ਕੁਰੂਕਸ਼ੇਤਰ ਦੇ ਕੋਲ ਸਟੋਰੇਜ ਵਿੱਚ ਗੈੱਸ ਲੀਕ, 10 ਦੀ ਹਾਲਤ ਗੰਭੀਰ,50 ਹਸਪਤਾਲ ਭਰਤੀ
Advertisement

ਕੁਰੂਕਸ਼ੇਤਰ ਦੇ ਕੋਲ ਸਟੋਰੇਜ ਵਿੱਚ ਗੈੱਸ ਲੀਕ, 10 ਦੀ ਹਾਲਤ ਗੰਭੀਰ,50 ਹਸਪਤਾਲ ਭਰਤੀ

ਗੈੱਸ ਲੀਕ  ਹੋਣ ਦੀ ਵਜਾ ਕਰ ਕੇ ਇਲਾਕੇ ਦੀ ਆਵਾਜਾਈ ਵੀ ਬੰਦ ਕਰਨੀ ਪਈ 

ਕੁਰੂਕਸ਼ੇਤਰ ਦੇ ਕੋਲ ਸਟੋਰੇਜ ਵਿੱਚ ਗੈੱਸ ਲੀਕ, 10 ਦੀ ਹਾਲਤ ਗੰਭੀਰ,50 ਹਸਪਤਾਲ ਭਰਤੀ

ਕੁਰੂਕਸ਼ੇਤਰ : ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਰੋਜ਼ਮਰਾ ਦੀ ਜ਼ਿੰਦਗੀ ਦੇ ਕੰਮਾਂ ਵਿੱਚ ਰੁੱਝੇ ਲੋਕ ਘਰੋਂ ਬਾਹਰ ਨਿਕਲੇ ਸਨ, ਪਰ ਉਨਾਂ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਸੀ ਕਿ ਅਚਾਨਕ ਉਨਾਂ ਨੂੰ ਇੱਕ ਅਜਿਹੀ ਮੁਸੀਬਤ ਦਾ ਸਾਹਮਣਾ ਕਰਨਾ ਪਵੇਗਾ ਜਿਸ ਬਾਰੇ ਉਨਾਂ ਨੇ ਕਦੇ ਸੁਪਨੇ 'ਚ ਵੀ ਨਹੀਂ ਸੀ ਸੋਚਿਆ, ਕੁਰੂਕਸ਼ੇਤਰ ਵਿੱਚ ਸ਼ਾਹਬਾਦ - ਨਲਵੀ ਰੋਡ ਉੱਤੇ ਜਲੇਬੀ ਪੁਲ  ਦੇ ਕੋਲ ਹਰਗੋਵਿੰਦ ਕੋਲਡ ਸਟੋਰ ਨਜ਼ਦੀਕ ਤੋਂ ਗੁਜਰ ਰਹੇ ਕਈ ਲੋਕਾਂ ਦੇ ਅਚਾਨਕ ਸਾਹ ਉੱਖੜਣ ਲੱਗੇ ਲੋਕ ਬੇਹੋਸ਼ ਹੋ ਕੇ ਡਿੱਗਣ ਲੱਗੇ, ਹਰ ਕੋਈ ਹੈਰਾਨ ਸੀ ਪਰੇਸ਼ਾਨ ਸੀ

ਕਿਵੇਂ ਲੋਕ ਬੇਹੋਸ਼ ਹੋਏ ?

ਸ਼ਾਹਬਾਦ ਨਲਵੀ ਰੋਡ 'ਤੇ ਬਣੇ ਹਰਗੋਵਿੰਦ ਕੋਲਡ ਸਟੋਰ ਤੋਂ ਮੰਗਲਵਾਰ ਦੇਰ ਰਾਤ ਅਚਾਨਕ ਅਮੋਨਿਆ ਗੈਸ ਲੀਕ ਹੋਣ ਕਾਰਨ  ਪਿੰਡ ਵਿੱਚ ਰਹਿਣ ਵਾਲੇ ਵੱਡੀ ਗਿਣਤੀ 'ਚ ਲੋਕ ਪ੍ਰਭਾਵਿਤ ਹੋ ਗਏ,ਲੋਕਾਂ ਨੂੰ  ਸਾਹ ਲੈਣ ਚ ਤਕਲੀਫ, ਉਲਟੀ ਅਤੇ ਚੱਕਰ ਦੀ ਸ਼ਿਕਾਇਤ ਹੋਣ ਲੱਗੀ, ਪੁਲਿਸ ਨੇ ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਪ੍ਰਸ਼ਾਸਨ ਦੀ ਟੀਮ ਵੀ ਮੌਕੇ 'ਤੇ ਪਹੁੰਚੀ, ਜਿਸ ਤੋਂ ਬਾਅਦ ਬਿਮਾਰ ਲੋਕਾਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾ ਦਿੱਤਾ ਗਿਆ,  ਪੁਲਿਸ ਮੁਤਾਬਿਕ ਕਰੀਬ 80 ਲੋਕਾਂ ਨੂੰ ਸੀਐੱਚਸੀ ਲਿਆਇਆ ਗਿਆ ।

