29 ਕੰਪਨੀਆਂ ਨੂੰ ਮਿਲਿਆ 'ਕੋਰੋਨਾ ਕਵਚ', ਬੀਮਾ ਪਾਲਿਸੀ ਨੂੰ ਮਨਜ਼ੂਰੀ,ਜਾਣੋ ਪੂਰੀ ਡਿਟੇਲ
Advertisement

29 ਕੰਪਨੀਆਂ ਨੂੰ ਮਿਲਿਆ 'ਕੋਰੋਨਾ ਕਵਚ', ਬੀਮਾ ਪਾਲਿਸੀ ਨੂੰ ਮਨਜ਼ੂਰੀ,ਜਾਣੋ ਪੂਰੀ ਡਿਟੇਲ

ਦੇਸ਼ ਵਿੱਚ ਲਗਾਤਾਰ ਵਧ ਰਹੇ ਕੋਰੋਨਾ ਦੇ ਮਾਮਲਿਆਂ ਤੋਂ ਬਾਅਦ 29 ਕੰਪਨੀਆਂ ਨੂੰ ਕੋਰੋਨਾ ਕਵਚ ਬੀਮਾ ਪਾਲਿਸੀ ਕੱਢਣ ਦੀ ਮਨਜ਼ੂਰੀ ਮਿਲੀ ਹੈ 

ਦੇਸ਼ ਵਿੱਚ ਲਗਾਤਾਰ ਵਧ ਰਹੇ ਕੋਰੋਨਾ ਦੇ ਮਾਮਲਿਆਂ ਤੋਂ ਬਾਅਦ 29 ਕੰਪਨੀਆਂ ਨੂੰ ਕੋਰੋਨਾ ਕਵਚ ਬੀਮਾ ਪਾਲਿਸੀ ਕੱਢਣ ਦੀ ਮਨਜ਼ੂਰੀ ਮਿਲੀ ਹੈ

ਦਿੱਲੀ : ਦੇਸ਼ਭਰ ਵਿੱਚ ਕੋਰੋਨਾ ਦੇ ਲਗਾਤਾਰ ਮਾਮਲੇ ਵਧ ਰਹੇ ਨੇ ਇਸ ਵਿਚਾਲੇ 29 ਕੰਪਨੀਆਂ ਨੂੰ ਕੋਰੋਨਾ ਕਵਚ ਬੀਮਾ ਪਾਲਿਸੀ ਨੂੰ ਮਨਜ਼ੂਰੀ ਮਿਲ ਗਈ ਹੈ, ਇੰਨਾ ਸਾਰੀਆਂ ਕੰਪਨੀਆਂ ਨੂੰ ਭਾਰਤੀ ਬੀਮਾ ਨਿਯਮਾਂ ਮੁਤਾਬਿਕ ਮਨਜ਼ੂਰੀ ਦਿੱਤੀ ਗਈ ਹੈ, ਇਰਡਾ ਨੇ ਪਹਿਲਾਂ ਹੀ ਸਾਰੀ ਕੰਪਨੀਆਂ ਨੂੰ ਕਿਹਾ ਸੀ ਕਿ ਮਹਾਂਮਾਰੀ ਨਾਲ ਨਿਪਟਣ ਦੇ ਲਈ ਛੋਟੇ ਸਮੇਂ 3.5 ਤੋਂ 9.5 ਮਹੀਨੇ ਤੱਕ ਦੀ ਪਾਲਿਸੀ ਤਿਆਰ ਕਰੇ, ਜਿੰਨਾਂ ਕੰਪਨੀਆਂ ਨੂੰ ਪਾਲਿਸੀ ਲਿਆਉਣ ਦੀ ਇਜਾਜ਼ਤ ਮਿਲੀ ਹੈ ਉਹ ਸਧਾਰਣ ਅਤੇ ਸਿਹਤ ਬਿਮਾ ਖੇਤਰ ਵਿੱਚ ਪਹਿਲਾਂ ਤੋਂ ਕੰਮ ਕਰ ਰਹੀਆਂ ਨੇ

