ਹੁਣ ਨਹੀਂ ਕੱਟੇਗਾ ਚਲਾਨ, Driving Licence ਤੇ Rc 'ਤੇ ਸਰਕਾਰ ਨੇ ਲਿਆ ਵੱਡਾ ਫ਼ੈਸਲਾ
Advertisement

ਹੁਣ ਨਹੀਂ ਕੱਟੇਗਾ ਚਲਾਨ, Driving Licence ਤੇ Rc 'ਤੇ ਸਰਕਾਰ ਨੇ ਲਿਆ ਵੱਡਾ ਫ਼ੈਸਲਾ

Driving Licence ਅਤੇ Rc, ਕਾਰ ਦਾ ਫਿਟਨੈੱਸ ਸਰਟੀਫਿਕੇਟ ਹੋਣ ਵਾਲੀ ਹੈ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ 

Driving Licence ਅਤੇ Rc, ਕਾਰ ਦਾ ਫਿਟਨੈੱਸ ਸਰਟੀਫਿਕੇਟ ਹੋਣ ਵਾਲੀ ਹੈ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ

ਚੰਡੀਗੜ੍ਹ :  ਜੇਕਰ ਤੁਹਾਡਾ ਡਰਾਈਵਿੰਗ ਲਾਇਸੈਂਸ, ਕਾਰ ਦਾ ਫਿਟਨੈੱਸ ਸਰਟੀਟਫਿਕੇਟ, ਰਜਿਸਟ੍ਰੇਸ਼ਨ ਸਰਟੀਫਿਕੇਟ ਜਾਂ ਫਿਰ ਪਰਮਿਟ ਐਕਸਪਾਇਰ ਹੋਣ ਵਾਲਾ ਹੈ ਤਾਂ ਇਹ ਤੁਹਾਡੇ ਲਈ ਬਹੁਤ ਜ਼ਰੂਰੀ ਖ਼ਬਰ ਹੈ, ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਤੁਹਾਡਾ ਚਾਲਾਨ ਨਹੀਂ ਕੱਟੇਗਾ, ਇਹ ਸਾਰੇ ਦਸਤਾਵੇਜ਼ ਨੂੰ 30 ਜੂਨ 2021 ਤੱਕ ਮਾਨਤਾ ਦਿੱਤੀ ਗਈ ਹੈ, ਸੜਕ ਦੇ ਆਵਾਜਾਈ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਇਸ ਨੂੰ ਲੈਕੇ ਨਿਰਦੇਸ਼ ਜਾਰੀ ਕਰ ਦਿੱਤੇ ਨੇ 

ਇਹ ਵੀ ਜ਼ਰੂਰ ਪੜੋ : 1 ਅਪ੍ਰੈਲ ਨੂੰ PAN ਕਾਰਡ ਹੋ ਜਾਵੇਗਾ ਬੇਕਾਰ ! ਜੇਕਰ ਤੁਸੀਂ ਇਹ ਕੰਮ ਨਹੀਂ ਕੀਤਾ, 10 ਹਜ਼ਾਰ ਦਾ ਜੁਰਮਾਨਾ ਵੀ ਲੱਗੇਗਾ

30 ਜੂਨ ਤੱਕ DL,RC ਨੂੰ ਰਹੇਗੀ ਮਾਨਤਾ

ਸਰਕਾਰ ਵੱਲੋਂ ਜਾਰੀ ਨਿਰਦੇਸ਼ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਇੱਕ ਵਾਰ ਫਿਰ ਤੇਜ਼ੀ ਨਾਲ ਕੋਰੋਨਾ ਵਾਇਰਸ ਫੈਲ ਦਾ ਵੇਖ ਇਹ ਫ਼ੈਸਲਾ ਲਿਆ ਗਿਆ ਹੈ, ਨਿਰਦੇਸ਼ ਵਿੱਚ ਕਿਹਾ ਗਿਆ ਹੈ ਕਿ ਇੰਨਾਂ ਸਾਰੇ ਸਰਟਿਫਿਕੇਟ ਵਿੱਚ ਕੋਰੋਨਾ ਮਹਾਂਮਾਰੀ ਜਾਂ ਲੌਕਡਾਊਨ ਦੀ ਵਜ੍ਹਾਂ ਨਾਲ ਐਕਸਟੈਨਸ਼ਨ ਨਹੀਂ ਹੋ ਸਕਿਆ ਅਤੇ 1 ਫਰਵਰੀ 2020 ਨੂੰ ਐਕਸਪਾਇਰ ਹੋ ਗਿਆ ਸੀ, 30 ਜੂਨ 2021 ਤੱਕ ਪੁਰਾਣਾ ਲਾਇਸੈਂਸ ਹੀ ਜਾਰੀ ਰਹੇਗਾ 