ਕਈ ਲੋਕਾਂ ਦੀ ਹਾਲਤ ਗੰਭੀਰ

ਕੋਲਡ ਸਟੋਰੇਜ ਦੇ ਸਾਹਮਣੇ ਤੋਂ ਲੰਘਣ ਵਾਲੇ 2 ਮੋਟਰਸਾਈਕਲ ਸਵਾਰ ਵੀ ਬੇਹੋਸ਼ ਹੋ ਗਏ ਫ਼ਿਲਹਾਲ ਸਥਿਤੀ ਕੰਟਰੋਲ 'ਚ ਹੈ, ਪਰ ਇਸ ਤਰਾਸਦੀ ਕਾਰਨ 10 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ,ਪ੍ਰਸ਼ਾਸਿਕ ਅਧਿਕਾਰੀਆਂ ਮੁਤਾਬਿਕ ਉਨਾਂ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, 50 ਦੇ ਕਰੀਬ ਲੋਕ ਹਸਪਤਾਲ ਲੈ ਜਾਏ ਗਏ,ਕੁੱਝ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਉਨਾਂ ਨੂੰ ਕੁਰੂਕਸ਼ੇਤਰ ਰੈਫ਼ਰ ਕਰ ਦਿੱਤਾ ਗਿਆ

ਆਵਾਜਾਈ ਵੀ ਕਰਨੀ ਪਈ ਬੰਦ

ਪ੍ਰਸ਼ਾਸਨ ਨੇ ਤੁਰੰਤ ਮੌਕਾ ਸਾਂਭਦਿਆਂ ਨਜ਼ਦੀਕੀ ਘਰਾਂ ਚ ਰਹਿ ਰਹੇ ਲੋਕਾਂ ਨੂੰ ਦੂਰ ਜਾਣ ਲਈ ਕਿਹਾ, ਹਾਲਾਂਕਿ ਸਥਿਤੀ ਕੰਟਰੋਲ 'ਚ ਆਉਣ ਤੋਂ ਬਾਅਦ ਲੋਕ ਵਾਪਸ ਘਰਾਂ ਨੂੰ ਮੁੜੇ,ਪਰ ਜਿਸ ਵੇਲੇ ਅਫੜਾ-ਤਫੜੀ ਦਾ ਮਾਹੌਲ ਬਣਿਆ, ਉਸ ਵਕਤ ਸੜਕੀ ਆਵਾਜਾਈ ਵੀ ਬੰਦ ਕਰ ਦਿੱਤੀ ਗਈ, ਉਧਰ ਪਿੰਡ ਨਲਵੀ  ਦੇ ਕੋਲ ਵੀ ਨਾਕਾ ਲਗਾ ਕੇ ਆਵਾਜਾਈ ਬੰਦ ਕਰ ਦਿੱਤੀ ਗਈ ਸੀ, ਹੁਣ ਫਿਲਹਾਲ ਸਭ ਠੀਕ ਠਾਕ ਹੈ,ਤਹਿਸੀਲਦਾਰ ਟੀ.ਆਰ ਗੌਤਮ ਨੇ ਦੱਸਿਆ ਕਿ ਗੈੱਸ ਰਿਸਾਵ ਨੂੰ ਰੋਕਣ ਲਈ ਟੇਕਨਿਕਲ ਐਕਸਪਰਟਸ ਨਾਲ ਵੀ ਸੰਪਰਕ ਸਾਧਿਆ ਗਿਆ ਸੀ।

ਕਈ ਵੱਡੇ ਸਵਾਲ

ਹਾਲਾਂਕਿ ਸਥਿਤੀ ਕੰਟਰੋਲ ਹੇਠ ਹੈ, ਪਰ ਕਈ ਸਵਾਲ ਇਹ ਘਟਨਾ ਖੜੇ ਕਰ ਰਹੀ ਹੈ,ਸਭ ਤੋਂ ਵੱਡਾ ਸਵਾਲ ਇਹ ਕਿ ਰਿਹਾਇਸ਼ੀ ਇਲਾਕੇ 'ਚ ਇਸ ਕੋਲਡ ਸਟੋਰੇਜ ਦਾ ਹੋਣਾ ਕੀ ਮਾਣਕਾਂ 'ਤੇ ਖਰਾ ਉਤਰਦਾ ਹੈ? ਇਸ ਤਰਾਂ ਦੇ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ ਤਾਂ ਆਖਿਕਾਰ ਸਬਕ ਕਿਉਂ ਨਹੀਂ ਲਿਆ ਜਾਂਦਾ? ਕੀ ਇਸ ਕੋਲ ਸਟੋਰੇਜ  ਅੰਦਰ ਕੋਈ ਸੇਫਟੀ ਯੰਤਰ ਮੌਦੂਦ ਸੀ

Trending news