ਜਾਣੋ ਪੰਜਾਬ ਵਿੱਚ ਕਿਹੜੇ ਸਿਆਸਤਦਾਨਾਂ ਨੇ ਲਗਵਾਈ ਕੋਰੋਨਾ ਵੈਕਸੀਨ

ਸ਼ ਵਿੱਚ ਕੋਰੋਨਾ ਵੈਕਸੀਨੇਸ਼ਨ ਦਾ ਦੂਜਾ ਗੇੜ ਸ਼ੁਰੂ ਹੋ ਗਿਆ ਹੈ,ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸਭ ਤੋਂ ਪਹਿਲਾਂ ਆਪ ਵੈਕਸੀਨ ਲਗਵਾ ਕੇ ਸ਼ੁਰੂਆਤ ਕੀਤੀ,ਹੁਣ ਪੂਰੇ ਦੇਸ਼ ਵਿੱਚ ਸਿਆਸਤਦਾਨ  ਇਨਜੈਕਸ਼ਨ ਲਗਵਾ ਕੇ ਲੋਕਾਂ ਵਿੱਚ ਡਰ ਦੂਰ ਕਰ ਰਹੇ ਨੇ, ਪੰਜਾਬ ਵਿੱਚ ਵੀ ਸਿਆਸਤਦਾਨਾਂ ਵੱਲੋਂ ਕੋਰੋਨਾ ਵੈਕਸੀਨ ਦੀ ਡੋਜ਼ ਲਈ ਗਈ ਹੈ

 ਜਾਣੋ ਪੰਜਾਬ ਵਿੱਚ ਕਿਹੜੇ ਸਿਆਸਤਦਾਨਾਂ ਨੇ ਲਗਵਾਈ ਕੋਰੋਨਾ ਵੈਕਸੀਨ

ਨਿਤਿਕਾ ਮਹੇਸ਼ਵਰੀ ਚੰਡੀਗੜ੍ਹ : ਦੇਸ਼ ਵਿੱਚ ਕੋਰੋਨਾ ਵੈਕਸੀਨੇਸ਼ਨ ਦਾ ਦੂਜਾ ਗੇੜ ਸ਼ੁਰੂ ਹੋ ਗਿਆ ਹੈ,ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸਭ ਤੋਂ ਪਹਿਲਾਂ ਆਪ ਵੈਕਸੀਨ ਲਗਵਾ ਕੇ ਸ਼ੁਰੂਆਤ ਕੀਤੀ,ਹੁਣ ਪੂਰੇ ਦੇਸ਼ ਵਿੱਚ ਸਿਆਸਤਦਾਨ  ਇਨਜੈਕਸ਼ਨ ਲਗਵਾ ਕੇ ਲੋਕਾਂ ਵਿੱਚ ਡਰ ਦੂਰ ਕਰ ਰਹੇ ਨੇ, ਪੰਜਾਬ ਵਿੱਚ ਵੀ ਸਿਆਸਤਦਾਨਾਂ ਵੱਲੋਂ ਕੋਰੋਨਾ ਵੈਕਸੀਨ ਦੀ ਡੋਜ਼ ਲਈ ਗਈ ਹੈ

ਰਾਜਪਾਲ ਨੇ ਲਗਵਾਈ ਵੈਕਸੀਨ 

ਪੰਜਾਬ ਦੇ ਰਾਜਪਾਲ ਅਤੇ ਚੰਗੀਗੜ੍ਹ ਦੇ ਪ੍ਰਸ਼ਾਸਕ  ਵੀਪੀ ਸਿੰਘ ਬਦਨੌਰ  ਨੇ ਸੈਕਟਰ 7 ਦੇ ਹਸਪਤਾਲ ਦੀ ਡਿਸਪੈਂਸਰੀ ਵਿੱਚ ਜਾਕੇ ਕੋਰੋਨਾ ਵੈਕਸੀਨੇਸ਼ਨ ਲਗਵਾਈ  ਅਤੇ  ਲੋਕਾਂ ਨੂੰ ਬਿਨਾਂ ਡਰ ਆਲੇ-ਦੁਆਲੇ ਦੇ ਸੈਂਟਰਾਂ ਵਿੱਚ ਜਾਕੇ ਵੈਕਸੀਨ ਲਗਵਾਉਣ ਲਈ ਉਤਸ਼ਾਹਿਤ ਕੀਤਾ  

ਸੋਮ ਪ੍ਰਕਾਸ਼ ਨੇ ਲਈ ਵੈਕਸੀਨ ਦੀ ਡੋਜ਼ 

ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵੱਲੋਂ ਵੀ  ਚੰਡੀਗੜ੍ਹ PGI ਵਿੱਚ  ਵੈਕਸੀਨ ਦਾ ਪਹਿਲਾਂ ਡੋਜ਼ ਲਿਆ ਗਿਆ, ਉਨ੍ਹਾਂ ਨੇ ਅਪੀਲ ਕੀਤੀ ਜਿਹੜੇ ਲੋਕ ਵੈਕਸੀਨ ਦੇ ਯੋਗ ਨੇ ਉਹ ਜ਼ਰੂਰ ਲਗਵਾਉਣ ਅਤੇ ਭਾਰਤ ਦੇ ਨਾਲ ਪੰਜਾਬ ਨੂੰ ਵੀ ਕੋਰੋਨਾ ਮੁਕਤ ਕਰਨ   

