Hoshiarpur News: ਕਿਰਾਏ ਦੇ ਮਕਾਨ 'ਚ ਅਣਜਾਣ ਕੁੜੀ ਨਾਲ ਦਬੋਚਿਆ ਐਸਐਚਓ, ਲੋਕਾਂ ਨੇ ਕੁੜੀ ਦੀ ਭੁਗਤ ਸੰਵਾਰੀ
Advertisement
Article Detail0/zeephh/zeephh1649787

Hoshiarpur News: ਕਿਰਾਏ ਦੇ ਮਕਾਨ 'ਚ ਅਣਜਾਣ ਕੁੜੀ ਨਾਲ ਦਬੋਚਿਆ ਐਸਐਚਓ, ਲੋਕਾਂ ਨੇ ਕੁੜੀ ਦੀ ਭੁਗਤ ਸੰਵਾਰੀ

Hoshiarpur News: ਹੁਸ਼ਿਆਰਪੁਰ ਦੇ ਹਲਕਾ ਸ਼ਾਮਚੁਰਾਸੀ ਅਧੀਨ ਆਉਂਦੇ ਕਸਬਾ ਬੁੱਲੋਵਾਲ ਵਿੱਚ ਖਾਕੀ ਦਾਗਦਾਰ ਹੋ ਗਈ। ਬੁੱਲੋਵਾਲ ਦਾ ਐਸਐਚਓ ਰਾਤ ਨੂੰ ਇੱਕ ਅਣਜਾਣ ਲੜਕੀ ਨਾਲ ਰੰਗੇ ਹੱਥੀ ਫੜਿਆ ਗਿਆ। ਭੜਕੇ ਲੋਕਾਂ ਨੇ ਕੁੜੀ ਦੀ ਚੰਗੀ ਭੁਗਤ ਸਵਾਰੀ।

Hoshiarpur News: ਕਿਰਾਏ ਦੇ ਮਕਾਨ 'ਚ ਅਣਜਾਣ ਕੁੜੀ ਨਾਲ ਦਬੋਚਿਆ ਐਸਐਚਓ, ਲੋਕਾਂ ਨੇ ਕੁੜੀ ਦੀ ਭੁਗਤ ਸੰਵਾਰੀ

Hoshiarpur News: ਹੁਸ਼ਿਆਰਪੁਰ ਦੇ ਹਲਕਾ ਸ਼ਾਮਚੁਰਾਸੀ ਅਧੀਨ ਆਉਂਦੇ ਕਸਬਾ ਬੁੱਲੋਵਾਲ ਵਿੱਚ ਬੀਤੀ ਰਾਤ ਥਾਣਾ ਬੁੱਲੋਵਾਲ ਦੇ ਐਸਐਚਓ ਪੰਕਜ ਸ਼ਰਮਾ ਕਿਰਾਏ ਦੇ ਮਕਾਨ ਵਿੱਚ ਇੱਕ ਅਣਜਣ ਲੜਕੀ ਨਾਲ ਫੜ੍ਹੇ ਗਏ, ਜਿਸ ਮਗਰੋਂ ਉਥੇ ਹੰਗਾਮਾ ਮਚ ਗਿਆ। ਐਸਐਚਓ ਥਾਣੇ ਦੇ ਨਜ਼ਦੀਕ ਸਥਿਤ ਇੱਕ ਕਾਲੋਨੀ ਵਿੱਚ ਫ਼ੌਜ ਵਿੱਚ ਭਰਤੀ ਜਵਾਨ ਦੇ ਘਰ ਕਿਰਾਏ ਉਪਰ ਰਹਿੰਦਾ ਹੈ। ਐਸਐਚਓ ਨੂੰ ਫ਼ੌਜੀ ਤੇ ਉਸ ਦੇ ਪਰਿਵਾਰ ਨੇ ਇੱਕ ਅਣਜਾਣ ਲੜਕੀ ਨਾਲ ਕਾਬੂ ਕਰ ਲਿਆ। ਹੰਗਾਮੇ ਦੌਰਾਨ ਲੋਕਾਂ ਨੇ ਦੋਸ਼ ਲਗਾਇਆ ਕਿ ਐਸਐਚਓ ਪੰਕਜ ਸ਼ਰਮਾ ਇਥੇ ਗਲਤ ਕੰਮ ਕਰ ਰਿਹਾ ਸੀ।

