Health News: ਪੰਜਾਬ ਸਰਕਾਰ ਨੇ ਐਨਜੀਓ ਦੀ ਸਹਾਇਤਾ ਨਾਲ ਪੰਜਾਬ ਵਿੱਚ ਪਹਿਲਾ ਪੈਡਐਡਰਿਕ ਈਕੋ ਕਾਰਡੀਓਗ੍ਰਾਫੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ।
Trending Photos
Health News: ਪੰਜਾਬ ਸਰਕਾਰ ਨੇ ਐਨਜੀਓ ਦੀ ਸਹਾਇਤਾ ਨਾਲ ਪੰਜਾਬ ਵਿੱਚ ਪਹਿਲਾ ਪੈਡਐਡਰਿਕ ਈਕੋ ਕਾਰਡੀਓਗ੍ਰਾਫੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਇਸ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਮੌਕੇ ਡਾ. ਬਲਵੀਰ ਸਿੰਘ ਨੇ ਮੋਗਾ ਨੂੰ ਪੰਜਾਬ ਦਾ ਦਿਲ ਦੱਸਿਆ।
ਉਨ੍ਹਾਂ ਨੇ ਕਿਹਾ ਕਿ ਗ਼ਰੀਬ ਜ਼ਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਲਈ ਇਹ ਲਾਹੇਵੰਦ ਹੋਵੇਗਾ। ਇਲਾਜ ਤੋਂ ਪਹਿਲਾਂ ਡਾਇਗਨੋਸਿਸ ਹੋਣਾ ਬਹੁਤ ਜ਼ਰੂਰੀ ਹੈ ਤੇ ਜਿਸ ਬੱਚੇ ਦੇ ਦਿਲ ਵਿੱਚ ਛੇਕ ਹੈ ਉਸ ਦਾ ਆਪ੍ਰੇਸ਼ਨ ਕਰਕੇ ਉਸ ਛੇਕ ਨੂੰ ਬੜੀ ਆਸਾਨੀ ਨਾਲ ਬੰਦ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਇਸ ਦਾ ਇਲਾਜ ਬਿਲਕੁਲ ਮੁਫ਼ਤ ਹੈ।
ਇਹ ਵੀ ਪੜ੍ਹੋ : Gurmeet Ram Rahim News: ਰਾਮ ਰਹੀਮ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ 'ਚ FIR ਰੱਦ
ਪ੍ਰਾਇਮਰੀ ਕੇਅਰ ਵਿੱਚ ਮਾਨ ਸਰਕਾਰ ਵੱਲੋਂ ਦੋ ਵੱਡੇ ਕਦਮ ਚੁੱਕੇ ਗਏ ਹਨ ਜਿਸ ਵਿੱਚ ਆਮ ਆਦਮੀ ਕਲੀਨਿਕ 664 ਚੱਲ ਰਹੇ ਹਨ ਤੇ 125 ਬਣ ਕੇ ਬਿਲਕੁਲ ਤਿਆਰ ਹਨ। ਦੂਜਾ ਵੱਡਾ ਕਦਮ ਮਾਨ ਸਰਕਾਰ ਵੱਲੋਂ ਯੋਗਾ ਤੇ ਮੈਡੀਟੇਸ਼ਨ ਦਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਸ਼ੁਰੂ ਹੋ ਚੁੱਕਿਆ ਹੈ ਤੇ ਤਕਰੀਬਨ ਇੱਕ ਹਜ਼ਾਰ ਕਲਾਸਾਂ ਇਨ੍ਹਾਂ ਦੀਆਂ ਲੱਗ ਰਹੀਆਂ ਹਨ ਤੇ ਇਸ ਨੂੰ ਵੀ ਜਲਦ ਅਸੀਂ ਡਬਲ ਕਰਨ ਜਾ ਰਹੇ ਹਾਂ।
ਇਹ ਵੀ ਪੜ੍ਹੋ : Ludhiana Clash News: ਕੇਂਦਰੀ ਜੇਲ੍ਹ 'ਚ ਹਵਾਲਾਤੀ ਦੇ ਨਾਲ ਕੁੱਟਮਾਰ, ਪਰਿਵਾਰ ਨੇ ਹਸਪਤਾਲ ਦੇ ਬਾਹਰ ਕੀਤਾ ਹੰਗਾਮਾ
ਮੋਗਾ ਤੋਂ ਨਵਦੀਪ ਸਿੰਘ ਦੀ ਰਿਪੋਰਟ