Nitin Desai Death Reason news: ਜ਼ੀ ਨਿਊਜ਼ ਕੋਲ ਨਿਤਿਨ ਦੇਸਾਈ ਖੁਦਕੁਸ਼ੀ ਮਾਮਲੇ ਵਿੱਚ ਦਰਜ ਇਸ ਐਫਆਈਆਰ ਦੀ ਵਿਸ਼ੇਸ਼ ਕਾਪੀ ਹੈ ਜਿਸ ਵਿੱਚ ਐਡਲਵਾਈਸ ਗਰੁੱਪ ਦੇ ਅਧਿਕਾਰੀਆਂ ਸਣੇ 5 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ।
Trending Photos
Zee Media Exclusive on Nitin Desai Death Reason news: ਹਾਲ ਹੀ ਵਿੱਚ ਬਾਲੀਵੁੱਡ ਦੇ ਮਸ਼ਹੂਰ ਆਰਟ ਡਾਇਰੈਕਟਰ ਨਿਤਿਨ ਦੇਸਾਈ ਦੀ ਖ਼ੁਦਕੁਸ਼ੀ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਦੌਰਾਨ ਪੂਰੇ ਬਾਲੀਵੁੱਡ ਇੰਡਸਟਰੀ ਵਿੱਚ ਸੋਗ ਦੀ ਲਹਿਰ ਫੈਲ੍ਹ ਗਈ। ਇਸ ਰਿਪੋਰਟ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਵੇਂ ਕਰਜ਼ਾ ਦੇਣ ਵਾਲੀ ਇੱਕ ਵਿੱਤ ਕੰਪਨੀ ਐਡਲਵਾਈਸ ਦੇ ਅਧਿਕਾਰੀਆਂ ਵੱਲੋਂ ਨਿਤਿਨ ਦੇਸਾਈ ਨੂੰ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੱਤਾ ਗਿਆ। ਦੱਸ ਦਈਏ ਕਿ ਨਿਤਿਨ ਦੇਸਾਈ ਦੀ ਪਤਨੀ ਨੇਹਾ ਦੇਸਾਈ ਵੱਲੋਂ ਰਾਏਗੜ੍ਹ ਜ਼ਿਲ੍ਹੇ ਦੇ ਖਾਲਾਪੁਰ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਵਾਈ ਹੈ ਅਤੇ ਦੋਸ਼ ਲਾਇਆ ਗਿਆ ਹੈ ਕਿ ਐਡਲਵਾਈਸ ਗਰੁੱਪ ਦੇ ਅਧਿਕਾਰੀਆਂ ਵੱਲੋਂ ਕਰਜ਼ੇ ਦੀ ਵਸੂਲੀ ਲਈ ਨਿਤਿਨ ਨੂੰ ਵਾਰ-ਵਾਰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਗਿਆ।
ਨੇਹਾ ਦੇਸਾਈ ਨੇ ਆਪਣੀ ਸ਼ਿਕਾਇਤ ਵਿੱਚ ਇਹ ਵੀ ਕਿਹਾ ਹੈ ਕਿ ਉਸਦਾ ਪਤੀ ਮਾਨਸਿਕ ਤੌਰ ਤੋਂ ਪ੍ਰੇਸ਼ਾਨ ਸੀ ਜਿਸ ਕਰਕੇ ਉਸਨੇ ਖੁਦਕੁਸ਼ੀ ਕੀਤੀ ਹੈ। ਜ਼ੀ ਨਿਊਜ਼ ਕੋਲ ਨਿਤਿਨ ਦੇਸਾਈ ਖੁਦਕੁਸ਼ੀ ਮਾਮਲੇ ਵਿੱਚ ਦਰਜ ਇਸ ਐਫਆਈਆਰ ਦੀ ਵਿਸ਼ੇਸ਼ ਕਾਪੀ ਹੈ ਜਿਸ ਵਿੱਚ ਐਡਲਵਾਈਸ ਗਰੁੱਪ ਦੇ ਅਧਿਕਾਰੀਆਂ ਸਣੇ 5 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ।
ਇਸ ਵਿੱਚ ਪਹਿਲਾ ਨਾਂ ਤਾਂ ਐਡਲਵਾਈਸ ਦੇ ਚੇਅਰਮੈਨ ਰਾਸੇਸ਼ ਸ਼ਾਹ ਦਾ ਹੈ ਤੇ ਇਨ੍ਹਾਂ ਤੋਂ ਇਲਾਵਾ ਐਡਲਵਾਈਸ ਅਧਿਕਾਰੀ ਸਮਿਤ ਸ਼ਾਹ, ਐਡਲਵਾਈਸ ਨਾਲ ਸਬੰਧਤ ਕੇਯੂਰ ਮਹਿਤਾ, ਐਡਲਵਾਈਸ ਐਸੇਟ ਰੀਕੰਸਟ੍ਰਕਸ਼ਨ ਕੰਪਨੀ ਭਾਵ E.A.R.C ਅਧਿਕਾਰੀ ਆਰ.ਕੇ. ਬੰਸਲ ਅਤੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਦੇ ਅਧਿਕਾਰੀ ਜਤਿੰਦਰ ਕੋਠਾਰੀ ਦਾ ਹੈ।
Nitin Desai Death Reason: ਕੀ ਹੈ ਪੂਰਾ ਮਾਮਲਾ?
