Google Map 'ਤੇ ਭਰੋਸਾ ਕਰਨਾ ਕਿੰਨਾਂ ਸਹੀ ? ਇਹ ਖ਼ਬਰ ਤੁਹਾਡੀ ਜ਼ਿੰਦਗੀ ਬਦਲ ਦੇਵੇਗੀ
Advertisement

Google Map 'ਤੇ ਭਰੋਸਾ ਕਰਨਾ ਕਿੰਨਾਂ ਸਹੀ ? ਇਹ ਖ਼ਬਰ ਤੁਹਾਡੀ ਜ਼ਿੰਦਗੀ ਬਦਲ ਦੇਵੇਗੀ

 Google Map ਦੀ ਵਜ੍ਹਾਂ ਨਾਲ ਕਿਧਰੇ ਬਾਰਾਤ ਦੂਜੀ ਥਾਂ ਪਹੁੰਚ ਗਈ ਤਾਂ ਕਿਧਰੇ ਮਿਲੀ ਮੌਤ 

 Google Map ਦੀ ਵਜ੍ਹਾਂ ਨਾਲ ਕਿਧਰੇ ਬਾਰਾਤ ਦੂਜੀ ਥਾਂ ਪਹੁੰਚ ਗਈ ਤਾਂ ਕਿਧਰੇ ਮਿਲੀ ਮੌਤ

ਚੰਡੀਗੜ੍ਹ :  ਸ਼ਹਿਰ ਵਿੱਚ ਜੀਵਨ ਤਕਨੀਕ ਦੇ ਆਲੇ-ਦੁਆਲੇ ਉਲਝ ਗਿਆ ਹੈ, ਕਈ ਵਾਰ ਤਕਨੀਕ 'ਤੇ ਅਸੀਂ ਇੰਨੇ ਜ਼ਿਆਦਾ ਨਿਰਭਰ ਹੋ ਜਾਂਦੇ ਹਾਂ ਕੀ ਜ਼ਮੀਨੀ ਹਕੀਕਤ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ, ਖ਼ਾਸ ਕਰਕੇ ਮੈਪ ਦੇ ਮਾਮਲੇ ਵਿੱਚ, ਕੀ ਤੁਸੀਂ ਕਦੇ ਅਜਿਹੀ ਹਾਲਾਤ ਦਾ ਸਾਹਮਣਾ ਕੀਤਾ ਹੈ ਕੀ ਤੁਸੀਂ ਇੰਟਰਵਿਊ ਦੇਣ ਕਿਸੇ ਥਾਂ 'ਤੇ ਜਾਣਾ ਹੋਵੇ ਅਤੇ ਤੁਸੀਂ Google Map 'ਤੇ ਉਹ ਭਰ ਦਿੱਤੀ ਹੋਵੇ, ਫਿਰ ਨਿਕਲ ਗਏ ਹੋਵੋ, ਪਰ ਸਮੇਂ 'ਤੇ ਪਹੁੰਚਣ ਦੇ ਬਾਅਦ ਤੁਹਾਨੂੰ ਪਤਾ ਚਲੇ ਕੀ ਤੁਸੀਂ ਕਿਸੇ ਹੋਰ ਥਾਂ 'ਤੇ ਪਹੁੰਚ ਗਏ ਹੋ ਤਾਂ ਇਹ ਛੋਟਾ ਜਾ ਉਦਾਰਣ ਹੈ, ਪਰ ਅਸੀਂ ਗੂਗਲ ਮੈਪ ਨਾਲ ਜੁੜੀ ਇੱਕ ਅਜਿਹੇ ਮਾਮਲੇ ਬਾਰੇ ਦੱਸ ਦੇ ਹਾਂ ਜੋ ਬੇਹੱਦ ਵੱਖ ਹੈ, ਇਸ ਮਾਮਲੇ ਵਿੱਚ ਇੱਕ ਸ਼ਖ਼ਸ ਦੀ ਜਾਨ ਚੱਲੀ ਗਈ ਤਾਂ ਦੂਜੇ ਮਾਮਲੇ ਵਿੱਚ ਬਾਰਾਤ ਹੀ ਨਹੀਂ ਪਹੁੰਚੀ 