50 ਹਜ਼ਾਰ ਤੋਂ 5 ਲੱਖ ਤੱਕ ਦਾ ਕਵਰ 

ਇਡਰਾ ਨੇ ਸਾਧਾਰਣ ਅਤੇ ਸਿਹਤ ਬੀਮਾ ਕੰਪਨੀਆਂ ਨੂੰ 10 ਜੁਲਾਈ ਤੱਕ ਕੋਰੋਨਾ ਕਵਚ ਸਿਹਤ ਬੀਮਾ ਪਾਲਿਸੀ ਪੇਸ਼ ਕਰਨ ਦੇ ਲਈ ਕਿਹਾ ਸੀ, ਦੇਸ਼ ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ 8 ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ, ਇਸ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਇਰਾਡਾ ਦੇ ਦਿਸ਼ਾ-ਨਿਰਦੇਸ਼ ਮੁਤਾਬਿਕ ਘੱਟ ਸਮੇਂ ਦੇ ਲਈ ਪਾਲਿਸੀ ਸਾਢੇ 3 ਮਹੀਨੇ, ਸਾਢੇ 6 ਮਹੀਨੇ ਅਤੇ ਸਾਢੇ 9 ਮਹੀਨੇ ਦੇ ਲਈ ਹੋ ਸਕਦੀ ਹੈ, ਇਹ ਬੀਮਾ ਰਕਮ 50 ਹਜ਼ਾਰ ਤੋਂ 5 ਲੱਖ ਤੱਕ ਦੇ ਵਿੱਚ ਹੋ ਸਕਦੀ ਹੈ

ਇੰਨਾ ਕੰਪਨੀਆਂ ਨੂੰ ਮਿਲੀ ਮਨਜ਼ੂਰੀ 

ਇਰਡਾ ਨੇ ਜਿੰਨਾਂ 29 ਸਾਧਾਰਣ ਅਤੇ ਸਿਹਤ ਬੀਮਾ ਕੰਪਨੀਆਂ ਨੂੰ ਕੋਰੋਨਾ ਕਵਚ ਬੀਮਾ ਪਾਲਿਸੀ ਅਧੀਨ ਮਨਜ਼ੂਰੀ ਦਿੱਤੀ ਹੈ, ਉਸ ਵਿੱਚ ਨਿੱਜੀ ਅਤੇ ਸਰਕਾਰੀ ਖੇਤਰ ਦੀਆਂ ਬੀਮਾ ਕੰਪਨੀਆਂ ਨੇ, ਓਰੀਐਂਟਲ ਇੰਸ਼ੋਰੈਂਸ, ਨੈਸ਼ਨਲ ਇੰਸ਼ੋਰੈਂਸ,ਏਬੀਆਈ,ਐੱਸਬੀਆਈ ਜਨਰਲ ਇੰਸ਼ੋਰੈਂਸ,ਆਈਸੀਆਈਸੀਆਈ ਲੋਮਬਾਰਡ,ਐੱਚਡੀਐੱਫਸੀ ਏਗਰੋ,ਮੈਕਸ ਬੁਪਾ,ਬਾਜਾਜ ਆਲਿਯਾਂਸ, ਭਾਰਤੀ ਏਕਸਾ ਅਤੇ ਟਾਟਾ ਏਆਈਜੀ ਸ਼ਾਮਲ ਹੈ

ਨਿਯਮਾਂ ਮੁਤਾਬਿਕ ਪ੍ਰੀਮੀਅਮ ਦਾ ਭੁਗਤਾਨ ਇੱਕ ਵਾਰ ਕਰਨਾ ਹੋਵੇਗਾ, ਦੇਸ਼ ਵਿੱਚ ਪ੍ਰੀਮੀਅਮ ਦੀ ਰਕਮ ਇੱਕ ਹੀ ਹੋਵੇਗੀ,ਕੋਰੋਨਾ ਕਵਚ ਬੀਮਾ ਪਾਲਿਸੀ ਕਰਦੇ ਹੋਏ ਬਜਾਜ ਆਲਿਆਂਸ, ਜਨਰਲ ਇੰਸ਼ੋਰੈਂਸ ਨੇ ਕਿਹਾ ਇਸ ਵਿੱਚ ਮੂਲ ਕਵਰ ਦਾ ਪ੍ਰੀਮੀਅਮ 447 ਤੋਂ 5,630 ਰੁਪਏ (GST ਸ਼ਾਮਲ ਨਹੀਂ) ਰਹੇਗਾ, ਇਹ ਰਕਮ ਵਿਅਕਤੀ ਦੀ ਉਮਰ,ਬੀਮਾ ਦੀ ਰਕਮ, ਪਾਲਿਸੀ ਦੇ ਸਮੇਂ ਦੇ ਹਿਸਾਬ ਨਾਲ ਵੱਖ-ਵੱਖ ਹੋਵੇਗਾ

