Kangana Vs Karan: ਕੰਗਣਾ ਰਣੌਤ ਨੇ ਕਰਨ ਜੌਹਰ ਨੂੰ ਮਾਰਿਆ ਤਾਅਨਾ
Advertisement
Article Detail0/zeephh/zeephh1647087

Kangana Vs Karan: ਕੰਗਣਾ ਰਣੌਤ ਨੇ ਕਰਨ ਜੌਹਰ ਨੂੰ ਮਾਰਿਆ ਤਾਅਨਾ

Kangana Vs Karan News: ਬਾਲੀਵੁੱਡ ਕਲਾਕਾਰਾਂ ਵਿਚਾਲੇ ਸ਼ਬਦੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਹੁਣ ਕੰਗਣਾ ਰਣੌਤ ਤੇ ਕਰਨ ਜੌਹਰ ਵਿੱਚ ਸੋਸ਼ਲ ਮੀਡੀਆ ਉਤੇ ਜੰਗ ਸ਼ੁਰੂ ਹੋ ਗਈ ਹੈ।

Kangana Vs Karan: ਕੰਗਣਾ ਰਣੌਤ ਨੇ ਕਰਨ ਜੌਹਰ ਨੂੰ ਮਾਰਿਆ ਤਾਅਨਾ

Kangana Vs Karan News: ਕਰਨ ਜੌਹਰ ਤੇ ਕੰਗਨਾ ਰਣੌਤ ਦੀ ਬਹਿਸ ਨੂੰ ਪ੍ਰਸ਼ੰਸਕਾਂ ਨੇ ਕਈ ਵਾਰ ਸੋਸ਼ਲ ਮੀਡੀਆ 'ਤੇ ਦੇਖਿਆ ਹੈ। ਹਾਲ ਹੀ 'ਚ ਕਰਨ ਜੌਹਰ ਦਾ 7 ਸਾਲ ਪੁਰਾਣਾ ਵੀਡੀਓ ਵਾਇਰਲ ਹੋਣ 'ਤੇ ਕੰਗਨਾ ਰਣੌਤ ਨੇ ਕਰਨ ਜੌਹਰ ਨੂੰ ਤਾਅਨਾ ਮਾਰਿਆ ਅਤੇ ਉਨ੍ਹਾਂ ਨੂੰ ਚਾਚਾ ਚੌਧਰੀ ਵੀ ਕਿਹਾ। ਬਾਲੀਵੁੱਡ ਫਿਲਮਕਾਰ ਕਰਨ ਜੌਹਰ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ 'ਚ ਹਨ। ਕਰਨ ਨੂੰ ਇੰਡਸਟਰੀ 'ਚ ਭਾਈ-ਭਤੀਜਾਵਾਦ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਪਿਛਲੇ ਕੁਝ ਦਿਨਾਂ 'ਚ ਕਰਨ 'ਤੇ ਕਈ ਦੋਸ਼ ਲੱਗੇ ਹਨ।

ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੀ ਕਿਸੇ ਵੀ ਮਾਮਲੇ 'ਤੇ ਉਨ੍ਹਾਂ ਨੂੰ ਘੇਰਨ ਤੋਂ ਪਿੱਛੇ ਨਹੀਂ ਹਟਦੀ। ਦੋਵਾਂ ਵਿਚਾਲੇ ਠੰਡੀ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਬੀਤੇ ਦਿਨ ਫਿਲਮ ਨਿਰਮਾਤਾ ਨੇ ਕੰਗਨਾ ਦਾ ਨਾਂ ਲਏ ਬਿਨਾਂ ਸੋਸ਼ਲ ਮੀਡੀਆ ਪੋਸਟ ਰਾਹੀਂ ਨਿਸ਼ਾਨਾ ਸਾਧਿਆ। ਇਸ ਦੇ ਨਾਲ ਹੀ ਹੁਣ ਬਾਲੀਵੁੱਡ ਕੁਈਨ ਨੇ ਆਪਣੀ ਇਸ ਪੋਸਟ 'ਤੇ ਕਾਫੀ ਦਿਲਚਸਪ ਤਰੀਕੇ ਨਾਲ ਜਵਾਬੀ ਕਾਰਵਾਈ ਕੀਤੀ ਹੈ।