ਮਿਲੀ ਜਾਣਕਾਰੀ ਦੇ ਮੁਤਾਬਕ ਸਾਲ 2016 ਵਿੱਚ, ਐਡਲਵਾਈਸ ਗਰੁੱਪ ਦੇ ਇੱਕ ਅਧਿਕਾਰੀ ਰਸੇਸ਼ ਸ਼ਾਹ ਵੱਲੋਂ ਖੁਦ ਨਿਤਿਨ ਦੇਸਾਈ ਨੂੰ ਪ੍ਰਸਤਾਵ ਦਿੱਤਾ ਗਿਆ ਸੀ ਕਿ ਉਸਦੀ ਫਾਇਨਾਂਸ ਕੰਪਨੀ ਉਸਦੇ ਸਟੂਡੀਓ ਵਿੱਚ ਨਿਵੇਸ਼ ਕਰਨਾ ਚਾਹੁੰਦੀ ਹੈ ਜਿਸ ਤੋਂ ਬਾਅਦ ਨਿਤਿਨ ਦੇਸਾਈ ਵੱਲੋਂ ਈਸੀਐਲ ਫਾਈਨਾਂਸ ਕੰਪਨੀ ਤੋਂ ਸਾਲ 2016 ਵਿੱਚ 150 ਕਰੋੜ ਅਤੇ 2018 ਵਿੱਚ 35 ਕਰੋੜ ਦਾ ਕਰਜ਼ਾ ਲਿਆ ਗਿਆ ਸੀ। ਇਸਦੇ ਬਦਲੇ ਵਿੱਚ ਐਨਡੀ ਸਟੂਡੀਓ ਦੀ ਜ਼ਮੀਨ ਗਿਰਵੀ ਰੱਖੀ ਗਈ ਸੀ।
ਐਫਆਈਆਰ ਦੇ ਮੁਤਾਬਕ, ਅਪ੍ਰੈਲ 2019 ਵਿੱਚ, ਈਸੀਐਲ ਫਾਈਨਾਂਸ ਕੰਪਨੀ ਵੱਲੋਂ ਨਿਤਿਨ ਦੇਸਾਈ ਨੂੰ ਛੇ ਮਹੀਨਿਆਂ ਦੀ ਮਿਆਦ ਲਈ ਕਰਜ਼ੇ ਦੀਆਂ ਕਿਸ਼ਤਾਂ ਦਾ ਪ੍ਰੀ-ਪੇਮੈਂਟ ਕਰਨ ਲਈ ਮਜਬੂਰ ਕੀਤਾ ਗਿਆ ਜਦਕਿ ਨਿਤਿਨ ਦੇਸਾਈ ਸਮੇਂ ਸਿਰ ਕਿਸ਼ਤਾਂ ਦਾ ਭੁਗਤਾਨ ਕਰ ਰਿਹਾ ਸੀ।
ਇਸ ਦੌਰਾਨ ਈਸੀਐਲ ਫਾਈਨਾਂਸ ਕੰਪਨੀ ਦੇ ਅਧਿਕਾਰੀਆਂ ਦੇ ਦਬਾਅ ਹੇਠ, ਨਿਤਿਨ ਨੇ ਹੀਰਾਨੰਦਾਨੀ ਪਵਈ ਵਿੱਚ ਆਪਣਾ ਇੱਕ ਦਫਤਰ ਵੇਚ ਦਿੱਤਾ ਅਤੇ ਫਰਵਰੀ 2020 ਤੱਕ ਕਰਜ਼ੇ ਦੀਆਂ ਸਾਰੀਆਂ ਕਿਸ਼ਤਾਂ ਵਿਆਜ ਸਮੇਤ ਵਾਪਸ ਕਰ ਦਿੱਤੀਆਂ ਸਨ।
ਨਿਤਿਨ ਦੇਸਾਈ ਦੀ ਪਤਨੀ ਨੇਹਾ ਦੇ ਬਿਆਨ ਮੁਤਾਬਕ ਮਾਰਚ 2020 'ਚ ਕੋਰੋਨਾ ਮਹਾਮਾਰੀ ਦੌਰਾਨ ਲਾਈਆਂ ਗਈਆਂ ਪਾਬੰਦੀਆਂ ਕਰਕੇ ਫਿਲਮਾਂ ਅਤੇ ਸੀਰੀਅਲਾਂ ਦੀ ਸ਼ੂਟਿੰਗ ਰੁਕ ਗਈ ਸੀ ਅਤੇ ਨਿਤਿਨ ਦਾ ਸਟੂਡੀਓ ਵੀ ਬੰਦ ਹੋ ਗਿਆ ਸੀ। ਕਰੋਨਾ ਦੌਰਾਨ ਕਾਰੋਬਾਰ ਵਿੱਚ ਰੁਕਾਵਟ ਕਰਕੇ, ਈਸੀਐਲ ਫਾਈਨਾਂਸ ਕੰਪਨੀ ਤੋਂ ਲਏ ਗਏ ਕਰਜ਼ੇ ਦੀਆਂ ਕਿਸ਼ਤਾਂ ਦੀ ਅਦਾਇਗੀ ਵਿੱਚ ਦੇਰੀ ਹੋਈ।