ਵੈਕਸੀਨ ਰਾਹੀਂ ਦਿੱਤਾ ਸੁਨੇਹਾ

ਪੀਐਮ ਮੋਦੀ ਨੇ ਵੈਕਸੀਨ ਲਗਾਉਣ ਦੇ ਨਾਲ ਵੱਡਾ ਸੁਨੇਹਾ ਦਿੱਤਾ ਹੈ, ਦਰਅਸਲ ਵੈਕਸੀਨ ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਹਾਲੇ ਵੀ ਕਈ ਡਰ ਅਤੇ ਸਵਾਲ ਨੇ ਅਜਿਹੇ ਵਿੱਚ ਪੀਐਮ ਮੋਦੀ ਨੇ Bharat Bio Tech ਦੀ Covaxin ਲਗਾਈ ਜੋ  ਪੂਰੀ ਤਰ੍ਹਾਂ ਨਾਲ ਸਵਦੇਸ਼ੀ ਵੈਕਸੀਨ ਹੈ ਜਿਸ ਤੇ ਵਿਰੋਧੀ ਧਿਰ ਸਭ ਤੋਂ ਵਧ ਸਵਾਲ ਚੁੱਕ ਰਿਹਾ ਸੀ  

ਪੀ ਨਿਵੇਦਾ ਨੇ ਲਾਈ ਪ੍ਰਧਾਨਮੰਤਰੀ ਨੂੰ ਵੈਕਸੀਨ 

ਪੀਐਮ ਮੋਦੀ ਵੱਲੋਂ ਟਵਿਟਰ 'ਤੇ ਸ਼ੇਅਰ ਕੀਤੀ ਗਈ ਫੋਟੋ ਵਿਚ 2 ਨਰਸਾਂ ਨਜ਼ਰ ਆ ਰਹੀਆਂ ਨੇ, ਜਿਨ੍ਹਾਂ ਵਿੱਚੋਂ ਇੱਕ ਨਰਸ ਪ੍ਰਧਾਨਮੰਤਰੀ ਦੇ ਪਿੱਛੇ ਖੜੀ ਹੈ ਉਥੇ ਹੀ ਦੂਜੀ ਨਰਸ ਵੈਕਸੀਨ ਲਗਾਉਂਦੇ ਨਜ਼ਰ ਆ ਰਹੀ ਹੈ. ਵੈਕਸੀਨ ਲਗਾਉਣ  ਵਾਲੀ ਨਰਸ ਪੀ ਨਿਵੇਦਾ ਹੈ ਉਹ ਪੌਂਡੀਚਿਰੀ ਦੀ  ਰਹਿਣ ਵਾਲੀ ਹੈ, ਉੱਥੇ ਹੀ ਪੀਐੱਮ ਨਰੇਂਦਰ ਮੋਦੀ ਦੀ ਸਾਈਡ ਵਿੱਚ ਖੜੀ ਨਰਸ ਰੋਸਮਾਂ ਅਨਿਲ ਹੈ ਜੋ ਕੇਰਲ ਦੀ ਰਹਿਣ ਵਾਲੀ ਹੈ 

ਪ੍ਰਧਾਨਮੰਤਰੀ ਨੇ ਸਟਾਫ ਨਾਲ ਕੀਤੀ ਗੱਲਬਾਤ

 ਪੀਐਮ ਨੂੰ ਵੈਕਸੀਨ ਲਗਾਉਣ ਵਾਲੀ ਸਿਸਟਰ ਨਿਵੇਦਿਤਾ ਨੇ ਦੱਸਿਆ ਕਿ ਸਰ ਪੀਐਮ ਮੋਦੀ ਨੂੰ ਭਾਰਤ ਬਾਇਉਟੈਕ ਦੀ ਕੋ ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਗਈ, 28 ਦਿਨਾਂ ਦੇ ਅੰਦਰ ਉਨ੍ਹਾਂ ਨੂੰ ਦੂਜੀ ਡੋਜ਼ ਦਿੱਤੀ ਜਾਏਗੀ. ਉਨ੍ਹਾਂ ਨੇ ਸਾਂਨੂੰ ਪੁੱਛਿਆ ਕਿ ਅਸੀਂ ਕਿੱਥੇ ਦੇ ਰਹਿਣ ਵਾਲੇ ਹਾਂ, ਨਾਲ ਹੀ ਵੈਕਸੀਨ ਦੀ ਡੋਜ਼ ਲੱਗਣ ਤੋਂ ਬਾਅਦ ਕਿਹਾ ਕਿ ਲੱਗਾ ਵੀ ਦਿੱਤੀ ਪਤਾ ਹੀ ਨਹੀਂ ਚੱਲਿਆ ਵੈਕਸੀਨ ਲਗਾਉਣ ਦੇ ਬਾਅਦ ਪੀਐਮ ਨੇ ਉਥੇ ਮੌਜੂਦ ਸਟਾਫ ਨਾਲ ਵੀ ਗੱਲਬਾਤ ਕੀਤੀ.

WATCH LIVE TV