ਸਾਰੇ ਸੂਬਿਆਂ ਨੂੰ ਨਿਰਦੇਸ਼ ਜਾਰੀ 

ਸਰਕਾਰ ਨੇ ਅਥਾਰਿਟੀਜ਼ ਨੂੰ ਨਿਰਦੇਸ਼ ਦਿੱਤੇ ਨੇ ਕੀ ਇੰਨਾਂ ਦਸਤਾਵੇਜ਼ ਨੂੰ ਮੰਨਿਆ ਜਾਵੇਗਾ, ਜਿਸ ਨਾਲ ਟਰਾਂਸਪੋਰਟ ਨਾਲ ਜੁੜੀ ਸੇਵਾਵਾਂ ਵਿੱਚ ਕੋਈ ਪਰੇਸ਼ਾਨੀ ਨਾ ਆਵੇ, ਸੜਕ ਅਤੇ ਆਵਾਜਾਹੀ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ ਇਸ ਨਿਰਦੇਸ਼ ਦਾ ਪਾਲਨ ਕਰਨ ਦੇ ਲਈ ਕਿਹਾ ਹੈ ਜਿਸ ਨਾਲ ਨਾਗਰਿਕਾਂ, ਟਰਾਂਸਪੋਰਟਸ ਅਤੇ ਸਾਰੀ ਆਰਗਨਾਈਜੇਸ਼ਨ ਜੋ ਕੀ ਇਸ ਵੇਲੇ ਮੁਸ਼ਕਿਲ ਦੌਰ ਦੀਆਂ ਸਾਰੀਆਂ ਸੇਵਾਵਾਂ ਦੇ ਰਹੀਆਂ ਨੇ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਵੇ

ਇਹ ਵੀ ਜ਼ਰੂਰ ਪੜੋ : ਖ਼ਬਰ ਤੋਂ ਲਓ ਸਬਕ, ਫ਼ੋਨ ਦੀ ਬੈਟਰੀ ਫਟਣ ਨਾਲ ਮਸੂਮ ਦੀ ਜਾਨ ਗਈ, ਕਿਧਰੇ ਤੁਸੀਂ ਵੀ ਤਾਂ ਨਹੀਂ ਕਰਦੇ ਇਹ ਗਲਤੀਆਂ ?

ਕੋਰੋਨਾ ਦੇ ਵਧ ਦੇ ਮਾਮਲਿਆਂ ਨੂੰ ਲੈਕੇ ਫ਼ੈਸਲਾ 

24 ਮਾਰਚ 2020 ਨੂੰ ਜਦੋਂ ਦੇਸ਼ ਭਰ ਵਿੱਚ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ ਉਦੋਂ ਜ਼ਰੂਰੀ ਸਮਾਨ ਅਤੇ ਸੇਵਾਵਾਂ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖ ਦੇ ਹੋਏ  ਸੜਕ ਅਤੇ ਟਰਾਂਸਪੋਰਟ ਮਹਿਕਮੇ ਨੇ ਕਈ ਵਾਰ ਇਸ ਤਰੀਕ ਵਧਾਈ ਸੀ, ਸਭ ਤੋਂ ਪਹਿਲਾਂ  30 ਮਾਰਚ 2020, ਦੂਜੀ ਵਾਰ 9 ਜੂਨ 2020, ਤੀਜੀ ਵਾਰ 24 ਅਗਸਤ 2020 ਅਤੇ ਚੌਥੀ ਵਾਰ 27 ਦਸੰਬਰ 2020 ਨੂੰ ਐਡਵਾਈਜ਼ਰੀ ਜਾਰੀ ਕੀਤੀ ਸੀ, ਜਿਸ ਵਿੱਚ ਮੰਤਰਾਲੇ ਨੇ ਗੱਡੀਆਂ ਦੇ ਪਰਮਿਟ, ਡਰਾਇਵਿੰਗ ਲਾਇਸੈਂਸ, RC ਨੂੰ ਜੋ ਕਿ 1 ਫਰਵਰੀ 2020 ਨੂੰ ਐਕਸਪਾਇਰ ਹੋ ਚੁੱਕੇ ਉਨ੍ਹਾਂ ਨੂੰ 31 ਮਾਰਚ 2021 ਤੱਕ ਮਾਨਤਾ ਦੇਣ ਦੇ ਆਦੇਸ਼ ਦਿੱਤੇ ਸਨ, ਹੁਣ   ਸਰਕਾਰ ਨੇ ਇੱਕ ਵਾਰ ਮੁੜ ਤੋਂ ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਵੇਖ ਦੇ ਹੋਏ 30 ਜੂਨ 2021 ਤੱਕ ਤਰੀਕ ਵਧਾ ਦਿੱਤੀ ਹੈ 

 

 

 

 

Trending news