ਇਸ ਦੌਰਾਨ ਇਥੇ ਹਾਈਵੋਲਟੇਜ ਡਰਾਮਾ ਹੋਇਆ। ਜਿਸ ਕਾਰਨ ਪਰਿਵਾਰ ਤੇ ਮੌਕੇ ਉਪਰ ਮੌਜੂਦ ਲੋਕ ਵੀ ਪੁਲਿਸ ਦੀ ਕਾਰਗੁਜ਼ਾਰੀ ਉਪਰ ਭੜਕ ਉਠੇ ਤੇ ਕਿਹਾ ਕਿ ਪੁਲਿਸ ਦੇ ਸੀਨੀਅਰ ਅਧਿਕਾਰੀ ਆਪਣੇ ਐਸਐਚਓ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਮੌਕੇ ਉਪਰ ਪੁੱਜੇ 3 ਡੀਐਸਪੀ ਤੇ 2 ਥਾਣਿਆਂ ਦੀ ਫੋਰਸ ਆਉਣ ਤੋਂ ਬਾਅਦ ਪੰਕਜ ਸ਼ਰਮਾ ਨੂੰ ਮੀਡੀਆ ਤੋਂ ਲੁਕਾਉਣ ਲਈ ਉਸਦਾ ਮੂੰਹ ਪੂਰੀ ਤਰ੍ਹਾਂ ਨਾਲ ਢੱਕ ਕੇ ਉਸ ਨੂੰ ਬਾਹਰ ਕੱਢ ਦਿੱਤਾ ਤੇ ਪੁਲਿਸ ਆਪਣੇ ਨਾਲ ਲੈ ਗਈ। ਹੱਦ ਤਾਂ ਉਦੋਂ ਹੋ ਗਈ ਜਦੋਂ ਇਸ ਸਾਰੇ ਵਰਤਾਰੇ ਦੌਰਾਨ ਮੌਕੇ ਉਪਰ ਆਏ ਇੱਕ ਨੌਜਵਾਨ ਨੇ ਕੁੜੀ ਨੂੰ ਆਪਣੀ ਭੈਣ ਦੱਸਦਿਆਂ ਹੋਇਆ ਉਸ ਨੂੰ ਨਾਲ ਲਿਜਾਣ ਦੀ ਗੱਲ ਕਹੀ ਪਰੰਤੂ ਮੌਕੇ ਉਪਰ ਹੀ ਪਰਿਵਾਰ ਅਤੇ ਲੋਕਾਂ ਵੱਲੋਂ ਕੁੜੀ ਨੂੰ ਕਾਬੂ ਕਰ ਲਿਆ ਗਿਆ।

ਇਹ ਵੀ ਪੜ੍ਹੋ :  Bathinda Military Station Firing News: ਬਠਿੰਡਾ ਦੇ ਕੈਂਟ ਇਲਾਕੇ 'ਚ ਹੋਈ ਫਾਇਰਿੰਗ, 4 ਫੌਜ਼ੀਆਂ ਦੀ ਮੌਤ

ਜਾਣਕਾਰੀ ਦਿੰਦਿਆਂ ਭਾਰਤੀ ਫੌਜ ਵਿੱਚ ਤਾਇਨਾਤ ਜਵਾਨ ਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਬੁੱਲੋਵਾਲ ਭੋਗਪੁਰ ਰੋਡ ਉਤੇ ਸਥਿਤ ਕਲੋਨੀ ਵਿੱਚ ਮਕਾਨ ਬਣਾਇਆ ਗਿਆ ਹੈ ਤੇ ਪਿਛਲੇ ਕੁਝ ਮਹੀਨਿਆਂ ਤੋਂ ਐਸਐਚਓ ਪੰਕਜ ਸ਼ਰਮਾ ਇਥੇ ਕਿਰਾਏ ਉਪਰ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਉਹ ਘਰ ਆਏ ਤਾਂ ਉਨ੍ਹਾਂ ਨੂੰ ਘਰ ਅੰਦਰ ਕਿਸੇ ਅਣਜਾਣ ਲੜਕੀ ਦੇ ਹੋਣ ਦਾ ਸ਼ੱਕ ਪਿਆ ਤਾਂ ਜਦੋਂ ਉਨ੍ਹਾਂ ਵੱਲੋਂ ਦਰਵਾਜ਼ਾ ਖੜ੍ਹਕਾਇਆ ਗਿਆ ਤਾਂ ਕਿਸੇ ਨੇ ਵੀ ਅੰਦਰੋਂ ਦਰਵਾਜ਼ਾ ਨਾ ਖੋਲ੍ਹਿਆ। ਉਨ੍ਹਾਂ ਦੱਸਿਆ ਕਿ ਇਹ ਵਰਤਾਰਾ ਲਗਾਤਾਰ 4 ਤੋਂ 5 ਘੰਟੇ ਦੇ ਕਰੀਬ ਚੱਲਿਆ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਡੀਐਸਪੀ ਸੁਰਿੰਦਰ ਪਾਲ ਨੂੰ ਸੂਚਿਤ ਕੀਤਾ ਗਿਆ ਜੋ ਕਿ ਮੌਕੇ ਉਪਰ ਪੁੱਜੇ। ਇਸ ਮੌਕੇ ਪਰਿਵਾਰ ਨੇ ਐਸਐਚਓ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਦੂਜੇ ਪਾਸੇ ਡੀਐਸਪੀ ਸੁਰਿੰਦਰਪਾਲ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਸ਼ਾਮਚੁਰਾਸੀ ਤੋਂ ਰਮਨ ਖੋਸਲਾ ਦੀ ਰਿਪੋਰਟ

ਇਹ ਵੀ ਪੜ੍ਹੋ : Bathinda Military Station Firing: ਜਾਣੋ ਬਠਿੰਡਾ ਮਿਲਟਰੀ ਸਟੇਸ਼ਨ 'ਤੇ ਗੋਲੀਬਾਰੀ 'ਤੇ ਭਾਰਤੀ ਫੌਜ ਨੇ ਕੀ ਕਿਹਾ

Trending news