ਗੂਗਲ ਮੈਪ ਦੀ ਵਜ੍ਹਾਂ ਕਰਕੇ ਜਾਨ ਗਈ 

ਖ਼ਬਰ  ਮਹਾਰਾਸ਼ਟਰ ਤੋਂ ਹੈ ਜਿੱਥੇ ਗੂਗਲ ਮੈਪ ਦੇ ਭਰੋਸਾ ਕਰਨਾ ਇੱਕ ਸ਼ਖ਼ਸ ਨੂੰ ਇੰਨਾ ਭਾਰੀ ਪੈ ਗਿਆ ਕੀ ਉਸ ਦੀ ਜਾਨ ਚਲੀ ਗਈ, ਦਰਾਸਲ, ਗੂਗਲ ਮੈਪ 'ਤੇ ਭਰੋਸਾ ਕਰਕੇ ਇੱਕ ਸ਼ਖ਼ਸ ਨੇ ਗੱਡੀ ਦੀ ਸਪੀਡ ਵਧਾ ਲਈ ਪਰ ਅੱਗੇ ਉਹ ਸਿੱਧੇ ਡੈਮ ਵਿੱਚ ਡਿੱਗ ਗਿਆ,  ਡੈਮ ਵਿੱਚ ਡੁਬਨ ਨਾਲ ਉਸ ਦੀ ਮੌਤ ਹੋ ਗਈ, ਇਹ ਪੂਰ ਮਾਮਲਾ ਮਹਾਰਾਸ਼ਟਰ ਦੇ ਅਹਿਮਦਨਗਰ ਦਾ ਹੈ ਜਿਸ ਵਿੱਚ ਡਰਾਈਵਰ 2 ਲੋਕਾਂ ਨੂੰ ਲੈਕੇ ਮਹਾਰਾਸ਼ਟਰ ਦੀ ਉੱਚੀ ਚੋਟੀ ਦੇ ਵੱਲ ਵਧ ਰਿਹਾ ਸੀ, ਪੁਲਿਸ ਨੇ ਇਸ ਮਾਮਲੇ ਵਿੱਚ ਦੱਸਿਆ ਕੀ ਉਨ੍ਹਾਂ ਨੇ ਗੂਗਲ ਦੇ ਸਹਾਰੇ ਅੱਗੇ ਵਧਣ ਦਾ ਫ਼ੈਸਲਾ ਲਿਆ ਸੀ, ਸਾਹਮਣੇ ਚੜਾਈ ਸੀ ਅਤੇ ਤਿੱਖਾ ਮੋੜ ਸੀ ਇਸ ਲਈ ਡਰਾਈਵਰ ਗੱਡੀ ਨਹੀਂ ਸੰਭਾਲ ਸਕਿਆ ਅਤੇ ਲੋਕ ਗੱਡੀ ਸਮੇਤ ਡੈਮ ਵਿੱਚ ਡਿੱਗ ਗਏ, ਹਾਦਸੇ ਵਿੱਚ 2 ਲੋਕਾਂ ਨੂੰ ਬਚਾਇਆ ਗਿਆ ਹੈ ਪਰ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ 

ਲਾੜਾ ਕਿਸੇ ਹੋਰ ਵਿਆਹ 'ਤੇ ਪਹੁੰਚ ਗਿਆ

 ਇਹ ਖ਼ਬਰ ਇੰਡੋਨੇਸ਼ੀਆ ਦੀ ਹੈ ਜਿੱਥੇ ਗੂਗਲ ਮੈਪ ਦੀ ਗਲਤੀ ਦੀ ਵਜ੍ਹਾਂ ਕਰਕੇ ਲਾੜਾ ਕਿਸੇ ਦੂਜੇ ਵਿਆਹ ਤੇ ਪੁਹੰਚ ਗਿਆ, ਮੇਜ਼ਬਾਨ ਨੇ ਆਪਣੇ ਮਹਿਮਾਨਾਂ ਦਾ ਸੁਆਗਤ ਕੀਤਾ ਪਰ ਪਰਿਵਾਰ ਦੇ ਮੈਂਬਰਾਂ ਨੂੰ ਗਲਤੀ ਦਾ ਅਹਿਸਾਸ ਹੋਇਆ, ਕਿਸੇ ਵੀ ਸ਼ਰਮਨਾਕ ਸਥਿਤੀ ਤੋਂ ਲੋਕ ਬੱਚ ਗਏ 

 

 

Trending news