ਨੇਹਾ ਦਾ ਕਹਿਣਾ ਹੈ ਕਿ ਨਿਤਿਨ ਦੇਸਾਈ ਵੱਲੋਂ ਮਹਾਂਮਾਰੀ ਦੇ ਬਾਵਜੂਦ ਈਸੀਐਲ ਫਾਈਨਾਂਸ ਕੰਪਨੀ ਨੂੰ ਕਰਜ਼ੇ ਦੀ ਅਦਾਇਗੀ ਕਰਨ ਦੀ ਪੂਰੀ ਇੱਛਾ ਦਿਖਾਈ ਗਈ ਪਰ ਈਸੀਐਲ ਫਾਈਨਾਂਸ ਕੰਪਨੀ ਦੇ ਅਧਿਕਾਰੀ ਸਮਿਤ ਸ਼ਾਹ ਅਤੇ ਕੇਯੂਰ ਮਹਿਤਾ ਉਨ੍ਹਾਂ 'ਤੇ ਕਰਜ਼ੇ ਦੀਆਂ ਕਿਸ਼ਤਾਂ ਮੋੜਨ ਲਈ ਦਬਾਅ ਪਾਉਂਦੇ ਰਹੇ। ਨੇਹਾ ਨੇ ਐਫਆਈਆਰ ਵਿੱਚ ਦੱਸਿਆ ਕਿ ਨਿਤਿਨ ਦੇਸਾਈ ਵੱਲੋਂ ਈਸੀਐਲ ਫਾਈਨਾਂਸ ਕੰਪਨੀ ਨੂੰ ਵਨ ਟਾਈਮ ਸੈਟਲਮੈਂਟ ਦਾ ਪ੍ਰਸਤਾਵ ਵੀ ਦਿੱਤਾ ਗਿਆ ਸੀ, ਹਾਲਾਂਕਿ ਈਸੀਐਲ ਫਾਈਨਾਂਸ ਕੰਪਨੀ ਦੇ ਅਧਿਕਾਰੀਆਂ — ਕੇਯੂਰ ਮਹਿਤਾ ਅਤੇ ਸਮਿਤ ਸ਼ਾਹ — ਵੱਲੋਂ ਅਚਾਨਕ ਨਿਤਿਨ ਨੂੰ ਨੋਟਿਸ ਭੇਜ ਕੇ ਕਾਨੂੰਨੀ ਕਾਰਵਾਈ ਕਰਨ ਲਈ ਦਬਾਅ ਪਾਇਆ ਗਿਆ।
ਇਸ ਦੌਰਾਨ ਨਿਤਿਨ ਦੇਸਾਈ ਕਰਜ਼ੇ ਦੀ ਅਦਾਇਗੀ ਕਰਨ ਲਈ ਆਪਣੇ ਸਟੂਡੀਓ ਵਿੱਚ ਨਿਵੇਸ਼ ਕਰਨ ਲਈ ਨਵੇਂ ਨਿਵੇਸ਼ਕਾਂ ਨੂੰ ਲਿਆ ਰਿਹਾ ਸੀ ਪਰ ਉਸ ਨੂੰ ਈਸੀਐਲ ਫਾਈਨਾਂਸ ਕੰਪਨੀ ਤੋਂ ਕੋਈ ਸਹਿਯੋਗ ਨਹੀਂ ਮਿਲ ਰਿਹਾ ਸੀ। ਨਿਤਿਨ ਦੇਸਾਈ ਮਾਨਸਿਕ ਦਬਾਅ ਵਿੱਚ ਸੀ ਕਿਉਂਕਿ ਈਸੀਐਲ ਫਾਈਨਾਂਸ ਕੰਪਨੀ ਦੇ ਅਧਿਕਾਰੀ ਕਥਿਤ ਤੌਰ 'ਤੇ ਉਸ ਦੇ ਸਟੂਡੀਓ 'ਤੇ ਕਬਜ਼ਾ ਕਰਨਾ ਚਾਹੁੰਦੇ ਸਨ।
Nitin Desai Death news: ਤਣਾਅ 'ਹ ਸੀ ਨਿਤਿਨ ਦੇਸਾਈ ਕਾਫੀ!
