ਝਟਕਾ : ਅੱਜ ਤੋਂ ਵਧ ਗਈਆਂ ਗੈਸ ਸਿਲੈਂਡਰ ਦੀ ਕੀਮਤ, ਜਾਣੋ ਕੀ ਹੈ ਨਵੇਂ ਰੇਟ

 ਦੇਸ਼ ਵਿੱਚ ਆਇਲ ਮਾਰਕੀਟ ਕੰਪਨੀਆਂ ਨੇ ਬਿਨਾਂ ਸਬਸਿਡੀ ਵਾਲੇ LPG ਦੇ ਸਿਲੈਂਡਰ ਦੀ ਕੀਮਤ ਵਧਾਈ

ਝਟਕਾ : ਅੱਜ ਤੋਂ ਵਧ ਗਈਆਂ ਗੈਸ ਸਿਲੈਂਡਰ ਦੀ ਕੀਮਤ, ਜਾਣੋ ਕੀ ਹੈ ਨਵੇਂ ਰੇਟ
ਦੇਸ਼ ਵਿੱਚ ਆਇਲ ਮਾਰਕੀਟ ਕੰਪਨੀਆਂ ਨੇ ਬਿਨਾਂ ਸਬਸਿਡੀ ਵਾਲੇ LPG ਦੇ ਸਿਲੈਂਡਰ ਦੀ ਕੀਮਤ ਵਧਾਈ

ਦਿੱਲੀ : ਜੁਲਾਈ ਦੇ ਮਹੀਨੇ ਕਈ ਬਦਲਾਅ ਹੋ ਰਹੇ ਨੇ, ਪਰ ਇੰਨਾ ਬਦਲਾਅ ਵਿੱਚ ਸਭ ਤੋਂ ਵੱਡਾ ਝਟਕਾ ਰਸੋਈ ਗੈਸ ਦੇ ਖ਼ਰਚੇ 'ਤੇ ਲੱਗਣ ਵਾਲਾ ਹੈ, ਮਹੀਨੇ ਦੇ ਪਹਿਲੇ ਦਿਨ ਆਮ ਆਦਮੀ ਦੀ ਜੇਬ 'ਤੇ ਬੋਝ ਵਧ ਗਿਆ ਹੈ, ਦੇਸ਼ ਦੀ ਤੇਲ ਕੰਪਨੀਆਂ (HPCL,BPCL,IOC) ਨੇ ਬਿਨਾਂ ਸਬਸਿਡੀ ਵਾਲੇ LPG ਰਸੋਈ ਗੈਸ ਸਿਲੈਂਡਰ ( LPG Gas Cyclinder) ਦੀਆਂ ਕੀਮਤਾਂ ਵਧਾ ਦਿੱਤੀਆਂ ਨੇ,14.2 ਕਿੱਲੋ ਗਰਾਮ ਵਾਲੇ ਗੈਰ ਸਬਸਿਡੀ ਵਾਲੇ LPG ਸਿਲੈਂਡਰ ਦੀ ਕੀਮਤ ਦਿੱਲੀ ਵਿੱਚ 1 ਰੁਪਏ ਤੱਕ ਵਧਾ ਦਿੱਤੀ ਗਈ ਹੈ, ਹੁਣ ਨਵੀਂ ਕੀਮਤ ਵਧ ਕੇ 594 ਰੁਪਏ ਤੱਕ ਪਹੁੰਚ ਗਈ ਹੈ

ਦੂਜੇ ਸੂਬਿਆਂ ਵਿੱਚ ਬਦਲਾਅ

ਪਿਛਲੇ 22 ਦਿਨਾਂ ਵਿੱਚ ਤੇਲ ਮਾਰਕੀਟ ਕੰਪਨੀਆਂ ਸਿਰਫ਼ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਰਹੀ ਸੀ, ਪਰ ਇਹ ਪਹਿਲੀ ਵਾਰ ਹੈ ਕਿ ਮਹਿੰਗਾਈ ਹੁਣ ਕਿਚਨ ਤੱਕ ਪਹੁੰਚ ਗਈ ਹੈ, ਸਾਡੇ ਸਹਿਯੋਗੀ zeebiz.com ਦੇ ਮੁਤਾਬਿਕ ਦੂਸਰੇ ਸ਼ਹਿਰਾਂ ਵਿੱਚ ਘਰੇਲੂ ਰਸੋਈ ਗੈਸ ਸਿਲੈਂਡਰ ਦੀ ਕੀਮਤ ਅੱਜ ਤੋਂ ਵਧਾਏ ਗਏ ਨੇ

ਜੂਨ ਵਿੱਚ ਵਧੀ ਕੀਮਤ 

ਦਿੱਲੀ ਵਿੱਚ ਜੂਨ ਮਹੀਨੇ ਦੌਰਾਨ 14.2 ਕਿੱਲੋ ਗਰਾਮ ਵਾਲੇ ਗੈਰ ਸਬਸਿਡੀ ਵਾਲੇ LPG ਸਿਲੈਂਡਰ ਦੀ ਕੀਮਤ ਦਿੱਲੀ ਵਿੱਚ 11.50 ਰੁਪਏ ਫ਼ੀ ਸਿਲੈਂਡਰ ਵਧਾਈ ਗਈ ਸੀ, ਉਧਰ ਮਈ ਵਿੱਚ 162.50 ਰੁਪਏ ਤੱਕ LPG ਸਿਲੈਂਡਰ ਸਸਤਾ ਹੋਇਆ ਸੀ

ਕੀ ਹੈ ਨਵੇਂ ਰੇਟ 

IOC ਦੀ ਵੈੱਬਸਾਈਟ 'ਤੇ ਦੱਸੀ ਗਈ ਕੀਮਤ ਦੇ ਮੁਤਾਬਿਕ ਦਿੱਲੀ ਵਿੱਚ ਸਿਲੈਂਡਰ ਦੀ ਕੀਮਤ 1 ਰੁਪਏ ਤੱਕ ਵਧਾਈ ਗਈ ਹੈ, ਹੁਣ ਦਿੱਲੀ ਵਿੱਚ 14.2 ਕਿੱਲੋਗਰਾਮ ਦਾ ਗੈਰ ਸੱਬਸਿਡੀ  ਸਿਲੈਂਡਰ 593 ਰੁਪਏ ਦੀ ਥਾਂ 594 ਰੁਪਏ ਹੋ ਗਿਆ ਹੈ