ਵੈਬ ਸੀਰੀਜ਼ ਜੀ ਕਰਦਾ ਨੂੰ ਲੈ ਕੇ ਕਾਫੀ ਉਤਸ਼ਾਹਤ ਹੈ ਤੇ ਉਸ ਨੂੰ ਇਸ ਸੀਰੀਜ਼ ਤੋਂ ਕਾਫੀ ਆਸਾਂ ਹਨ।

Tamannaah Bhatia: ਤਮੰਨਾ ਭਾਟੀਆ ਨੂੰ ਆਪਣੀ ਆਉਣ ਵਾਲੀ ਵੈਬ ਸੀਰੀਜ਼ 'ਜੀ ਕਰਦਾ' ਤੋਂ ਹਨ ਬਹੁਤ ਸਾਰੀਆਂ ਉਮੀਦਾਂ

Tamannaah Bhatia: ਆਮ ਤੌਰ 'ਤੇ ਤੁਸੀਂ ਫਿਲਮਾਂ 'ਚ ਤਿੰਨ ਤੋਂ ਚਾਰ ਦੋਸਤਾਂ ਦੀ ਕਹਾਣੀ ਦੇਖੀ ਹੋਵੇਗੀ ਪਰ ਆਉਣ ਵਾਲੀ ਵੈੱਬ ਸੀਰੀਜ਼ 'ਜੀ ਕਰਦਾ' 'ਚ ਪੂਰੇ ਸੱਤ ਦੋਸਤਾਂ ਦੀ ਕਹਾਣੀ ਨੂੰ ਬਹੁਤ ਹੀ ਮਜ਼ਾਕੀਆ ਅੰਦਾਜ਼ 'ਚ ਦਿਖਾਇਆ ਗਿਆ ਹੈ।

ਇਹ ਸੀਰੀਜ਼ 15 ਜੂਨ 2023 ਨੂੰ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਵੇਗੀ, ਜਿਸ ਵਿੱਚ ਤਮੰਨਾ ਭਾਟੀਆ, ਸੁਹੇਲ ਨਈਅਰ, ਸਮਵੇਦਨਾ ਸੁਵਾਲਕਾ, ਅਨਿਆ ਸਿੰਘ, ਹੁਸੈਨ ਦਲਾਲ ਅਤੇ ਸਯਾਨ ਬੈਨਰਜੀ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਤਮੰਨਾ ਭਾਟੀਆ ਦੀ ਪਹਿਲੀ ਹਿੰਦੀ ਵੈੱਬ ਸੀਰੀਜ਼ ਹੈ, ਜਿਸ ਦਾ ਨਿਰਦੇਸ਼ਨ ਅਰੁਣਿਮਾ ਸ਼ਰਮਾ ਨੇ ਕੀਤਾ ਹੈ। ਹਾਲ ਹੀ 'ਚ 'ਜੀ ਕਰਦਾ' ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਗੱਲ਼ਬਾਤ ਕਰਦੇ ਹੋਏ ਤਮੰਨਾ ਭਾਟੀਆ ਨੇ ਕਿਹਾ ਕਿ ਮੈਂ ''ਜੀ ਕਰਦਾ ਲਈ ਬਹੁਤ ਉਤਸ਼ਾਹਿਤ ਹਾਂ। ਮੈਂ ਇਸ ਤੋਂ ਪਹਿਲਾਂ ਆਨ ਸੌਂਗ ਸਟ੍ਰਕਚਰ ਨਾਲ ਕੰਮ ਕੀਤਾ ਹੈ, ਇਸ ਲਈ ਮੈਂ ਇਸ ਦੇ ਮਹੱਤਵ ਨੂੰ ਚੰਗੀ ਤਰ੍ਹਾਂ ਸਮਝਦੀ ਹਾਂ। ਦੂਜੇ ਪਾਸੇ ਜਦੋਂ ਕਹਾਣੀ ਸਿੱਧੇ ਦਰਸ਼ਕਾਂ ਨਾਲ ਜੁੜਦੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ।