ਇਹ ਵੀ ਦੋਸ਼ ਲਗਾਏ ਗਏ ਹਨ ਕਿ ਨਿਤਿਨ ਦੇਸਾਈ ਲੋਨ ਰੀ-ਸਟ੍ਰਕਚਰਿੰਗ ਅਤੇ ਵਨ ਟਾਈਮ ਸੈਟਲਮੈਂਟ ਲਈ ਵੀ ਤਿਆਰ ਸੀ ਪਰ ਈਸੀਐਲ ਫਾਈਨਾਂਸ ਕੰਪਨੀ ਦੇ ਅਧਿਕਾਰੀ ਅਜਿਹਾ ਕਰਨ ਤੋਂ ਗੁਰੇਜ਼ ਕਰ ਰਹੇ ਸਨ। ਈਸੀਐਲ ਫਾਈਨਾਂਸ ਕੰਪਨੀ ਦੀ ਇਹਨਾਂ ਨੀਤੀਆਂ ਕਰਕੇ ਨਿਤਿਨ ਦੇਸਾਈ ਦੇ ਕਾਰੋਬਾਰੀ ਪ੍ਰਾਜੈਕਟ ਵੀ ਬੰਦ ਹੋ ਰਹੇ ਸਨ ਅਤੇ ਨਵੇਂ ਪ੍ਰਾਜੈਕਟਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਰਕੇ ਉਹ ਆਪਣੇ ਕੰਮ 'ਤੇ ਵੀ ਧਿਆਨ ਨਹੀਂ ਦੇ ਪਾ ਰਿਹਾ ਸੀ।
ਨਿਤਿਨ ਦੇਸਾਈ 'ਤੇ ਕਰਜ਼ੇ ਦੇ ਕੁੱਲ ਬਕਾਇਆ ਰਕਮ 252 ਕਰੋੜ ਰੁਪਏ ਹੋ ਗਈ ਸੀ ਜਿਸ ਕਰਕੇ ਨਿਤਿਨ ਦੇਸਾਈ ਕਾਫੀ ਤਣਾਅ 'ਚ ਸਨ। ਇਸ ਦੌਰਾਨ 25 ਜੁਲਾਈ ਨੂੰ, ਈਸੀਐਲ ਫਾਈਨਾਂਸ ਕੰਪਨੀ ਦੀ ਅਪੀਲ 'ਤੇ, ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਯਾਨੀ NCLT ਵੱਲੋਂ ਨਿਤਿਨ ਦੇਸਾਈ ਦੀ ਕੰਪਨੀ ਨੂੰ ਦੀਵਾਲੀਆ ਘੋਸ਼ਿਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਗਈ ਜਿਸ ਕਰਕੇ ਐਨਡੀ ਸਟੂਡੀਓ ਦੇ ਸੀਲ ਹੋਣ ਦਾ ਡਰ ਨਿਤਿਨ ਨੂੰ ਸਤਾ ਰਿਹਾ ਸੀ। ਇਨ੍ਹਾਂ ਚੀਜ਼ਾਂ ਤੋਂ ਪ੍ਰੇਸ਼ਾਨ 2 ਅਗਸਤ ਨੂੰ ਨਿਤਿਨ ਦੇਸਾਈ ਨੇ ਆਪਣੇ ਸਟੂਡੀਓ ਵਿੱਚ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ: Nitin Desai Death news: ਨਿਤਿਨ ਦੇਸਾਈ ਦੀ ਮੌਤ 'ਚ ਹੋਇਆ ਵੱਡਾ ਖੁਲਾਸਾ, ਵੇਖੋ EXCLUSIVE ਰਿਪੋਰਟ