ਸਾਵਧਾਨ ! ਇੱਕ ਤੋਂ ਵਧ Bank Account ਹੋਣ 'ਤੇ ਹੋ ਸਕਦਾ ਹੈ ਵੱਡਾ ਨੁਕਸਾਨ,ਤੁਹਾਨੂੰ ਜਾਣਨਾ ਹੈ ਜ਼ਰੂਰੀ
Advertisement

ਸਾਵਧਾਨ ! ਇੱਕ ਤੋਂ ਵਧ Bank Account ਹੋਣ 'ਤੇ ਹੋ ਸਕਦਾ ਹੈ ਵੱਡਾ ਨੁਕਸਾਨ,ਤੁਹਾਨੂੰ ਜਾਣਨਾ ਹੈ ਜ਼ਰੂਰੀ

 ਜ਼ਿਆਦਾਤਰ ਨੌਕਰੀ ਪੇਸ਼ਾ ਲੋਕਾਂ ਦੇ ਕੋਲ ਇੱਕ ਤੋਂ ਵਧ ਬੈਂਕ ਖਾਤੇ ਸਨ

 ਜ਼ਿਆਦਾਤਰ ਨੌਕਰੀ ਪੇਸ਼ਾ ਲੋਕਾਂ ਦੇ ਕੋਲ ਇੱਕ ਤੋਂ ਵਧ ਬੈਂਕ ਖਾਤੇ ਸਨ

ਦਿੱਲੀ : ਜ਼ਿਆਦਾਤਰ ਨੌਕਰੀਪੇਸ਼ਾ ਲੋਕਾਂ ਦੇ ਕੋਲ ਇੱਕ ਤੋਂ ਵਧ ਬੈਂਕ ਖਾਤੇ ਹੁੰਦੇ ਨੇ, ਨੌਕਰੀ ਬਦਲਣ ਦੀ ਵਜ੍ਹਾਂ ਕਰਕੇ ਉਨ੍ਹਾਂ ਨੂੰ ਸੈਲਰੀ ਲਈ ਨਵਾਂ ਖਾਤਾ ਖੁਲ੍ਹਵਾਉਣਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦੇ ਕੋਲ ਕਈ ਸਾਰੇ ਖਾਤੇ ਹੋ ਜਾਂਦੇ ਨੇ, ਪਰ ਲੋਕਾਂ ਨੂੰ ਇਸ ਨਾਲ ਕਾਫ਼ੀ ਨੁਕਸਾਨ ਵੀ ਹੋ ਸਕਦਾ ਹੈ, ਤੁਸੀਂ ਆਪਣੀ ਕਮਾਈ  ਤੋਂ ਹੱਥ ਵੀ ਗਵਾ ਸਕਦੇ ਹੋ, ਜੇਕਰ ਤੁਹਾਡਾ ਵੀ ਇੱਕ ਤੋਂ ਵਧ ਖਾਤਾ ਹੈ ਤਾਂ ਉਸ ਨੂੰ ਬੰਦ ਕਰ ਦਿਓ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਵੱਡਾ ਨੁਕਸਾਨ ਹੋ ਸਕਦਾ ਹੈ

