ਕੱਲ੍ਹ ਰਾਮ ਰਹੀਮ ਦੀ ਕੋਰੋਨਾ ਰਿਪੋਰਟ ਆਈ ਸੀ ਪੌਜ਼ੀਟਿਵ, ਅੱਜ ਆਈ ਨੈਗੇਟਿਵ

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ RT-PCR ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਰਾਮ ਰਹੀਮ ਹਰਿਆਣਾ ਦੀ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।

ਕੱਲ੍ਹ ਰਾਮ ਰਹੀਮ ਦੀ ਕੋਰੋਨਾ ਰਿਪੋਰਟ ਆਈ ਸੀ ਪੌਜ਼ੀਟਿਵ, ਅੱਜ ਆਈ ਨੈਗੇਟਿਵ

ਚੰਡੀਗੜ੍ਹ: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ RT-PCR ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਰਾਮ ਰਹੀਮ ਹਰਿਆਣਾ ਦੀ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।  ਉਸ ਨੂੰ ਸਿਹਤ ਵਿਗੜਣ ਮਗਰੋਂ ਐਤਵਾਰ ਸਵੇਰੇ ਮੇਦਾਂਤਾ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਰੈਪਿਡ ਟੈਸਟ ਰਿਪੋਰਟ ਕੋਵਿਡ-19 ਨਾਲ ਪੌਜ਼ੀਟਿਵ ਟੈਸਟ ਕੀਤੀ ਗਈ ਸੀ।

ਗੌਰਤਲਬ ਹੈ ਕਿ ਬਲਾਤਕਾਰ ਅਤੇ ਪੱਤਰਕਾਰ ਕਤਲ ਕਾਂਡ ਦੇ ਦੋਸ਼ ਵਿਚ ਜੇਲ੍ਹ 'ਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਕੋਰੋਨਾ ਵਾਇਰਸ ਪੌਜ਼ੀਟਿਵ ਪਾਏ ਗਏ ਹਨ। ਖ਼ਰਾਬ ਸਿਹਤ ਦੇ ਚਲਦਿਆਂ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਤੋਂ ਪਹਿਲਾਂ ਰੋਹਤਕ ਲਿਜਾਇਆ ਗਿਆ ਅਤੇ ਉਸ ਤੋਂ ਬਾਅਦ ਉਸ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਭਰਤੀ ਕੀਤਾ ਗਿਆ।

ਇਸ ਦੌਰਾਨ ਅੱਜ ਹਨੀਪ੍ਰੀਤ ਰਾਮ ਰਹੀਮ ਨੂੰ ਮਿਲਣ ਲਈ ਮੇਦਾਂਤਾ ਹਸਪਤਾਲ ਪਹੁੰਚੀ। ਮਿਲੀ ਜਾਣਕਾਰੀ ਮੁਤਾਬਕ ਹਨੀਪ੍ਰੀਤ ਨੇ ਆਪਣਾ ਸਵੇਰੇ ਨੇ ਆਪਣਾ ਰਾਮ ਰਹੀਮ ਦੇ ਅਟੈਂਡੈਂਟ ਦੇ ਤੌਰ ’ਤੇ ਅਪਣਾ ਕਾਰਡ ਬਣਵਾਇਆ ਸੀ।