ਕਵਰ ਵਿੱਚ ਇਹ ਸ਼ਾਮਲ ਹੋਵੇਗਾ 

- ਸਰਕਾਰੀ ਲੈਬ ਵਿੱਚ ਕੋਰੋਨਾ ਟੈਸਟ ਦੇ ਬਾਅਦ ਕੋਰੋਨਾ ਪੋਜ਼ੀਟਿਵ ਮਾਮਲਾ ਹੋਣ 'ਤੇ ਜੇਕਰ ਹਸਪਤਾਲ ਵਿੱਚ ਭਰਤੀ ਹੋਣਾ ਪਏ ਤਾਂ     ਇਲਾਜ ਦਾ ਸਾਰਾ ਖ਼ਰਚਾ ਬੀਮਾ ਕੰਪਨੀ ਵੱਲੋਂ ਚੁੱਕਿਆ ਜਾਵੇਗਾ 
- ਮਰੀਜ਼ ਨੂੰ ਜੇਕਰ ਕੋਵਿਡ-19 ਦੇ ਨਾਲ ਕੋਈ ਹੋਰ ਬਿਮਾਰੀ ਹੈ ਤਾਂ ਵਾਇਰਸ ਦੇ ਨਾਲ ਉਸ ਬਿਮਾਰੀ ਦੇ ਇਲਾਜ ਦਾ ਖ਼ਰਚਾ ਦਿੱਤਾ ਜਾਵੇਗਾ
-  ਵਾਇਰਸ ਦੀ ਵਜ੍ਹਾਂ ਕਰ ਕੇ ਹਸਪਤਾਲ ਵਿੱਚ ਭਰਤੀ ਹੋਣ ਦੇ ਲਈ ਵਰਤੀ ਗਈ ਐਂਬੂਲੈਂਸ ਦਾ ਖ਼ਰਚਾ ਵੀ ਦਿੱਤਾ ਜਾਵੇਗਾ
- ਪਾਲਿਸੀ ਵਿੱਚ ਘਰ  ਅੰਦਰ 14 ਦਿਨ ਦੀ ਦੇਖਭਾਲ ਦਾ ਖ਼ਰਚਾ ਵੀ ਸ਼ਾਮਲ ਹੈ,ਇਹ ਉਨ੍ਹਾਂ ਲੋਕਾਂ ਦੇ ਲਈ ਹੋਵੇਗਾ ਜੋ ਘੜ ਵਿੱਚ ਹੀ ਇਲਾਜ ਨੂੰ ਤਰਜ਼ੀ ਦੇ ਰਹੇ ਨੇ
- ਇਸ ਤੋਂ ਇਲਾਵਾ ਆਯੁਰਵੇਦ,ਹੋਮਿਉਪੈਥੀ ਸਮੇਤ ਦੂਸਰੇ ਇਲਾਜ ਦੇ ਬਦਲ ਵੀ ਪਾਲਿਸੀ ਦੇ ਦਾਇਰੇ ਵਿੱਚ ਆਉਣਗੇ 
- 31 ਤੋਂ 55 ਸਾਲ ਦੇ ਸ਼ਖ਼ਸ ਦੇ ਲਈ 2.5 ਲੱਖ ਰੁਪਏ ਦੀ ਪਾਲਿਸੀ ਦਾ ਪ੍ਰੀਮਿਅਮ 2,200 ਰੁਪਏ ਹੈ ਇਸੀ ਉਮਰ ਵਿੱਚ 2 ਹੋਰ ਸ਼ਖ਼ਸ ਅਤੇ 2 ਬੱਚਿਆਂ ਦੇ ਲਈ ਪ੍ਰੀਮੀਅਮ 47,00  ਰੁਪਏ ਹੈ

 

 

Trending news