ਧੋਖੇ ਦਾ ਖ਼ਤਰਾ

ਕਈ ਬੈਂਕਾਂ ਵਿੱਚ ਐਕਾਉਂਟ ਹੋਣਾ ਸੁਰੱਖਿਅਤ ਦੇ ਲਿਹਾਜ਼ ਨਾਲ ਵੀ ਸਹੀ ਨਹੀਂ ਹੈ, ਹਰ ਕੋਈ ਐਕਾਉਂਟ ਓਪਰੇਟ ਨੈੱਟ ਬੈਂਕਿੰਗ ਦੇ ਜ਼ਰੀਏ ਕਰ ਦਾ ਹੈ, ਅਜਿਹੇ ਵਿੱਚ ਸਾਰੇ ਪਾਸਵਰਡ ਯਾਦ ਰੱਖਣਾ ਬਹੁਤ ਹੀ ਮੁਸ਼ਕਲ ਕੰਮ ਹੈ, ਜਿਸ ਐਕਾਉਂਟ ਦੀ ਤੁਸੀਂ ਵਰਤੋਂ ਨਹੀਂ ਕਰ ਦੇ ਹੋ ਉਸ ਵਿੱਚ ਫਰਾਡ ਅਤੇ ਧੋਖਾਧੜੀ ਹੋਣ ਦਾ ਜ਼ਿਆਦਾ ਚਾਂਸ  ਹੁੰਦਾ ਹੈ, ਕਿਉਂਕਿ ਤੁਸੀਂ ਲੰਮੇ ਵਕਤ ਤੱਕ ਇਸ ਦਾ ਪਾਸਵਰਡ ਨਹੀਂ ਬਦਲ ਦੇ ਹੋ, ਇਸ ਤੋਂ ਬਚਨ ਦੇ ਲਈ ਤੁਹਾਨੂੰ ਐਕਾਉਂਟ ਬੰਦ ਕਰਵਾ ਦੇਣਾ ਚਾਹੀਦਾ ਹੈ ਅਤੇ ਨੈੱਟ ਬੈਂਕਿੰਗ ਡਿਲੀਟ ਜ਼ਰੂਰ ਕਰ ਦੇਣੀ ਚਾਹੀਦੀ ਹੈ

ਨਹੀਂ ਮਿਲ ਦਾ ਹੈ ਵਿਆਜ 

ਇੱਕ ਤੋਂ ਵਧ ਬੈਂਕਾਂ ਵਿੱਚ ਐਕਾਉਂਟ ਹੋਣ ਨਾਲ ਤੁਹਾਨੂੰ ਵੱਡਾ ਨੁਕਸਾਨ ਹੁੰਦਾ ਹੈ, ਹਰ ਐਕਾਉਂਟ ਨੂੰ ਮੈਨਟੇਨ ਕਰਨ ਦੇ ਲਈ 
ਤੁਹਾਨੂੰ ਰਕਮ ਰੱਖਣੀ ਪੈਂਦੀ ਹੈ, ਯਾਨੀ ਇੱਕ ਤੋਂ ਵਧ ਐਕਾਉਂਟ ਹੋਣ 'ਤੇ ਤੁਹਾਡਾ ਵੱਡਾ ਪੈਸਾ ਬੈਂਕ ਵਿੱਚ ਫਸ ਸਕਦਾ ਹੈ, ਉਸ ਰਕਮ ਨਾਲ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ 3 ਤੋਂ 5 ਫ਼ੀਸਦੀ ਹੀ ਸਾਲਾਨਾ ਰਿਟਰਨ ਮਿਲ ਦਾ ਹੈ

ਕਰੈਡਿਟ ਸਕੋਰ ਹੁੰਦਾ ਹੈ ਖ਼ਰਾਬ 

ਇੱਕ ਤੋਂ ਵਧ ਖ਼ਾਤੇ ਹੋਣ ਨਾਲ ਕਰੈਡਿਟ ਸਕੋਰ 'ਤੇ ਖ਼ਰਾਬ ਅਸਰ ਪੈਂਦਾ ਹੈ, ਤੁਹਾਡੇ ਖਾਤੇ ਵਿੱਚ ਘੱਟੋ ਘੱਟ ਬੈਲੇਂਸ ਮੈਨਟੇਨ ਨਹੀਂ ਹੋਣ ਨਾਲ ਕਰੈਡਿਟ ਸਕੋਰ ਖ਼ਰਾਬ ਹੁੰਦਾ ਹੈ, ਇਸ ਲਈ ਕਦੇ ਵਿੱਚ ਖ਼ਾਲੀ ਖ਼ਾਤੇ ਨੂੰ ਹਲਕੇ ਵਿੱਚ ਨਾ ਲਓ,ਨੌਕਰੀ ਛੱਡਣ ਤੋਂ ਬਾਅਦ ਆਪਣਾ ਖਾਤਾ ਬੰਦ ਕਰਵਾ ਦਿਓ

 

 

 

Trending news