ਮੈਂ ਮੁੰਬਈ ਤੋਂ ਹਾਂ ਪਰ ਅੱਜ ਤੱਕ ਮੈਨੂੰ ਅਜਿਹਾ ਕਿਰਦਾਰ ਨਿਭਾਉਣ ਦਾ ਮੌਕਾ ਨਹੀਂ ਮਿਲਿਆ ਜੋ ਮੇਰੇ ਇੰਨੇ ਕਰੀਬ ਹੋਵੇ। ਇਹ ਵੈੱਬ ਸੀਰੀਜ਼ ਮੇਰੇ ਲਈ ਬਹੁਤ ਖਾਸ ਹੈ ਕਿਉਂਕਿ ਇਸ ਤੋਂ ਪਹਿਲਾਂ ਮੈਂ ਜ਼ਿਆਦਾਤਰ ਲਾਰਜ ਦੈਨ ਲਾਈਫ ਕਿਰਦਾਰਾਂ ਜਾਂ ਚੀਜ਼ਾਂ ਦੇ ਸਿਨੇਮੈਟਿਕ ਪੋਰਟਰੇਟ ਕੀਤੇ ਹਨ ਪਰ ਇਹ ਮੇਰੀ ਬਹੁਤ ਹੀ ਅਸਲੀ ਪੇਸ਼ਕਾਰੀ ਹੋਵੇਗੀ। ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਇਹ ਭੂਮਿਕਾ ਮਿਲੀ ਹੈ ਅਤੇ ਮੈਂ ਇਸ ਨੂੰ ਨਿਭਾਉਣ ਦੇ ਪੂਰੇ ਸਫ਼ਰ ਦਾ ਆਨੰਦ ਮਾਣਿਆ ਹੈ।''

ਲਵਾਣਿਆ ਜਾਂ ਬਬਲੀ ਬਾਊਂਸਰ ਦੇ ਕਿਰਦਾਰ ਬਾਰੇ ਗੱਲ ਕਰਦੇ ਹੋਏ ਤਮੰਨਾ ਭਾਟੀਆ ਨੇ ਕਿਹਾ ਕਿ ਮੇਰੇ ਹਿਸਾਬ ਨਾਲ ਦੋਵੇਂ ਹੀ ਕਿਰਦਾਰਾਂ ਦੀ ਆਪਣੀਆਂ-ਆਪਣੀਆਂ ਚੁਣੌਤੀਆਂ ਹਨ, ਜਿਸ ਵਿਚ ਤੁਹਾਨੂੰ ਪੂਰੀ ਤਰ੍ਹਾਂ ਨਾਲ ਕਿਸੇ ਹੋਰ ਵਿਚ ਢਲਣਾ ਪੈਂਦਾ ਹੈ। ਇੱਕ ਤਰੀਕੇ ਨਾਲ ਜੋ ਅੰਤਰ ਤੁਹਾਡੇ ਵਿਚ ਬਚ ਜਾਂਦਾ ਹੈ, ਉਨ੍ਹਾਂ ਨੂੰ ਸਕਰੀਨ ਉਪਰ ਦੱਸਣਾ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ।

ਅਰੁਣਿਮਾ ਤੇ ਅਜਿਹੇ ਕਈ ਕਿਰਦਾਰ ਹਨ, ਜਿਸ ਵਿਚ ਆਪਣੇ ਆਪ ਦੀ ਪਰਸਨੈਲਿਟੀ ਬਿਲਕੁਲ ਵੀ ਨਹੀਂ ਝਲਕਦੀ। ਉੱਥੇ ਹੀ, ਇਹ ਸੀਰੀਜ਼ ਸੱਤ ਲੋਕਾਂ ਦੀ ਦੋਸਤੀ ਦੇ ਸਫਰ ਨੂੰ ਵਿਖਾਉਂਦੀ ਹੈ, ਜਿਸ ਨੂੰ ਅਸੀਂ ਦਰਸ਼ਕਾਂ ਦੇ ਤੌਰ ’ਤੇ ਵੀ ਮੁਨਸਫ਼ ਨਹੀਂ ਕਰਦੇ ਹਾਂ ਅਤੇ ਨਾ ਹੀ ਜਦੋਂ ਪ੍ਰੋਫਾਰਮ ਕੀਤਾ ਤਦ ਅਸੀਂ ਕੈਰੇਕਟਰ ਦੇ ਤੌਰ ਉਤੇ ਉਸਨੂੰ ਮੁਨਸਫ਼ ਕੀਤਾ। ਦੋਸਤੀ ਦੀ ਗੱਲ ਕਰੀਏ ਤਾਂ ਦੋਸਤ ਮੈਂਟਲ ਹੁੰਦੇ ਹਨ, ਜਜਮੈਂਟਲ ਨਹੀਂ, ਉਨ੍ਹਾਂ ਨਾਲ ਹਰ ਪਲ ਖਾਸ ਹੁੰਦਾ ਹੈ।

ਇਹ ਵੀ ਪੜ੍ਹੋ : Canada News: ਕੈਨੇਡਾ 'ਚ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਰਾਹਤ! ਜਾਣੋ ਪੂਰਾ ਮਾਮਲਾ

Trending news