ALERT: ਤਕਨੀਕੀ ਵਜ੍ਹਾਂ ਕਰ ਕੇ ਇਸ ਦਿਨ ਰੇਲਵੇ ਸੇਵਾਵਾਂ ਬੰਦ,ਪੁੱਛ ਗਿੱਛ ਵੀ ਨਹੀਂ ਹੋ ਸਕੇਗੀ
Advertisement

ALERT: ਤਕਨੀਕੀ ਵਜ੍ਹਾਂ ਕਰ ਕੇ ਇਸ ਦਿਨ ਰੇਲਵੇ ਸੇਵਾਵਾਂ ਬੰਦ,ਪੁੱਛ ਗਿੱਛ ਵੀ ਨਹੀਂ ਹੋ ਸਕੇਗੀ

 ਰੇਲਵੇ ਤਕਨੀਕੀ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਕਰ ਰਹੀ ਹੈ ਕੋਸ਼ਿਸ਼ 

 ਰੇਲਵੇ ਤਕਨੀਕੀ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਕਰ ਰਹੀ ਹੈ ਕੋਸ਼ਿਸ਼

ਦਿੱਲੀ : ਸੋਮਵਾਰ ਤੋਂ ਭਾਰਤੀ ਰੇਲ 200 ਰੇਲ ਗੱਡੀਆਂ ਸ਼ੁਰੂ ਕਰਨ ਜਾ ਰਹੀ ਹੈ,ਰੇਲਵੇ ਦਾ ਮੰਤਵ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਣੇ ਘਰ ਪਹੁੰਚਾਏ, ਇਸ ਵਿੱਚ ਖ਼ਬਰ ਆ ਰਹੀ ਹੈ ਕੀ ਭਾਰਤੀ ਰੇਲਵੇ ਤਕਨੀਕੀ ਕਾਰਨਾਂ ਦੀ ਵਜ੍ਹਾਂ ਕਰਕੇ ਕੁੱਝ ਸਮੇਂ ਦੇ ਲਈ ਆਪਣੀ ਸੇਵਾਵਾਂ ਬੰਦ ਰੱਖਣ ਵਾਲੀ ਹੈ, ਇਸ ਦੌਰਾਨ ਤੁਸੀਂ ਰਿਜ਼ਰਵੇਸ਼ਨ,ਕੈਂਸਲੇਸ਼ਨ ਇੱਥੋਂ ਤੱਕ ਕੀ ਪੁੱਛ-ਗਿੱਛ  ਵਰਗੀ ਸੇਵਾਵਾਂ ਵੀ ਨਹੀਂ ਲੈ ਸਕੋਗੇ

30 ਮਈ ਦੀ ਰਾਤ ਅਤੇ 31 ਮਈ ਦੀ ਸਵੇਰ ਠੱਪ ਰਹਿਣਗੀਆਂ ਸੇਵਾਵਾਂ

ਭਾਰਤੀ ਰੇਲਵੇ ਨੇ ਤਕਨੀਕੀ ਕਾਰਨਾਂ ਦੇ ਚੱਲਦਿਆਂ ਦਿੱਲੀ ਵਿੱਚ ਪੈਸੇਂਜਰ ਰਿਜ਼ਰਵੇਸ਼ਨ ਸਿਸਟਮ ਨੂੰ 30 ਮਈ ਦੀ ਰਾਤ 11:45 ਤੋਂ 31 ਮਈ ਸਵੇਰੇ 3:15 ਮਿੰਟ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਹੈ, ਸਾਡੇ ਸਹਿਯੋਗੀ Zeebiz.com ਮੁਤਾਬਿਕ Delhi Prs ਸਿਸਟਮ ਬੰਦ ਰਹਿਣ ਨਾਲ ਰੇਲਵੇ ਪੁੱਛ-ਗਿੱਛ ਸੇਵਾ 139 ਵੀ ਪੂਰੀ ਤਰ੍ਹਾਂ ਨਾਲ ਬੰਦ ਰਹੇਗੀ, ਇਸ ਤੋਂ ਇਲਾਵਾ ਟਿਕਟ ਰਿਜ਼ਰਵੇਸ਼ਨ,ਕਲੈਕਸ਼ਨ, ਇੰਟਰਨੈੱਟ ਬੁਕਿੰਗ,PRS ਵਰਗੀ ਸੁਵਿਧਾਵਾਂ ਵੀ ਬੰਦ ਰਹਿਣਗੀਆਂ, ਇਸ ਲਈ ਯਾਤਰੀਆਂ ਨੂੰ ਥੋੜ੍ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ

1 ਜੂਨ ਤੋਂ ਚੱਲਣਗੀਆਂ 200 ਟ੍ਰੇਨਾਂ

ਭਾਰਤੀ ਰੇਲਵੇ 1 ਜੂਨ ਤੋਂ ਰੋਜ਼ਾਨਾ 200 ਟ੍ਰੇਨਾਂ ਚਲਾਉਣ ਜਾ ਰਹੀ ਹੈ, ਇਨ੍ਹਾਂ ਟ੍ਰੇਨਾਂ ਨੂੰ ਟਾਇਮ ਟੇਬਲ ਦੇ ਹਿਸਾਬ ਨਾਲ ਚਲਾਇਆ ਜਾਵੇਗਾ, ਟ੍ਰੇਨਾਂ ਨੂੰ ਚਲਾਉਣ ਤੋਂ ਪਹਿਲਾਂ ਯਾਤਰੀਆਂ ਦੇ ਲਈ ਇੱਕ ਗਾਈਡ ਲਾਈਨ ਜਾਰੀ ਕੀਤੀ ਗਈ ਹੈ, ਯਾਤਰਾ ਦੇ ਦੌਰਾਨ ਇਸ ਗਾਈਡ ਲਾਈਨ ਨੂੰ ਪੜਨਾ ਬਹੁਤ ਜ਼ਰੂਰੀ ਹੈ

ਹੁਣ ਵੀ ਮਿਲ ਰਹੀ ਹੈ ਟਿਕਟ 

1 ਜੂਨ ਤੋਂ ਜਿਹੜੀ 200 ਟ੍ਰੇਨਾਂ ਸ਼ੁਰੂ ਹੋ ਰਹੀਆਂ ਨੇ ਉਨ੍ਹਾਂ ਵਿੱਚ ਟਿਕਟ ਬੁਕਿੰਗ ਜਾਰੀ ਹੈ, ਹਾਲ ਹੀ ਵਿੱਚ ਰੇਲਵੇ ਬੋਰਡ ਦੇ ਚੇਅਰਮੈਨ ਵੀਕੇ ਯਾਦਵ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਕੁੱਝ ਟ੍ਰੇਨਾਂ ਨੂੰ ਛੱਡ ਕੇ ਜ਼ਿਆਦਾਤਰ ਟ੍ਰੇਨਾਂ ਵਿੱਚ ਸੀਟਾਂ ਖ਼ਾਲੀ ਨੇ, ਉਨ੍ਹਾਂ ਨੇ ਕਿਹਾ ਜਿਨ੍ਹਾਂ ਰੂਟਾਂ 'ਤੇ ਟ੍ਰੇਨਾਂ  ਭਰ ਗਈਆਂ ਨੇ ਉਨ੍ਹਾਂ ਰੂਟਾਂ 'ਤੇ ਹੋਰ ਟ੍ਰੇਨਾਂ ਚਲਾਇਆਂ ਜਾਣਗੀਆਂ, ਟਿਕਟ ਸਿਰਫ਼ IRCTC ਦੀ ਆਨਲਾਈਨ ਟਿਕਟ ਬੁਕਿੰਗ ਵੈੱਬਸਾਇਟ www.irctc.co.in ਅਤੇ ਮੋਬਾਈਲ ਐੱਪ ਦੇ ਜ਼ਰੀਏ ਲਈ ਜਾ ਸਕਦੀ ਹੈ

 

 

Trending news