ਦੂਜੇ ਪਾਸੇ ਜਦੋਂ ਲਗਾਤਾਰ ਟ੍ਰੋਲ ਹੋ ਰਹੇ ਕਰਨ ਜੌਹਰ ਨੇ ਇੰਸਟਾਗ੍ਰਾਮ 'ਤੇ ਇੱਕ ਕਵਿਤਾ ਲਿਖ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਤਾਂ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ 'ਤੇ ਇਸ ਉਪਰ ਇੱਕ ਪੋਸਟ ਲਿਖੀ ਹੈ ਜੋ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਇੰਸਟਾ ਸਟੋਰੀ 'ਤੇ ਟ੍ਰੋਲ ਹੋਣ 'ਤੇ ਕਰਨ ਜੌਹਰ ਨੇ ਕਵਿਤਾ ਲਿਖੀ ਹੈ। ਇਹ ਕਵਿਤਾ ਹੁਣ ਵਾਇਰਲ ਹੋ ਰਹੀ ਹੈ। ਹੁਣ ਕੰਗਨਾ ਰਣੌਤ ਨੇ ਕਰਨ ਜੌਹਰ ਦੀ ਇਸ ਪੋਸਟ 'ਤੇ ਤੰਜ਼ ਕੱਸਿਆ ਹੈ। ਕੰਗਨਾ ਰਣੌਤ ਨੇ ਲਿਖਿਆ- 'ਇੱਕ ਸਮਾਂ ਸੀ ਜਦੋਂ ਚਾਚਾ ਚੌਧਰੀ ਰਾਸ਼ਟਰੀ ਟੈਲੀਵਿਜ਼ਨ 'ਤੇ ਕੁਲੀਨ ਭਾਈ-ਭਤੀਜਾਵਾਦ ਮਾਫੀਆ ਦੇ ਲੋਕਾਂ ਨਾਲ ਮੇਰਾ ਅਪਮਾਨ ਅਤੇ ਧੱਕੇਸ਼ਾਹੀ ਕਰਦੇ ਸਨ ਕਿਉਂਕਿ ਮੈਂ ਅੰਗਰੇਜ਼ੀ ਨਹੀਂ ਬੋਲ ਸਕਦੀ ਸੀ। ਅੱਜ ਉਸ ਦੀ ਹਿੰਦੀ ਦੇਖ ਕੇ ਮੈਂ ਸੋਚਿਆ ਕਿ ਹੁਣ ਤਾਂ ਤੁਹਾਡੀ ਹਿੰਦੀ ਹੀ ਸੁਧਰ ਗਈ ਹੈ... ਦੇਖਦੇ ਹਾਂ ਅੱਗੇ ਕੀ ਹੁੰਦਾ ਹੈ।'

ਇਹ ਵੀ ਪੜ੍ਹੋ : Punjab Weather News: ਕੜਾਕੇ ਦੀ ਗਰਮੀ ਲਈ ਹੋ ਜਾਓ ਤਿਆਰ, ਪੰਜਾਬ 'ਚ 35 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਪਾਰਾ

ਖਾਸ ਗੱਲ ਇਹ ਹੈ ਕਿ ਕੰਗਨਾ ਅਤੇ ਕਰਨ ਦੀ ਲੜਾਈ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਦੋਵੇਂ ਹਮੇਸ਼ਾ ਇੱਕ ਦੂਜੇ ਨੂੰ ਤਾਅਨੇ ਮਾਰਨ ਦਾ ਮੌਕਾ ਲੱਭਦੇ ਰਹਿੰਦੇ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਕਰਨ ਜੌਹਰ ਲੰਬੇ ਸਮੇਂ ਬਾਅਦ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਨਾਲ ਬਤੌਰ ਨਿਰਦੇਸ਼ਕ ਵਾਪਸੀ ਕਰ ਰਹੇ ਹਨ। ਇਸ ਫਿਲਮ 'ਚ ਆਲੀਆ ਭੱਟ ਅਤੇ ਰਣਵੀਰ ਸਿੰਘ ਮੁੱਖ ਭੂਮਿਕਾਵਾਂ 'ਚ ਹਨ।

ਇਹ ਵੀ ਪੜ੍ਹੋ : Punjab News: ਸ੍ਰੀ ਹਰਿਮੰਦਰ ਸਾਹਿਬ ਪੁੱਜੇ ਡੀਜੀਪੀ ਗੌਰਵ ਯਾਦਵ ਨੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ

Trending news