ਭਾਰਤ ਨੂੰ ਫਿਰ ਮਿਲਿਆ World Bank ਦਾ ਸਾਥ,ਦੇਸ਼ ਨੂੰ ਮਿਲੇਗੀ ਅਰਬਾਂ ਦੀ ਮਦਦ
Advertisement

ਭਾਰਤ ਨੂੰ ਫਿਰ ਮਿਲਿਆ World Bank ਦਾ ਸਾਥ,ਦੇਸ਼ ਨੂੰ ਮਿਲੇਗੀ ਅਰਬਾਂ ਦੀ ਮਦਦ

ਵਰਲਡ ਬੈਂਕ ਨੇ ਮੁੜ ਤੋਂ ਖੋਲਿਆਂ ਭਾਰਤ ਦੇ ਲਈ ਖ਼ਜ਼ਾਨਾ

ਵਰਲਡ ਬੈਂਕ ਨੇ ਮੁੜ ਤੋਂ ਖੋਲਿਆਂ ਭਾਰਤ ਦੇ ਲਈ ਖ਼ਜ਼ਾਨਾ

ਦਿੱਲੀ : ਲਾਕਡਾਊਨ (Lockdown) ਦੇ ਵਿੱਚ ਕੋਰੋਨਾ ਵਾਇਰਸ ਦੇ ਨਾਲ ਲੜਨ ਦੇ ਲਈ ਭਾਰਤ ਨੂੰ ਵਿਸ਼ਵ ਬੈਂਕ(World Bank) ਤੋਂ ਲਗਾਤਾਰ ਹੁੰਗਾਰਾ ਮਿਲ ਰਿਹਾ ਹੈ, ਹਾਲ ਹੀ ਵਿੱਚ ਆਰਥਿਕ ਮਦਦ ਦੀ ਪਹਿਲੀ ਕਿਸ਼ਤ ਦੇਣ ਤੋਂ ਬਾਅਦ ਵਰਲਡ ਬੈਂਕ ਨੇ ਇੱਕ ਵਾਰ ਮੁੜ ਤੋਂ ਭਾਰਤ ਦੇ ਲਈ ਖ਼ਜ਼ਾਨਾ ਖੋਲਿਆਂ ਹੈ,ਵਿਸ਼ਵ ਬੈਂਕ ਨੇ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਗਰੀਬ,ਕਮਜ਼ੋਰ ਪਰਿਵਾਰਾਂ ਨੂੰ ਸਮਾਜਿਕ ਮਦਦ ਦੇਣ ਦੇ ਭਾਰਤ ਦੇ ਉਪਰਾਲੇ ਲਈ 1 ਅਰਬ ਡਾਲਰ ਦੀ ਮਦਦ ਨੂੰ ਮਨਜ਼ੂਰੀ ਦਿੱਤੀ ਹੈ 

ਕੋਰੋਨਾ ਵਾਇਰਸ ਨਾਲ ਲੜਨ ਦੇ ਲਈ ਪੈਸੇ ਦੀ ਵਰਤੋਂ

ਜਾਣਕਾਰਾਂ ਦਾ ਕਹਿਣਾ ਹੈ ਕੀ ਇਹ ਮਦਦ ਭਾਰਤੀ ਕੋਵਿਡ-19 ਸਮਾਜਿਕ ਸੁਰੱਖਿਆ ਪ੍ਰੋਗਰਾਮ ਨੂੰ ਹੁੰਗਾਰਾ ਦੇ ਲਈ ਦਿੱਤੀ ਗਈ ਹੈ,ਵਿਸ਼ਵ ਬੈਂਕ ਨੇ ਕੋਵਿਡ-19 ਦਾ ਮੁਕਾਬਲਾ ਕਰਨ ਦੇ ਲਈ ਭਾਰਤ ਨੂੰ ਕੁੱਲ 2 ਅਰਬ ਡਾਲਰ ਦੇਣ ਦਾ ਵਾਅਦਾ ਕੀਤਾ ਹੈ, ਭਾਰਤ ਵਿੱਚ ਵਰਲਡ ਬੈਂਕ ਦੇ ਕੰਟਰੀ ਡਾਇਰੈਕਟਰ ਜੁਨੈਦ ਅਹਿਮਦ ਨੇ ਮੀਡੀਆ ਦੇ ਨਾਲ ਇੱਕ ਵੈਬਿਨਾਰ ਵਿੱਚ ਕਿਹਾ ਕੀ ਕੋਵਿਡ-19 ਮਹਾਂਮਾਰੀ ਦਾ ਮੁਕਾਬਲਾ ਕਰਨ ਦੇ ਲਈ ਦੁਨੀਆ ਭਰ ਵਿੱਚ ਸਰਕਾਰਾਂ ਨੂੰ ਲਾਕਡਾਊਨ ਅਤੇ ਸਮਾਜਿਕ ਦੂਰੀ ਨੂੰ ਲਾਗੂ ਰੱਖਣਾ ਚਾਹੀਦਾ ਹੈ, ਇਸ ਤੋਂ ਪਹਿਲਾਂ ਵਿਸ਼ਵ ਬੈਂਕ ਨੇ ਮਹਾਂਮਾਰੀ ਨਾਲ ਨਿਪਟਣ ਦੇ ਲਈ ਸਿਹਤ ਸੁਵਿਧਾਵਾਂ ਨੂੰ ਸਹੀ ਕਰਨ ਦੇ ਲਈ 7500 ਕਰੋੜ ਦਾ ਪੈਕੇਜ ਦਿੱਤਾ ਸੀ,ਬੈਂਕ ਵੱਲੋਂ ਇਹ ਭਾਰਤ ਨੂੰ ਸਿਹਤ ਸੁਵਿਧਾਵਾਂ ਲਈ ਦਿੱਤੀ ਜਾਣ ਵਾਲੀ  ਸਭ ਤੋਂ ਵੱਡੀ ਮਦਦ ਸੀ 

 

Trending news