ਪੰਜਾਬ ਤੋਂ ਹੋਰਨਾਂ ਸੂਬਿਆਂ 'ਚ ਜਾਣ ਲਈ ਅੰਤਰਰਾਜ਼ੀ ਬੱਸਾਂ ਦੀ ਹੋਈ ਸ਼ੁਰੂਆਤ, ਜਾਣੋ, ਕਿਹੜੇ ਸੂਬੇ ਨੂੰ ਸ਼ੁਰੂ ਹੋਈ ਸਰਵਿਸ
Advertisement

ਪੰਜਾਬ ਤੋਂ ਹੋਰਨਾਂ ਸੂਬਿਆਂ 'ਚ ਜਾਣ ਲਈ ਅੰਤਰਰਾਜ਼ੀ ਬੱਸਾਂ ਦੀ ਹੋਈ ਸ਼ੁਰੂਆਤ, ਜਾਣੋ, ਕਿਹੜੇ ਸੂਬੇ ਨੂੰ ਸ਼ੁਰੂ ਹੋਈ ਸਰਵਿਸ

ਪਹਿਲੇ ਪੜਾਅ ਦੇ ਤਹਿਤ ਹਰਿਆਣੇ ਲਈ ਬੱਸਾਂ ਸ਼ੁਰੂ ਕੀਤੀਆਂ ਗਈਆਂ ਹਨ। 

 

ਫਾਈਲ ਫੋਟੋ

ਭਰਤ ਸ਼ਰਮਾ/ ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਪੰਜਾਬ ਰੋਡਵੇਜ਼ ਦੀਆਂ ਅੰਤਰਰਾਜੀ ਬੱਸਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜਿਸ ਦੇ ਤਹਿਤ ਹੁਣ ਪੰਜਾਬ ਤੋਂ ਬੱਸਾਂ ਹੋਰਨਾਂ ਸੂਬਿਆਂ 'ਚ ਵੀ ਜਾ ਸਕਣਗੀਆਂ ਜਿਸ ਨਾਲ ਯਾਤਰੀਆਂ ਨੂੰ ਸਹੂਲਤ ਹੋਵੇਗੀ। ਪਹਿਲੇ ਪੜਾਅ ਦੇ ਤਹਿਤ ਹਰਿਆਣੇ ਲਈ ਬੱਸਾਂ ਸ਼ੁਰੂ ਕੀਤੀਆਂ ਗਈਆਂ ਹਨ। 

ਇਸ ਤੋਂ ਇਲਾਵਾ ਲੁਧਿਆਣਾ ਬੱਸ ਸਟੈਂਡ ਦੇ ਸੁਪਰਵਾਈਜ਼ਰ ਨੇ ਦੱਸਿਆ ਕਿ ਹਰਿਆਣਾ ਲਈ ਅੱਜ ਤੋਂ ਬੱਸਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਕੱਲ੍ਹ ਤੋਂ ਹਿਮਾਚਲ ਨੂੰ ਵੀ ਬੱਸਾਂ ਚੱਲਣਗੀਆਂ। ਇਸ ਤੋਂ ਇਲਾਵਾ ਦਿੱਲੀ ਅਤੇ ਰਾਜਸਥਾਨ ਨੂੰ ਪਹਿਲਾਂ ਹੀ ਬੱਸਾਂ ਚੱਲ ਰਹੀਆਂ ਨੇ ਉਨ੍ਹਾਂ ਕਿਹਾ ਕਿ ਸਵਾਰੀਆਂ ਪੂਰੀ ਭਰ ਕੇ ਬੱਸ ਵਿਚ ਬੈਠਦੀਆਂ ਹਨ।

ਉਧਰ ਸਵਾਰੀਆਂ ਨੇ ਵੀ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਕਾਫੀ ਫਾਇਦਾ ਹੋਵੇਗਾ ਅਤੇ ਉਹ ਸੂਬੇ ਤੋਂ ਬਾਹਰ ਆਸਾਨੀ ਨਾਲ ਆ ਜਾ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਸਵਾਰੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਤੌਰ ਤੇ ਪੁਲਿਸ ਮੁਲਾਜ਼ਮਾਂ ਦੀ ਟੀਮ ਦੀ ਤੈਨਾਤੀ ਵੀ ਕੀਤੀ ਗਈ ਹੈ ਜੋ ਬੱਸ ਸਟੈਂਡ ਆਉਣ ਵਾਲੇ ਯਾਤਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਕੋਵਾ ਐਪ ਪਾਉਣ ਲਈ ਲਾਜ਼ਮੀ ਬਣਾ ਰਹੇ ਹਨ। 

Watch Live TV-

Trending news